ਵਾਲਮੀਕਿ ਸਭਾ ਨੇ ਝੰਡਾ ਚੜਾਉਣ ਦੀ ਰਸਮ ਕੀਤੀ ਅਦਾ ਮੁਹੱਲਾ ਸ਼ਹਿਰੀਆਂ ਵਿਖੇ ਵਾਲਮੀਕ ਸਭਾ ਵੱਲੋ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ
Publish Date: Wed, 21 Oct 2026 07:22 PM (IST)
Updated Date: Wed, 21 Oct 2026 07:24 PM (IST)
ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਮੁਹੱਲਾ ਸ਼ਹਿਰੀਆਂ ਵਿਖੇ ਵਾਲਮੀਕੀ ਕੇਂਦਰੀਆ ਮੰਦਿਰ ਵਿੱਚ ਸਿੱਟੀ ਵਾਲਮੀਕ ਸਭਾ ਵੱਲੋ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ, ਜਿਸ ਵਿੱਚ ਸਿੱਟੀ ਵਾਲਮੀਕ ਸਭਾ ਦੇ ਸਾਰੇ ਆਹੁਦੇਦਾਰਾਂ ਤੇ ਸਮੂਹ ਵਾਲਮੀਕ ਸਮਾਜ ਵੱਲੋ ਇੱਕ ਭਾਰੀ ਇੱਕਠ ਕੀਤਾ ਗਿਆ। ਇਸ ਵਿੱਚ ਸਿੱਟੀ ਵਾਲਮੀਕ ਸਭਾ ਦੇ ਸੰਸਥਾਪਕ ਮਨੋਜ ਕੁਮਾਰ ਨਾਹਰ ਅਤੇ ਸਰਪ੍ਰਸਤ ਹਰਿੰਦਰ ਕੁਮਾਰ ਸ਼ੀਤਲ, ਰੋਸ਼ਨ ਲਾਲ ਸਭਰਵਾਲ, ਪਰਮਜੀਤ ਸਿੰਘ ਐਡਵੋਕੇਟ, ਸੁਖਵਿੰਦਰ ਸਾਗਰ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਮੰਦਰ ਵਿਖੇ ਝੰਡਾ ਚੜਾਉਣ ਦੀ ਰਸਮ ਬਿੰਦਰ ਸਹੋਤਾ, ਬੀਬੀ ਜੋਤੀ ਰਾਣੀ, ਸ਼ੰਤੋਸ਼ ਰਾਣੀ ਅਤੇ ਸਾਰਦਾ ਰਾਣੀ ਵੱਲੋ ਨਿਭਾਈ ਗਈ। ਸ਼ੀਤਲ ਨੇ ਹਾਜ਼ਰ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ 23 ਅਕਤੂਬਰ ਦਿਨ ਸ਼ੁੱਕਰਵਾਰ ਦੀ ਦੁਪਹਿਰ 3.00 ਵਜੇ, ਮੁਹੱਲਾ ਸ਼ਹਿਰੀਆਂ ਕੇਂਦਰੀ ਮੰਦਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਉਨ੍ਹਾਂ ਸਮੂਹ ਵਾਲਮੀਕ ਸਮਾਜ ਅਤੇ ਖੇਤਰ ਦੇ ਹੋਰ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸ਼ੋਭਾਯਾਤਰਾ ਵਿੱਚ ਸ਼ਾਮਲ ਹੋ ਕੇ ਸ਼ੋਭਾਯਾਤਰਾ ਦੀ ਰੋਣਕ ਵਧਾਓ ਅਤੇ ਵਾਲਮੀਕ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ। ਉਨ੍ਹਾਂ ਇਹ ਵੀ ਦੱਸਿਆ ਕਿ ਝੰਡੇ ਦੀ ਰਸਮ ਨਿਭਾਉਣ ਤੋਂ ਬਾਅਦ ਹਾਜ਼ਰ ਸੰਗਤਾਂ ਲਈ ਚਾਹ, ਸਮੋਸੇ ਅਤੇ ਲੱਡੂਆਂ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਤੇ ਪ੍ਰਧਾਨ ਪ੍ਰਵੀਨ ਨਾਹਰ, ਤਹਿੰਦਰ ਭੰਡਾਰੀ ਅਮਨਦੀਪ ਸਿੱਧੀ, ਸੀਨੀਅਰ ਵਾਇਸ ਪ੍ਰਧਾਨ ਸੁਖਵਿੰਦਰ ਸੁੱਖਾ, ਚੇਅਰਮੈਨ ਚਰਨਜੀਤ ਹੰਸ ਐੱਮਸੀ, ਵਾਇਸ ਪ੍ਰਧਾਨ ਅਰੁਣ ਸਭਰਵਾਲ, ਕੁਲਦੀਪ ਲਾਹੋਰੀਆਂ, ਗੁਰਸ਼ਰਨ ਸਿੰਘ ਐਮ.ਸੀ. ਤੁਸ਼ਾਰ ਸਾਗਰ, ਅਰਪਿਤ ਸਭਰਵਾਲ, ਕਪਲ ਨਾਹਰ, ਮੋਨਟੀ ਨਾਹਰ, ਅਰਜਨ ਸਭਰਵਾਲ, ਰੰਮੀ, ਅਸ਼ਵਨੀ ਸਭਰਵਾਲ, ਜਨਰਲ ਸੈਕਟਰੀ ਮਨੋਜ ਨਾਹਰ, ਅਰੁਣ ਸੰਗਰ, ਸ਼ੈਂਕੀ ਨਾਹਰ, ਅਨਿਲ ਨਾਹਰ, ਵਿਸ਼ਾਲ, ਅਨਿਲ ਸ਼ੇਰਗਿੱਲ, ਮੁੱਖ ਸਲਾਹਕਾਰ ਜਸਪਾਲ ਨਾਹਰ, ਕੇਵਲ ਨਰੰਗ, ਰਕੇਸ਼ ਕੁਮਾਰ ਕੇਸ਼ਾ, ਲੰਬੜਦਾਰ ਨਰਿੰਦਰ ਸ਼ੀਤਲ, ਰਮਨ ਕਲਿਆਣ, ਅਸ਼ੋਕ ਗਿੱਲ, ਜੋਤੀ ਨਾਹਰ, ਕਰਨ ਕੁਮਾਰ, ਮਾਸਟਰ ਕੁਸ਼ਲ ਨਾਹਰ, ਸੋਰਵ ਨਾਹਰ, ਲਵਲੀ, ਪ੍ਰੀਤਮ ਚੰਦ ਨਾਹਰ, ਸ਼ੰਕਰ ਨਾਹਰ, ਰਾਹੁਲ ਨਾਹਰ, ਕੈਲਾਸ਼ ਚੰਦ, ਭਗਵਾਨ ਦਾਸ ਨਾਹਰ, ਮਨੀ ਨਾਹਰ, ਪ੍ਰਿੰਸ ਨਾਹਰ, ਲਾਲ ਚੰਦ ਨਾਹਰ, ਮਕੇਸ਼ ਨਾਹਰ, ਬਿੱਟੂ ਨਾਹਰ, ਵਿਨੋਦ, ਆਸ਼ੂ ਚੀਦਾ ਅਤੇ ਹੋਰ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।