ਅੱਜ ਬਿਜਲੀ ਬੰਦ ਰਹੇਗੀ
ਅੱਜ ਬਿਜਲੀ ਬੰਦ ਰਹੇਗੀ
Publish Date: Thu, 26 Mar 2026 07:00 PM (IST)
Updated Date: Thu, 26 Mar 2026 07:02 PM (IST)
ਸੁਖਵਿੰਦਰ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆ : ਖੁਸਰੋਪੁਰ ਦੇ 66 ਕੇਵੀ ਸਬ-ਸਟੇਸ਼ਨ ਤੋਂ ਚਲਦੇ ਸਾਰੇ 11 ਕੇਵੀ ਫੀਡਰਾਂ ਦੀ ਬਿਜਲੀ ਸਪਲਾਈ ਅੱਜ ਮਿਤੀ 27 ਮਾਰਚ ਦਿਨ ਸ਼ੁੱਕਰਵਾਰ ਨੂੰ ਬੰਦ ਰਹੇਗੀ। ਜਾਣਕਾਰੀ ਦਿੰਦੇ ਹੋਏ ਜੇਈ ਜਸਵੀਰ ਸਿੰਘ ਨੇ ਦੱਸਿਆ ਕਿ ਖੁਸਰੋਪੁਰ ਤੋਂ ਚਲਦੇ ਮੋਟਰਾਂ ਵਾਲੇ ਤੇ ਘਰਾਂ ਵਾਲੇ ਫੀਡਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਸ਼ਟਡਾਉਨ ਕਾਰਨ ਬੰਦ ਰਹਿਨਗੇ। ਉਨ੍ਹਾਂ ਕਿਹਾ ਕਿ ਸਬ-ਡਿਵੀਜ਼ਨ ਕਾਲਾ ਸੰਘਿਆ ਅਧੀਨ ਚਲਦੇ 11 ਕੇਵੀ ਖੁਸਰੋਪੁਰ ਯੂਪੀਐੱਸ 11 ਕੇਵੀ ਆਧੀ ਏਪੀ, 11 ਕੇਵੀ ਸ਼ਾਹਪੁਰ ਏਪੀ ਤੇ 11 ਕੇਵੀ ਬਡਿਆਲ ਏਪੀ ਫੀਡਰ ਬੰਦ ਰਹਿਣਗੇ। ਇਸ ਸ਼ਟਡਾਊਨ ਕਾਰਨ ਆਧੀ, ਰਹੀਮਪੁਰ, ਸੰਧੂ ਚੱਠਾ, ਬਡਿਆਲ, ਕੇਸਰਪੁਰ, ਮੰਡੇਰ ਦੋਨਾਂ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਜੇਈ ਜਸਵੀਰ ਸਿੰਘ ਨੇ ਦੱਸਿਆ ਕਿ ਜ਼ਰੂਰਤ ਮੁਤਾਬਕ ਬਿਜਲੀ ਬੰਦ ਦਾ ਨਿਰਧਾਰਤ ਕੀਤਾ ਸਮਾਂ ਘਟਾਇਆ ਜਾਂ ਵਧਾਇਆ ਜਾ ਸਕਦਾ ਹੈ।