ਲੁਬਾਣਾ ਭਾਈਚਾਰੇ ਨੂੰ ਓਬੀਸੀ ਸ਼੍ਰੇਣੀ ’ਚ ਬਰਕਰਾਰ ਰੱਖਣ ਲਈ ਸੰਘਰਸ਼ ਦਾ ਵੱਜਿਆ ਬਿਗਲ ਲੁਬਾਣਾ ਭਾਈਚਾਰੇ ਨੂੰ ਓ ਬੀ ਸੀ ਸ਼੍ਰੇਣੀ ਵਿੱਚ ਬਰਕਰਾਰ ਰੱਖਣ ਲਈ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਸੰਘਰਸ਼ ਦਾ ਵੱਜਿਆ ਬਿਗਲ.
Publish Date: Mon, 20 Jul 2026 09:02 PM (IST)
Updated Date: Tue, 21 Jul 2026 04:08 AM (IST)
ਲੁਬਾਣਾ ਭਾਈਚਾਰੇ ਦੀ ਭਲਾਈ ਤੇ ਹੱਕਾਂ ਦੇ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਬੀਬੀ ਜਗੀਰ ਕੌਰ ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ, ਬੇਗੋਵਾਲ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਅਸਥਾਨ ਦੇ ਮੁੱਖ ਸੇਵਾਦਾਰ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਲੁਬਾਣਾ ਭਾਈਚਾਰੇ ਦੀ ਇੱਕ ਵਿਸ਼ਾਲ ਮੀਟਿੰਗ ਹੋਈ ਜਿਸ ਵਿੱਚ ਲੁਬਾਣਾ ਭਾਈਚਾਰੇ ਨਾਲ ਸੰਬੰਧਿਤ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਤੇ ਵੱਖ ਵੱਖ ਖੇਤਰਾਂ ਵਿੱਚ ਸੇਵਾਵਾਂ ਨਿਭਾ ਰਹੇ ਸਰਕਾਰੀ ਅਧਿਕਾਰੀ ਤੇ ਸੇਵਾ ਮੁਕਤ ਕਰਮਚਾਰੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਦਿਆਂ ਕੁਝ ਵਿਅਕਤੀਆਂ ਵੱਲੋਂ ਲਬਾਣਾ ਭਾਈਚਾਰੇ ਨੂੰ ਹੋਰ ਪਛੜੀਆਂ ਸ਼੍ਰੇਣੀਆਂ ਓਬੀਸੀ ਵਿੱਚੋਂ ਬਾਹਰ ਕਰਨ ਲਈ ਕੀਤੇ ਜਾ ਰਹੇ ਯਤਨਾਂ ਤੇ ਇਸ ਮਾਮਲੇ ਵਿੱਚ ਪੰਜਾਬ ਪਛੜੀਆਂ ਸ਼੍ਰੇਣੀਆਂ ਕਮਿਸ਼ਨਰ ਵੱਲੋਂ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ ਨੂੰ ਲਬਾਣੇ ਭਾਈਚਾਰੇ ਦੀ ਵਿਦਿਕ ਅਤੇ ਸਮਾਜਿਕ ਆਰਥਿਕ ਸਥਿਤੀ ਬਾਰੇ ਸਰਵੇਖਣ ਕਰਨ ਲਈ ਜਾਰੀ ਕੀਤੇ ਗਏ ਪੱਤਰਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਤੇ ਚਿੰਤਾ ਜਾਹਿਰ ਕੀਤੀ l ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਜਿਨਾਂ ਚੋਂ ਭਗਵਾਨ ਸਿੰਘ ਲੁਬਾਣਾ ਪ੍ਰਧਾਨ ਬਾਬਾ ਮੱਖਣ ਸ਼ਾਹ ਫਾਊਂਡੇਸ਼ਨ ਚੰਡੀਗੜ੍ਹ, ਬਲਵਿੰਦਰ ਸਿੰਘ ਮੁਲਤਾਨੀ ਓਬੀਸੀ ਫਾਊਂਡੇਸ਼ਨ ਦੇ ਚੇਅਰਮੈਨ , ਸਾਬਕਾ ਤਹਿਸੀਲਦਾਰ ਗੁਰਮੀਤ ਸਿੰਘ ਨਡਾਲਾ,ਸੁਰਿੰਦਰ ਸਿੰਘ ਰੂਬੀ ਰਿਟਾਇਰਡ ਈਟੀਓ, ਇੰਸਪੈਕਟਰ ਸੁਖਵਿੰਦਰ ਸਿੰਘ ਰੂਬੀ, ਸੁਰਿੰਦਰ ਸਿੰਘ ਨੌਜਵਾਨ ਨਡਾਲਾ, ਪ੍ਰੋਫੈਸਰ ਜਸਵੰਤ ਸਿੰਘ ਮੁਰੱਬੀਆ, ਬਲਵਿੰਦਰਜੀਤ ਸਿੰਘ ਸੀਡੀਪੀਓ ਨਡਾਲਾ, ਸਾਬਕਾ ਐਸਐਸਪੀ ਜਗਜੀਤ ਸਿੰਘ ਭਗਤਾਣਾ ,ਮਾਸਟਰ ਜਗਤਾਰ ਸਿੰਘ ਨਡਾਲੀ ,ਮਾਸਟਰ ਕਮਲਜੀਤ ਸਿੰਘ ਨੰਗਲ ਲੁਬਾਣਾ, ਰਣਜੀਤ ਸਿੰਘ ਰਿਟਾਇਰ ਡੀਐਸਪੀ,ਮਾਸਟਰ ਅਮਰਿੰਦਰ ਸਿੰਘ ਬੱਲੜਵਾਲ, ਰਣਵੀਰ ਸਿੰਘ ਨੱਥੂਪੁਰ, ਹੈਡ ਮਾਸਟਰ ਫੁਮਣ ਸਿੰਘ, ਸਰਪੰਚ ਜਸਵੰਤ ਸਿੰਘ ਬਿੱਟੂ ਜਲਾਲਪੁਰ, ਕੁਲਵਿੰਦਰ ਸਿੰਘ ਬੱਬਲ ਆਦਿ ਨੇ ਸੰਬੋਧਨ ਕਰਦਿਆਂ ਯਾਦ ਕਰਵਾਇਆ ਕਿ ਲੁਬਾਣਾ ਭਾਈਚਾਰੇ ਨੂੰ ਪਛੜੀਆਂ ਸ਼੍ਰੇਣੀਆਂ ਦਾ ਦਰਜਾ ਸਭ ਤੋਂ ਪਹਿਲਾਂ 1953 ਵਿੱਚ ਪੈਪਸੂ ਰਾਜ ਸਮੇਂ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਅਣਥੱਕ ਯਤਨਾ ਸਦਕਾ ਪ੍ਰਾਪਤ ਹੋਇਆ ਸੀ, ਇਸ ਤੋਂ ਬਾਅਦ 1956 ਵਿੱਚ ਪੰਜਾਬ ਸਰਕਾਰ ਵੱਲੋਂ ਇਸ ਦਰਜੇ ਨੂੰ ਸਾਬਕਾ ਮੰਤਰੀ ਬਾਬਾ ਹਰਨਾਮ ਸਿੰਘ ਦੇ ਯਤਨਾਂ ਨਾਲ ਮਾਨਤਾ ਮਿਲ ਗਈ ਸੀ l, ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਮੁੱਖ ਸੇਵਾਦਾਰ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਮਾਮਲਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸੰਬੰਧਿਤ ਨਹੀਂ ਸਗੋਂ ਲਵਾਣਾ ਭਾਈਚਾਰੇ ਦੇ ਸੰਵਿਧਾਨਿਕ ਹੱਕਾਂ ਸਿੱਖਿਆ ਦੇ ਮੌਕੇ ਅਤੇ ਆਉਣ ਵਾਲੀਆਂ ਪੀੜੀਆਂ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ ਉਹਨਾਂ ਸਮੁੱਚੇ ਭਾਈਚਾਰੇ ਨੂੰ ਏਕਤਾ ਬਣਾਈ ਰੱਖਣ ਅਤੇ ਸ਼ਾਂਤੀਪੂਰਨ ਸੰਵਿਧਾਨਿਕ ਅਤੇ ਲੋਕਤੰਤਰੀ ਤਰੀਕੇ ਨਾਲ ਆਪਣੇ ਹੱਕਾਂ ਦੀ ਰੱਖਿਆ ਲਈ ਇੱਕ ਜੁੱਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਨਾਲ ਹੀ ਪੰਜਾਬ ਭਰ ਦੀਆਂ ਸਮੂਹ ਗ੍ਰਾਮ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਲੁਬਾਣਾ ਭਾਈਚਾਰੇ ਨੂੰ ਉਹ ਬੀ ਸੀ ਸ਼੍ਰੇਣੀ ਵਿੱਚ ਬਾਹਰ ਕਰਨ ਦੇ ਕਿਸੇ ਵੀ ਯਤਨ ਦਾ ਵਿਰੋਧ ਕਰਦੇ ਹੋਏ ਮਤੇ ਪਾਸ ਕਰਕੇ ਸੰਬੰਧਿਤ ਅਧਿਕਾਰੀਆਂ ਜਾਂ ਸਾਨੂੰ ਦੇਣ। ਅਖੀਰ ਵਿੱਚ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਲਬਾਣਾ ਭਾਈਚਾਰੇ ਨੂੰ ਹਰ ਹਾਲ ਵਿੱਚ ਓਬੀ ਸ੍ਰੇਣੀ ਵਿੱਚ ਬਰਕਰਾਰ ਰੱਖਿਆ ਜਾਣ ਜਾਣ ਲਈ ਨੈਸ਼ਨਲ ਕਮਿਸ਼ਨ ਆਫ ਬੈਕਵਰਡ ਕਲਾਸ ਦੀ ਚੇਅਰ ਪਰਸਨ ਸਾਧਵੀ ਨਿਰੰਜਨ ਜੋਤੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਬੈਕਵਰਡ ਕਲਾਸਿਸ ਕਮਿਸ਼ਨ ਦੇ ਚੇਅਰਮੈਨ ਅਤੇ ਸੰਬੰਧਿਤ ਸਰਕਾਰੀ ਵਿਭਾਗਾਂ ਨਾਲ ਮੁਲਾਕਾਤ ਕਰਕੇ ਲੁਬਾਣਾ ਭਾਈਚਾਰੇ ਨੂੰ ਓਬੀਸੀ ਸ਼੍ਰੇਣੀ ਵਿੱਚ ਬਰਕਰਾਰ ਰੱਖਣ ਲਈ ਵਿਸਥਾਰ ਪੂਰਵਕ ਮੰਗ ਪੱਤਰ ਸੌਂਪੇ ਜਾਣਗੇ l ਜਿਸ ਦੀ ਪ੍ਰਵਾਨਗੀ ਸਾਰੇ ਇਕੱਤਰ ਹਾਜ਼ਰੀ ਨੇ ਹੱਥ ਖੜੇ ਕਰਕੇ ਦਿੱਤੀ । ਇਸ ਸਮੇਂ ਹੋਰਨਾਂ ਤੋਂ ਇਲਾਵਾ ਬੀਬੀ ਰਾਜ ਕੌਰ ਦਸੂਹਾ ,ਗੁਰਮੀਤ ਸਿੰਘ ਭਦਾਸ, ਜਰਨੈਲ ਸਿੰਘ ਸਾਬਕਾ ਸਰਪੰਚ ਟਾਂਡੀ, ਐਡਵੋਕੇਟ ਕੁਲਵੰਤ ਸਿੰਘ ਸਹਿਗਲ, ਰਜਿੰਦਰ ਸਿੰਘ ਲਾਡੀ ਸਾਬਕਾ ਪ੍ਰਧਾਨ, ਨੰਬਰਦਾਰ ਸੁਰਜੀਤ ਸਿੰਘ ਦੋਲੋਵਾਲ, ਰਣਧੀਰ ਸਿੰਘ ਨੰਗਲ ਲੁਬਾਣਾ, ਨੰਬਰਦਾਰ ਰਣਜੀਤ ਸਿੰਘ ਰਿੰਪੀ, ਪ੍ਰਗਟ ਸਿੰਘ ਨਡਾਲਾ, ਬਲਜਿੰਦਰ ਸਿੰਘ ਟਾਹਲੀ ਭਾਈ ਜਸਵਿੰਦਰ ਸਿੰਘ ਸ਼ਹੀਦ ਭਾਈ ਮਨੀ ਸਿੰਘ ਗ੍ਰੰਥੀ ਸਭਾ ਭੁਲੱਥ, ਜੋਗਿੰਦਰ ਸਿੰਘ ਅਜੈਬ, ਕੈਪਟਨ ਸੂਰਤ ਸਿੰਘ ਲਖਵਿੰਦਰ ਸਿੰਘ ਖਾਲਸਾ ,ਜਗਿੰਦਰ ਸਿੰਘ ,ਜਸਵੀਰ ਸਿੰਘ ਨੀਟਾ ,ਬਿਕਰਮ ਸਿੰਘ ਪ੍ਰਧਾਨ ,ਦਲਜੀਤ ਸਿੰਘ ਖਾਲਸਾ, ਪਰਵਿੰਦਰ ਸਿੰਘ ਬੰਟੀ ,ਡਾਕਟਰ ਮਨਿੰਦਰ ਪਾਲ ਸਿੰਘ ਮਲਕੀਤ ਸਿੰਘ ਠੁਣੀਆ ,ਮਾਸਟਰ ਲਖਬੀਰ ਸਿੰਘ ਰਾਵਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੁਬਾਣਾ ਭਾਈਚਾਰੇ ਦੇ ਵੱਖ-ਵੱਖ ਅਹੁਦੇਦਾਰ ਨਹੀਂ ਹਾਜ਼ਰ ਸਨ ।