ਮਜ਼ਦੂਰ ਦੇਸ਼ ਦੀ ਤਰੱਕੀ ਦੀ ਰੀੜ੍ਹ ਦੀ ਹੱਡੀ : ਰਾਣਾ ਮਜ਼ਦੂਰਾਂ ਦੀ ਮਿਹਨਤ ਅਤੇ ਯੋਗਦਾਨ ਨੂੰ ਕਦੇ ਵੀ ਅਣਡਿੱਠਾ ਨਹੀਂ ਕੀਤਾ ਜਾ ਸਕਦਾ : ਰਾਣਾ ਗੁਰਜੀਤ ਸਿੰਘ
Publish Date: Mon, 09 Nov 2026 09:28 PM (IST)
Updated Date: Mon, 09 Nov 2026 09:29 PM (IST)
ਰਾਣਾ ਗੁਰਜੀਤ ਸਿੰਘ ਨੇ ਵਿਸ਼ਵਕਰਮਾ ਦਿਵਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਯੂਨੀਅਨ ਪ੍ਰਧਾਨ ਅਸ਼ਵਨੀ ਪਿੰਕੀ ਵੱਲੋਂ ਕੀਤਾ ਗਿਆ ਸਨਮਾਨ ਤੇ ਧੰਨਵਾਦ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਭਾਰਤੀ ਮਜ਼ਦੂਰ ਯੂਨੀਅਨ ਲੇਬਰ ਸੈੱਲ ਕਾਂਗਰਸ (ਆਈ), ਕਪੂਰਥਲਾ, ਪੰਜਾਬ ਵੱਲੋਂ ਸ਼ਾਲੀਮਾਰ ਬਾਗ ਵਿਖੇ ਭਗਵਾਨ ਵਿਸ਼ਵਕਰਮਾ ਜੀ ਦਾ ਪਵਿੱਤਰ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਮਾਨਯੋਗ ਰਾਣਾ ਗੁਰਜੀਤ ਸਿੰਘ ਜੀ, ਵਿਧਾਇਕ ਕਪੂਰਥਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਮਜ਼ਦੂਰ ਵਰਗ ਦੀ ਮਿਹਨਤ, ਲਗਨ ਤੇ ਸਮਾਜ ਤੇ ਦੇਸ਼ ਦੀ ਤਰੱਕੀ ਵਿੱਚ ਉਨ੍ਹਾਂ ਦੇ ਅਹਿਮ ਯੋਗਦਾਨ ਨੂੰ ਸਲਾਮ ਕੀਤਾ ਗਿਆ। ਭਗਵਾਨ ਵਿਸ਼ਵਕਰਮਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਮਜ਼ਦੂਰਾਂ ਦੀ ਏਕਤਾ, ਭਲਾਈ ਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਸਬੰਧੀ ਵਿਚਾਰ ਸਾਂਝੇ ਕੀਤੇ ਗਏ। ਸਮਾਗਮ ਦੀ ਅਗਵਾਈ ਯੂਨੀਅਨ ਦੇ ਪ੍ਰਧਾਨ ਅਸ਼ਵਨੀ ਪਿੰਕੀ ਜੀ ਨੇ ਕੀਤੀ। ਇਸ ਮੌਕੇ ਉਨ੍ਹਾਂ ਨੇ ਮੁੱਖ ਮਹਿਮਾਨ ਰਾਣਾ ਗੁਰਜੀਤ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਮਾਗਮ ਵਿੱਚ ਪਹੁੰਚ ਕੇ ਮਜ਼ਦੂਰ ਭਾਈਚਾਰੇ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਜੀ ਵੱਲੋਂ ਹਮੇਸ਼ਾ ਮਜ਼ਦੂਰ ਵਰਗ ਦੇ ਸਤਿਕਾਰ ਤੇ ਭਲਾਈ ਨੂੰ ਮਹੱਤਵ ਦਿੱਤਾ ਜਾਂਦਾ ਹੈ। ਇਸ ਸਮਾਗਮ ਵਿੱਚ ਅਸ਼ਵਨੀ ਰਾਜਪੂਤ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ। ਉਨ੍ਹਾਂ ਵੱਲੋਂ ਪੂਰੇ ਪ੍ਰੋਗਰਾਮ ਦੀ ਸਟੇਜ ਦਾ ਸੰਚਾਲਨ ਬੜੇ ਸੁਚੱਜੇ, ਪ੍ਰਭਾਵਸ਼ਾਲੀ ਤੇ ਸ਼ਾਨਦਾਰ ਤਰੀਕੇ ਨਾਲ ਕੀਤਾ ਗਿਆ, ਜਿਸ ਦੀ ਹਾਜ਼ਰ ਸ਼ਖ਼ਸੀਅਤਾਂ ਵੱਲੋਂ ਸ਼ਲਾਘਾ ਕੀਤੀ ਗਈ। ਅੰਤ ਵਿੱਚ ਯੂਨੀਅਨ ਦੇ ਪ੍ਰਧਾਨ ਅਸ਼ਵਨੀ ਪਿੰਕੀ ਤੇ ਸਮੂਹ ਅਹੁਦੇਦਾਰਾਂ ਵੱਲੋਂ ਮੁੱਖ ਮਹਿਮਾਨ ਰਾਣਾ ਗੁਰਜੀਤ ਸਿੰਘ ਜੀ ਤੇ ਸਮਾਗਮ ਵਿੱਚ ਪਹੁੰਚੀਆਂ ਸਮੂਹ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਅਸ਼ਵਨੀ ਪਿੰਕੀ, ਵਿਨੋਦ ਪੰਡਿਤ ਜਨਰਲ ਸਕੱਤਰ, ਪ੍ਰਤਾਪ ਸਿੰਘ ਜਨਰਲ ਸਕੱਤਰ, ਬਿਜਲੀ ਸਿੰਘ ਸਕੱਤਰ, ਅਸ਼ਵਰੀ ਰਾਜਪੂਤ ਸੈੱਲ ਸਕੱਤਰ, ਰਾਮ ਪ੍ਰਸ਼ਾਦ, ਚੰਦਨ ਸਿੰਘ, ਸੰਤੋਸ਼ ਸਕਸੈਨਾ ਅਤੇ ਅਸ਼ਵਨੀ ਕੁਮਾਰ ਤੋਂ ਇਲਾਵਾ ਦੀਪਕ ਸਲਵਾਨ ਸ਼ਹਿਰੀ ਪ੍ਰਧਾਨ, ਮਨੀਸ਼ ਸ਼ਾਹ, ਬਲਵੀਰ ਬੀਰਾ, ਦੇਸ਼ਰਾਜ, ਸਤੀਸ਼ ਕੁਮਾਰ, ਕਿੱਕੀ ਵਾਲੀਆ, ਨਰਾਇਣ ਵਸ਼ਿਸ਼ਟ, ਤਰਸੇਮ ਲਾਲ, ਰਾਜਿੰਦਰ ਪਾਲਾ, ਬਲਜੀਤ ਕਾਲਾ, ਰਜਤ ਮਰਵਾਹਾ, ਮਨਮੋਹਨ ਬਾਜਵਾ, ਮਲਕੀਤ ਸਿੰਘ ਵਾਈਸ ਚੇਅਰਮੈਨ ਬਲਾਕ ਸੰਮਤੀ, ਜਸਵੰਤ ਸਿੰਘ ਲਾਡੀ, ਸਰਬਜੀਤ ਲੰਕੇਸ਼, ਹਰਸਿਮਰਨਜੀਤ ਸਿੰਘ ਪ੍ਰਿੰਸ, ਕੁਲਦੀਪ ਸਿੰਘ ਐੱਮਸੀ, ਵਿਕਾਸ ਸ਼ਰਮਾ, ਲੱਕੀ ਮੁਹੱਬਤ ਨਗਰ ਤੇ ਚਰਨਜੀਤ ਸਿੰਘ ਹੰਸ ਚੇਅਰਮੈਨ ਐੱਸਸੀ ਸੈੱਲ ਸਮੇਤ ਹੋਰ ਕਈ ਪਤਵੰਤੇ ਸੱਜਣ ਤੇ ਯੂਨੀਅਨ ਦੇ ਮੈਂਬਰ ਮੌਜੂਦ ਸਨ।