ਯੂਨੀਅਨ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰਹੇਗਾ : ਮੱਖਣ, ਕੌਂਡਲ ਯੂਨੀਅਨ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰਹੇਗਾ : ਮੱਖਣ, ਕੌਂਡਲ
Publish Date: Thu, 29 Oct 2026 08:19 PM (IST)
Updated Date: Thu, 29 Oct 2026 08:22 PM (IST)
ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਪੀਡਬਲਿਊਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰ ਦੀ ਪ੍ਰਧਾਨਗੀ ਹੇਠ ਮਹਿਕਮੇ ਦੇ ਵਿਭਾਗੀ ਮੁਖੀ ਡਾ. ਸਈਦ ਛਹਰਿਸ਼ ਅਸਗਰ ਆਈਏਐੱਸ ਨਾਲ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਸੂਬਾ ਪ੍ਰੈੱਸ ਸਕੱਤਰ ਸੰਜੀਵ ਕੌਂਡਲ ਨੇ ਦੱਸਿਆ ਕਿ ਮੀਟਿੰਗ ਬਹੁਤ ਵਧੀਆ ਮਾਹੌਲ ਵਿੱਚ ਹੋਈ। ਪ੍ਰੈੱਸ ਸਕੱਤਰ ਸੰਜੀਵ ਕੌਂਡਲ, ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਬਲਰਾਜ ਮੋੜ ਅਤੇ ਸਤਨਾਮ ਸਿੰਘ ਅਤੇ ਸੂਬਾ ਕੈਸ਼ੀਅਰ ਬਲਜਿੰਦਰ ਸਿੰਘ ਨੇ ਸਾਂਝੇ ਤੌਰ ’ਤੇ ਕਿਹਾ ਕਿ ਯੂਨੀਅਨ ਵੱਲੋਂ ਅਪਣੀਆਂ ਮੰਗਾਂ ਸੰਬੰਧੀ 28 ਅਕਤੂਬਰ ਨੂੰ ਮਹਿਕਮੇ ਦੇ ਵਿਭਾਗੀ ਮੁਖੀ ਦੇ ਦਫ਼ਤਰ ਸਾਹਮਣੇ ਧਰਨਾ ਲਗਾਉਣ ਦਾ ਪ੍ਰੋਗਰਾਮ ਦਿੱਤਾ ਗਿਆ ਸੀ ਪਰ ਵਿਭਾਗੀ ਮੁਖੀ ਵਲੋਂ ਯੂਨੀਅਨ ਨੂੰ 28 ਅਕਤੂਬਰ ਨੂੰ ਮੀਟਿੰਗ ਦਾ ਲਿਖਤੀ ਸਮਾਂ ਦਿੱਤਾ ਗਿਆ ਜਿਸ ਕਾਰਨ ਯੂਨੀਅਨ ਨੇ ਅਪਣਾ ਧਰਨਾ ਮੁਲਤਵੀ ਕੀਤਾ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਯੂਨੀਅਨ ਦੀਆਂ ਮੰਗਾਂ ਨੂੰ ਲੈ ਕੇ ਵਿਭਾਗੀ ਮੁਖੀ ਨੇ ਦੱਸਿਆ ਕਿ ਵਿਭਾਗ ਦੇ ਇਨਲਿਸਟਮੇਟ ਤੇ ਆਉਟਸੋਰਸ ਵਾਲੇ ਕਰਮਚਾਰੀਆਂ ਨੂੰ ਮਹਿਕਮੇ ਵਿੱਚ ਲੈਣ ਲਈ ਕੇਸ ਪ੍ਰੋਜ਼ਲ ਵਿਭਾਗ ਨੂੰ ਭੇਜ ਦਿੱਤਾ ਗਿਆ ਹੈ, ਦਰਜਾ ਚਾਰ ਤੋਂ ਪ੍ਰਮੋਟ ਹੋਏ ਦਰਜਾ ਤਿੰਨ ਦੀ ਸੀਨੀਆਰਤਾ ਸੂਚੀ ਵੀ ਨਵੰਬਰ ਵਿੱਚ ਤਿਆਰ ਹੋ ਜਾਵੇਗੀ, 6% ਟੈਸਟ ਪਾਸ ਮੁਲਾਜ਼ਮਾਂ ਦੇ ਤਰੱਕੀ ਦੇ ਕੇਸ ਦਸੰਬਰ ਤੱਕ ਤਿਆਰ ਕਰ ਦਿਤੇ ਜਾਣਗੇ। ਉਨ੍ਹਾਂ ਕਿਹਾ ਕਿ ਮਸਟਰੋਲ ਵਾਲੇ ਕਾਮਿਆਂ ਨੂੰ ਰੈਗੂਲਰ ਕਰਨ ਦੇ ਕੇਸ ਮਾਨਯੋਗ ਹਾਈਕੋਰਟ ਵਿਚ ਚੱਲ ਰਹੇ ਹਨ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਫੈਸਲਾ ਆਉਣ ’ਤੇ ਲਾਗੂ ਕਰ ਦਿੱਤਾ ਜਾਵੇਗਾ ਤੇ ਦੁਬਾਰਾ ਅਪੀਲ ਨਹੀਂ ਪਾਈ ਜਾਵੇਗੀ। ਤਰਸ ਦੇ ਆਧਾਰ ਵਾਲੇ ਕੇਸ ਵਾਲਿਆਂ ਨੂੰ ਨਵੰਬਰ ਦੇ ਪਹਿਲੇ ਹਫਤੇ ਨਿਯੁਕਤੀ ਪੱਤਰ ਦਿੱਤੇ ਜਾਣਗੇ, 20:30:50 ਪਲੇਸਮੈਂਟ ਤੇ 2 ਇਨਕਰੀਮੈਂਟ ਦੇ ਲਾਭ ਦਾ ਕੇਸ ਪ੍ਰਸੋਨਲ ਵਿਭਾਗ ਨੂੰ ਭੇਜਣ ’ਤੇ ਸਹਿਮਤੀ ਹੋਈ। ਇਸ ਮੀਟਿੰਗ ਵਿੱਚ ਮਹਿਕਮੇ ਦੇ ਡਿਪਟੀ ਡਾਇਰੈਕਟਰ, ਸੁਪਰਡੈਂਟ, ਕਾਰਜਕਾਰੀ ਇੰਜੀਨੀਅਰ ਯੂਨੀਅਨ ਵਲੋਂ ਕੁਲਵੰਤ ਸਿੰਘ ਬਠਿੰਡਾ, ਰਾਮ ਲੁਭਾਇਆ ਰੋਪੜ੍ਹ, ਚੰਦ ਸਿੰਘ ਰਸੂਲੜਾ, ਸਤਨਾਮ ਸਿੰਘ ਤਰਨਤਾਰਨ, ਜਗਤਾਰ ਸਿੰਘ, ਰਣਜੀਤ ਸਿੰਘ ਬਠਿੰਡਾ, ਰਾਜਨ ਕੁਮਾਰ, ਸੁਖਵਿੰਦਰ ਸਿੰਘ ਜਲੰਧਰ, ਰੋਸ਼ਨ ਲਾਲ ਤੇ ਸੁਨੀਲ ਕੁਮਾਰ ਆਦਿ ਮੈਂਬਰ ਸ਼ਾਮਲ ਹੋਏ।