ਵਿਜੀਲੈਸ ਬਿਊਰੋ ਨੇ ਨਿਗਮ ਹਾਲ ’ਚ ਮਨਾਇਆ ਜਾਗਰੁਕਤਾ ਹਫਤਾ ਵਿਜੀਲੈਸ ਬਿਊਰੋ ਨੇ ਨਿਗਮ ਹਾਲ ਚ ਮਨਾਇਆ ਜਾਗਰੁਕਤਾ ਹਫਤਾ।
Publish Date: Fri, 30 Oct 2026 07:01 PM (IST)
Updated Date: Fri, 30 Oct 2026 07:04 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਮੁੱਖ ਡਾਇਰੈਕਟਰ, ਵਿਜੀਲੈਸ ਬਿਊਰੋ, ਪੰਜਾਬ, ਚੰਡੀਗੜ ਜੀ ਦੇ ਹੁਕਮਾਂ ਅਨੁਸਾਰ ਤੇ ਹਰਪ੍ਰੀਤ ਸਿੰਘ ਮੰਡੇਰ, ਪੀਪੀਐੱਸ, ਐੱਸਐੱਸਪੀ ਵਿਜੀਲੈਂਸ ਬਿਊਰੋ, ਰੇਂਜ ਜਲੰਧਰ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਜੀਲੈਂਸ ਬਿਊਰੋ, ਯੂਨਿਟ ਕਪੂਰਥਲਾ ਵੱਲੋਂ ਮਿਤੀ 26 ਅਕਤੂਬਰ ਤੋਂ ਮਿਤੀ 1 ਨਵੰਬਰ ਤੱਕ ਵਿਜੀਲੈਂਸ ਜਾਗਰੂਕਤਾ ਹਫਤਾ ਮਨਾਇਆ ਜਾ ਰਿਹਾ ਹੈ। ਜਿਸ ਸਬੰਧੀ ਅੱਜ ਸਵੇਰੇ 11 ਵਜੇ ਦਫਤਰ ਮਿਉਂਸੀਪਲ ਕਾਰਪੋਰੇਸ਼ਨ ਫਗਵਾੜਾ ਦੇ ਮੀਟਿੰਗ ਹਾਲ ਵਿਖੇ ਭ੍ਰਿਸ਼ਟਾਚਾਰ ਨੂੰ ਰੋਕਣ ਸਬੰਧੀ ਜੋਗਿੰਦਰ ਪਾਲ ਡੀਐੱਸਪੀ ਵਿਜੀਲੈਂਸ ਬਿਊਰੋ, ਯੂਨਿਟ ਕਪੂਰਥਲਾ ਦੀ ਪ੍ਰਧਾਨਗੀ ਹੇਠ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਅਰਜਨਜੀਤ ਸਿੰਘ ਮਾਸਟਰ, ਆਗਿਆਪਾਲ ਸਰਪੰਚ ਖਲਵਾੜਾ ਸਮੇਤ ਇੰਸਪੈਕਟਰ ਪ੍ਰੀਤੀ, ਵਿਜੀਲੈਂਸ ਬਿਊਰੋ, ਯੂਨਿਟ ਕਪੂਰਥਲਾ ਦੇ ਸਮੂਹ ਕਰਮਚਾਰੀ, ਵੱਖ-ਵੱਖ ਪਿੰਡਾਂ ਦੇ ਪੰਚ/ਸਰਪੰਚ ਤੇ ਫਗਵਾੜਾ ਸ਼ਹਿਰ ਦੇ ਮੋਹਤਬਰ ਵਿਅਕਤੀਆਂ ਨੇ ਸੈਮੀਨਾਰ ਵਿੱਚ ਭਾਗ ਲਿਆ। ਜੋਗਿੰਦਰ ਪਾਲ, ਡੀਐੱਸਪੀ ਵਿਜੀਲੈਂਸ ਬਿਊਰੋ, ਕਪੂਰਥਲਾ, ਇੰਸਪੈਕਟਰ ਪ੍ਰੀਤੀ ਵਿਜੀਲੈਂਸ ਬਿਊਰੋ, ਕਪੂਰਥਲਾ, ਅਰਜਨਜੀਤ ਸਿੰਘ ਮਾਸਟਰ ਤੇ ਆਗਿਆਪਾਲ ਸਰਪੰਚ ਵੱਲੋਂ ਮੌਕੇ ਹਾਜ਼ਰ ਵੱਖ-ਵੱਖ ਪਿੰਡਾਂ ਦੇ ਪੰਚ/ਸਰਪੰਚ ਤੇ ਫਗਵਾੜਾ ਸ਼ਹਿਰ ਦੇ ਮੋਹਤਬਰ ਵਿਅਕਤੀਆਂ ਨੂੰ ਭ੍ਰਿਸ਼ਟਾਚਾਰ ਰੋਕਣ ਸਬੰਧੀ ਜਾਗਰੂਕ ਕੀਤਾ ਗਿਆ। ਸੈਮੀਨਾਰ ਵਿੱਚ ਹਾਜ਼ਰੀਨ ਨੂੰ ਰਿਸ਼ਵਤ ਰੋਕਣ ਸਬੰਧੀ ਟੋਲ ਫਰੀ ਨੰਬਰ 1800 1800 1000, ਐੱਸਐੱਸਪੀ ਵਿਜੀਲੈਂਸ ਬਿਊਰੋ ਰੇਂਜ ਜਲੰਧਰ ਦੇ ਟੈਲੀਫੋਨ/ਮੋਬਾਇਲ ਨੰ. 0181-2226349, ਐਟੀ ਕੁਰੱਪਸ਼ਨ ਐਕਸਨ ਲਾਈਨ ਨੰਬਰ 95012-00200 ਤੇ ਡੀਐੱਸਪੀ ਵਿਜੀਲੈਂਸ ਬਿਊਰੋ, ਯੂਨਿਟ ਕਪੂਰਥਲਾ ਦੇ ਟੈਲੀਫੋਨ/ਮੋਬਾਇਲ ਨੰ. 01822- 230109, 98765-01927 ’ਤੇ ਸੰਪਰਕ ਕਰ ਸਕਦਾ ਹੈ।