ਵਿਦਿਆਰਥੀਆਂ ਨੂੰ ਰਹਿੰਦ-ਖੂੰਹਦ ਪ੍ਰਬੰਧਨ ਬਾਰੇ ਦਿੱਤੀ ਜਾਣਕਾਰੀ ਸਵੱਛ ਭਾਰਤ ਮਿਸ਼ਨ ਟੀਮ ਨੇ ਸਕੂਲੀ ਵਿਦਿਆਰਥੀਆਂ ਨੂੰ ਠੋਸ ਰਹਿੰਦ-ਖੂੰਹਦ ਪ੍ਰਬੰਧਨ ਸਹੂਲਤਾਂ ਬਾਰੇ ਦਿੱਤੀ ਜਾਣਕਾਰੀ
Publish Date: Mon, 21 Sep 2026 08:34 PM (IST)
Updated Date: Mon, 21 Sep 2026 08:35 PM (IST)
ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਨਗਰ ਨਿਗਮ ਕਪੂਰਥਲਾ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਵੱਛ ਭਾਰਤ ਮਿਸ਼ਨ ਤਹਿਤ ਸਵੱਛਤਾ ਹੀ ਸੇਵਾ 2026 ਮਹਿੰਮ ਨੂੰ ਮੁੱਖ ਰੱਖਦੇ ਨਗਰ ਨਿਗਮ ਕਪੂਰਥਲਾ ਦੇ ਕਮਿਸ਼ਨਰ ਅਨੁਪਮ ਕਲੇਰ ਦੇ ਹੁਕਮਾਂ ਤੇ ਹੈਲਥ ਸ਼ਾਖਾ ਦੇ ਸੁਪਰਡੰਟ ਅਮਿਤ ਕਾਲੀਆ ਦੀ ਯੋਗ ਅਗਵਾਈ ਵਿਚ ਸਵੱਛ ਭਾਰਤ ਮਿਸ਼ਨ ਟੀਮ, ਆਈਟੀਸੀ ਮਿਸ਼ਨ ਸੁਨਿਹਿਰਾ ਕੱਲ ਫਿਨਿਸ਼ ਸੁਸਾਈਟੀ ਵੱਲੋਂ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ, ਸ਼ੇਖੂਪੁਰ, ਸਰਕਾਰੀ ਹਾਈ ਸਕੂਲ ਸ਼ੇਖੂਪੁਰ ਤੇ ਜੀਪੀਐੱਸ ਲਾਲ ਕੋਠੀ ਵਿਖੇ ਇੱਕ ਸਵੱਛਤਾ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਕੂਲੀ ਵਿਦਿਆਰਥੀਆਂ ਨੂੰ ਠੋਸ ਰਹਿੰਦ-ਖੂੰਹਦ ਪ੍ਰਬੰਧਨ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੂੰ ਪੌਦਿਆਂ ਦੀ ਮਹੱਤਤਾ, ਆਲੇ ਦੁਆਲੇ ਦੇ ਖੇਤਰਾਂ ਦੀ ਸਫਾਈ ਤੇ ਚਾਰ ਡੱਬਿਆਂ ਦੀ ਵਰਤੋਂ ਕਰਕੇ ਕੂੜੇ ਦੇ ਸਰੋਤ ਨੂੰ ਵੱਖ ਕਰਨ ਬਾਰੇ ਜਾਗਰੂਕ ਕੀਤਾ ਗਿਆ। ਸੁੱਕਾ ਰਹਿੰਦ-ਖੂੰਹਦ, ਗਿੱਲਾ ਰਹਿੰਦ-ਖੂੰਹਦ, ਸੈਨੇਟਰੀ ਰਹਿੰਦ-ਖੂੰਹਦ ਤੇ ਖਤਰਨਾਕ ਰਹਿੰਦ-ਖੂੰਹਦ। ਉਨ੍ਹਾਂ ਨੂੰ ਘਰੇਲੂ ਖਾਦ ਬਣਾਉਣ ਦੇ ਫਾਇਦਿਆਂ ਤੇ ਰੋਜ਼ਾਨਾ ਜੀਵਨ ਵਿੱਚ ਸਿੰਗਲ-ਯੂਜ਼ ਪਲਾਸਟਿਕ ਤੇ ਥਰਮੋਕੋਲ ਵਸਤੂਆਂ ਤੋਂ ਬਚਣ ਦੀ ਜ਼ਰੂਰਤ ਬਾਰੇ ਵੀ ਦੱਸਿਆ ਗਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਪਲਾਸਟਿਕ ਦੀ ਬੇਲਿੰਗ ਲਈ ਐੱਮਆਰਐੱਫ ਯੂਨਿਟ ਦੇ ਨਾਲ-ਨਾਲ ਖਾਦ ਬਣਾਉਣ ਦੀ ਪ੍ਰਕਿਰਿਆ ਤੇ ਖਾਦ ਯੂਨਿਟ ਦਾ ਦੌਰਾ ਕੀਤਾ। ਇਸ ਮੌਕੇ ਕਾਰਪੋਰੇਸ਼ਨ ਸੈਨੀਟੇਸ਼ਨ ਅਫਸਰ ਜਗਦੀਪ ਸਿੰਘ, ਸੀਐੱਸਆਈ ਹਿਤੇਜ ਕੁਮਾਰ, ਗੁਰਸੇਵਕ ਸਿੰਘ, ਰੋਬਿਨ, ਦਿਨੇਸ਼ ਕੁਮਾਰ, ਆਰਤੀ ਮਨਜੀਤ, ਜੋਤੀ ਅਨੇਕ ਰਾਜ ਮੱਟੂ ਸੀਨੀਅਰ ਸੁਪਰਵਾਈਜ਼ਰ ਆਦਿ ਹਾਜ਼ਰ ਸਨ।