ਤੀਆਂ ’ਚ ਬਿਖਰੀ ਪੰਜਾਬੀ ਵਿਰਸੇ ਦੀ ਮਹਿਕ ਹੈਲਪਿੰਗ ਹੈਂਡਜ਼ ਆਰਗਨਾਈਜੇਸ਼ਨ ਫਗਵਾੜਾ ਅਤੇ ਪੰਜਾਬ ਰੇਡਿਓ ਲੰਡਨ ਵੱਲੋਂ ਮਨਾਇਆ ਗਿਆ ਤੀਆਂ ਦਾ ਤਿਉਹਾਰ,
Publish Date: Sun, 09 Aug 2026 07:04 PM (IST)
Updated Date: Sun, 09 Aug 2026 07:05 PM (IST)
ਹੈਲਪਿੰਗ ਹੈਂਡਜ਼ ਆਰਗਨਾਈਜ਼ੇਸ਼ਨ ਫਗਵਾੜਾ ਤੇ ਪੰਜਾਬ ਰੇਡਿਓ ਲੰਡਨ ਨੇ ਕੀਤਾ ਸਾਂਝਾ ਉਪਰਾਲਾ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸਾਉਣ ਮਹੀਨੇ ਵਿੱਚ ਮਹਿਲਾਵਾਂ ਵੱਲੋਂ ਮਨਾਇਆ ਜਾਣ ਵਾਲਾ ਤੀਆਂ ਦਾ ਤਿਉਹਾਰ ਜਿੱਥੇ ਸਾਨੂੰ ਆਪਣੇ ਪੁਰਾਤਨ ਵਿਰਸੇ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੰਦਾ ਹੈ, ਉਥੇ ਹੀ ਇਨ੍ਹਾਂ ਯਾਦਾਂ ਨੂੰ ਹੋਰ ਤਾਜ਼ਾ ਕਰਦਿਆਂ ਹੈਲਪਿੰਗ ਹੈਂਡਜ਼ ਆਰਗਨਾਈਜ਼ੇਸ਼ਨ ਫਗਵਾੜਾ ਤੇ ਪੰਜਾਬ ਰੇਡਿਓ ਲੰਡਨ ਵੱਲੋਂ ਇਹ ਤਿਉਹਾਰ ਮਹੁੱਲਾ ਕੋਲਸਰ ਖੋਥੜਾਂ ਰੋਡ ਫਗਵਾੜਾ ਵਿਖੇ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਇਹ ਸਾਰਾ ਉਪਰਾਲਾ ਅਮਨਦੀਪ ਕੌਰ ਬਸਰਾ ਤੇ ਮੈਡਮ ਹਰਿੰਦਰ ਕੋਰ ਸੇਠੀ ਦੀ ਯੋਗ ਅਗਵਾਈ ਹੇਠ ਬੜੇ ਸਾਲਾਂ ਤੋਂ ਕੀਤਾ ਜਾ ਰਿਹਾ। ਇਸ ਤਿਉਹਾਰ ਨੂੰ ਲੈ ਕੇ ਜਿੱਥੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਤੇ ਬੱਚੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਉਥੇ ਹੀ ਬੱਚਿਆਂ ਤੇ ਮਹਿਲਾਵਾਂ ਵੱਲੋਂ ਪੰਜਾਬੀ ਵਿਰਸੇ ਦੀ ਮਹਿਕ ਵਿਖੇਰਦਾ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਦੌਰਾਨ ਬੱਚਿਆਂ ਦੇ ਡਾਂਸ, ਗਿੱਧਾ ਭੰਗੜਾ, ਤੇ ਮਨਪ੍ਰੀਤ ਕੌਰ ਧਾਮੀ ਵੱਲੋਂ ਪੇਸ਼ ਕੀਤੇ ਗੀਤ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਸਨ। ਜਦ ਕਿ ਮਹਿਲਾਵਾਂ ਤੇ ਲੜਕੀਆਂ ਵੱਲੋਂ ਪੀਘਾਂ ਵੀ ਝੂਟੀਆਂ ਗਈਆਂ। ਇਸ ਦੌਰਾਨ ਮੇਲੇ ਵਿੱਚ ਰੱਖਿਆ ਗਿਆ ਪੁਰਾਤਨ ਵਿਰਸੇ ਨਾਲ ਸਬੰਧਤ ਸਮਾਨ ਵੀ ਮੇਲੇ ਦੀ ਰੌਣਕ ਨੂੰ ਹੋਰ ਸੁੰਦਰ ਬਣਾ ਰਿਹਾ ਸੀ। ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਧਰਮ ਪਤਨੀ ਤੇ ਪ੍ਰਸਿੱਧ ਸਮਾਜ ਸੇਵਿਕਾ ਅਨੀਤਾ ਸੋਮ ਪ੍ਰਕਾਸ਼ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਨਾਲ ਅਕਾਲੀ ਦਲ ਮਹਿਲਾ ਵਿੰਗ ਦੀ ਫਗਵਾੜਾ ਪ੍ਰਧਾਨ ਬੀਬੀ ਸਰਬਜੀਤ ਕੌਰ, ਆਪ ਦੀ ਸੀਨੀਅਰ ਆਗੂ ਸੀਮਾ ਰਾਣਾ, ਕੌਂਸਲਰ ਪ੍ਰਿਤਪਾਲ ਕੌਰ ਤੁਲੀ, ਸੁਮਨ ਸ਼ਰਮਾ, ਅਮਨਦੀਪ ਕੌਰ ਬਸਰਾ, ਮੈਡਮ ਹਰਿੰਦਰ ਕੌਰ ਸੇਠੀ, ਕੌਂਸਲਰ ਪਰਮਜੀਤ ਕੌਰ ਵਾਲੀਆ ਤੋਂ ਇਲਾਵਾ ਹੋਰ ਮਹਿਲਾਵਾਂ ਵੀ ਮੌਜੂਦ ਸਨ। ਤੀਆਂ ਦੇ ਇਸ ਮੇਲੇ ਦੌਰਾਨ ਪੰਜਾਬ ਦੇ ਪ੍ਰਸਿੱਧ ਕਲਾਕਾਰ ਜਸਵੀਰ ਮਾਹੀ ਨੇ ਵੀ ਬੜੇ ਹੀ ਖੂਬਸੂਰਤ ਗੀਤਾਂ ਰਾਹੀ ਆਪਣੀ ਹਾਜ਼ਰੀ ਲਗਵਾਈ। ਇਸ ਤੋਂ ਇਲਾਵਾ ਸਮਾਜ ਸੇਵਿਕਾ ਅਨੀਤਾ ਸੋਮ ਪ੍ਰਕਾਸ਼ ਨੇ ਵੀ ਸਾਰਿਆਂ ਨੂੰ ਤੀਆਂ ਦੇ ਇਸ ਤਿਉਹਾਰ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ। ਇਸ ਮੌਕੇ ਚਾਹ-ਪਕੌੜਿਆਂ ਤੋਂ ਇਲਾਵਾ ਹੋਰ ਵੱਖ-ਵੱਖ ਤਰ੍ਹਾਂ ਦੇ ਖਾਣ-ਪੀਣ ਦੇ ਸਟਾਲ ਲਗਾਏ ਗਏ ਸਨ। ਮਹਿਲਾਵਾਂ ਤੇ ਲੜਕੀਆਂ ਲਈ ਫ੍ਰੀ ਚੂੜੀਆਂ ਚੜ੍ਹਾਉਣ ਦਾ ਸਟਾਲ ਵੀ ਲਗਾਇਆ ਗਿਆ ਸੀ। ਅੰਤ ਵਿੱਚ ਪ੍ਰਬੰਧਕਾਂ ਨੇ ਆਏ ਸਾਰੇ ਹੀ ਪਤਵੰਤਿਆਂ ਤੇ ਮੁਹੱਲੇ ਦੀਆਂ ਮਹਿਲਾਵਾਂ ਦੇ ਨਾਲ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਦੌਰਾਨ ਹਰਮਿੰਦਰ ਸਿੰਘ ਬਸਰਾ, ਹੈਪੀ ਹੈਲਨ, ਵਿਕਰਮਜੀਤ ਬੱਬਲੂ, ਜਸਵਿੰਦਰ ਸਿੰਘ ਭਗਤਪੁਰਾ, ਲਾਲਾ ਪੰਚ, ਦੇਵ ਸ਼ਰਮਾ, ਬੱਲੂ ਵਾਲੀਆ, ਗੁਰਪ੍ਰੀਤ ਸਿੰਘ ਬੱਲ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।