
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਤਿਰੰਗਾ ਕੇਵਲ ਦੇਸ਼ ਦਾ ਝੰਡਾ ਨਹੀਂ ਬਲਕਿ ਦੇਸ਼ ਦੀ ਏਕਤਾ, ਅਖੰਡਤਾ ਅਤੇ ਗੌਰਵ ਦਾ ਪ੍ਰੀਤਕ- ਸੋਮ ਪ੍ਰਕਾਸ਼

ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਦੇਸ਼ ਦੀ ਆਜ਼ਾਦੀ ਦੀ 80ਵੇਂ ਵਰ੍ਹੇਗੰਢ ਦੇ ਮੌਕੇ ਅੱਜ ਫਗਵਾੜਾ ਵਿਖੇ ਭਾਰਤੀ ਜਨਤਾ ਪਾਰਟੀ ਵੱਲੋਂ ਵਿਸ਼ਾਲ ਤਿਰੰਗਾ ਰੈਲੀ ਕੱਢੀ ਗਈ, ਜਿਸ ਦੀ ਅਗਵਾਈ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ ਵੱਲੋਂ ਕੀਤੀ ਗਈ। ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਤੇ ਆਹੁਦੇਦਾਰ ਸ਼ਾਮਲ ਹੋਏ। ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਤਿਰੰਗਾ ਕੇਵਲ ਦੇਸ਼ ਦਾ ਝੰਡਾ ਨਹੀਂ ਬਲਕਿ ਦੇਸ਼ ਦੀ ਏਕਤਾ, ਅਖੰਡਤਾ ਤੇ ਗੌਰਵ ਦਾ ਪ੍ਰਤੀਕ ਹੈ ਤੇ ਸਾਨੂੰ ਹਿੰਦੁਸਤਾਨੀ ਹੋਣ ’ਤੇ ਮਾਣ ਹੈ ਕਿਉਂਕਿ ਹਿੰਦੁਸਤਾਨ ਵਿੱਚ ਹਰੇਕ ਧਰਮ ਦੇ ਲੋਕ ਆਪਸ ਵਿੱਚ ਮਿਲਜੁਲ ਕੇ ਰਹਿੰਦੇ ਹਨ।
ਸਮਾਜ ਸੇਵਿਕਾ ਅਨੀਤਾ ਸੋਮ ਪ੍ਰਕਾਸ਼ ਜੀ ਨੇ ਕਿਹਾ ਕਿ ਇਸ ਤਿਰੰਗਾ ਯਾਤਰਾ ਮੰਤਵ ਅੱਜ ਦੀ ਯੁਵਾ ਪੀੜ੍ਹੀ ਨੂੰ ਪ੍ਰੇਰਿਤ ਕਰਕੇ ਭਾਰਤ ਦੇਸ਼ ਨੂੰ ਇਕ ਆਦਰਸ਼ ਦੇਸ਼ ਬਣਾਉਣਾ ਹੈ ਤਾਂ ਜੋ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ੂਰਵੀਰਾਂ ਦਾ ਸੰਕਲਪ ਪੂਰਾ ਹੋ ਸਕੇ।
ਭਾਜਪਾ ਹਲਕਾ ਇੰਚਾਰਜ ਫਗਵਾੜਾ ਰਾਜੀਵਾ ਪਾਹਵਾ ਨੇ ਵੀ ਅਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਨਮਨ ਕਰਦਿਆਂ ਕਿਹਾ ਉਨ੍ਹਾਂ ਸ਼ਹੀਦਾਂ ਕਾਰਨ ਹੀ ਅਸੀਂ ਆਪਣੇ ਦੇਸ਼ ਵਿੱਚ ਅਜ਼ਾਦੀ ਮਾਣ ਰਹੇ ਹਾਂ। ਲਘੂ ਉਦਯੋਗ ਭਾਰਤੀ ਫਗਵਾੜਾ ਵੱਲੋਂ ਵੀ ਬਹੁਤ ਸਾਰੀਆਂ ਉਦਯੋਗਿਕ ਖੇਤਰ ਦੀਆਂ ਸ਼ਖਸ਼ੀਅਤਾਂ ਨੇ ਇਸ ਤਿਰੰਗਾ ਯਾਤਰਾ ਵਿੱਚ ਸ਼ਿਰਕਤ ਕਰਕੇ ਮਾਣ ਵਧਾਇਆ।
ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਮੇਅਰ ਅਰੁਣ ਖੋਸਲਾ, ਪੰਕਜ ਚਾਵਲਾ, ਪਰਮਜੀਤ ਸਿੰਘ ਚਾਚੋਕੀ, ਗਗਨ ਸੋਨੀ, ਸੋਨੂੰ ਰਾਵਲਪਿੰਡੀ, ਸਾਹਿਲ ਚੋਪੜਾ, ਕਿਸ਼ਨ ਬਜਾਜ, ਜੀਤਾ ਪੰਡਵਾ, ਕੌਂਸਲਰ ਬੀਰਾ ਰਾਮ ਵਲਜੋਤ, ਸਤੀਸ਼ ਪ੍ਰਭਾਕਰ, ਇੰਦਰ ਪਾਲ ਖੁਰਾਣਾ, ਅਸ਼ੋਕ ਸੇਠੀ, ਅਸ਼ੋਕ ਗੁਪਤਾ, ਪੰਕਜ ਗੌਤਮ, ਸਤੀਸ਼ ਜੈਨ, ਇੰਦਰਜੀਤ ਕਰਵਲ ਸ਼ਿਵ ਸੈਨਾ, ਰਾਜੇਸ਼ ਪਲਟਾ, ਵਿਪਨ ਕੁਮਾਰ ਸ਼ਰਮਾ, ਨਿਤਿਨ ਚੱਢਾ, ਜੂਗਨੂੰ ਪੰਡਿਤ, ਰਜਿੰਦਰ ਸੋਂਧੀ, ਸ਼ਿਵ ਹਾਂਡਾ, ਅਰੁਣ ਮਲਹੋਤਰਾ, ਕੇਵਲ ਕ੍ਰਿਸ਼ਨ ਸ਼ਰਮਾ, ਰਣਜੀਤ ਪਾਬਲਾ, ਚੰਦਰੇਸ਼ ਕੌਲ, ਪਵਨ ਬਸੰਤ ਨਗਰ, ਚਰਨਜੀਤ ਗੋਬਿੰਦਪੁਰਾ, ਕੁਲਵਿੰਦਰ ਗੋਬਿੰਦਪੁਰਾ, ਜਤਿੰਦਰ ਓਂਕਾਰ ਨਗਰ, ਸਤਿੰਦਰ ਓਂਕਾਰ ਨਗਰ, ਵਿਕਰਮ ਕੌਲ, ਵਿਸ਼ਾਲ ਵਾਲੀਆ, ਮਹਿੰਦਰ ਪਾਲ ਧਰਮਸ਼ੋਤ, ਹੈਪੀ ਬੋਰਕਰ, ਮਹਿੰਦਰ ਪਾਲ ਕੈਂਥ, ਜਿੰਮੀ ਭੁੱਲਰਾਈ, ਚਰਨਜੀਤ ਵਾਲੀਆ, ਬਸੰਤ ਕੁਮਾਰ, ਰਮੇਸ਼ ਲਾਲ ਨਵੀਂ ਅਬਾਦੀ, ਜੈਲਾ ਨਵੀਂ ਅਬਾਦੀ, ਵਿੱਕੀ ਉੱਚਾ ਪਿੰਡ, ਅਮਰਜੀਤ ਚਾਚੋਕੀ, ਬੱਲੂ ਸ਼ਿਵਪੁਰੀ, ਚੰਦਰ ਰੇਖਾ ਨਿੱਕੀ, ਜਸਵਿੰਦਰ ਕੌਰ, ਰਜਿੰਦਰ ਕੌਰ ਡਾਬਰੀ, ਅਨੀਤਾ ਕੌਂਸਲਰ, ਵਿਭਾ, ਰੀਨਾ ਖੋਸਲਾ, ਭੋਲੀ ਪੀਪਾਰੰਗੀ, ਰੀਟਾ ਤੇ ਹੋਰ ਭਾਜਪਾ ਆਗੂ ਵੀ ਹਾਜ਼ਰ ਸਨ।