ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਸੰਘਰਸ਼ ਜਾਰੀ ਰਹੇਗਾ : ਐਕਸ਼ਨ ਕਮੇਟੀ ਜਿੰਨਾਂ ਚਿਰ ਇਨਸਾਫ਼ ਨਹੀਂ ਮਿਲਦਾ ਸੰਘਰਸ਼ ਜਾਰੀ ਰਹੇਗਾ : ਐਕਸ਼ਨ ਕਮੇਟੀ ਆਗੂ
Publish Date: Mon, 19 Oct 2026 09:57 PM (IST)
Updated Date: Mon, 19 Oct 2026 10:00 PM (IST)
--ਐਕਸ਼ਨ ਕਮੇਟੀ ਨੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨੂੰ ਸੌਂਪਿਆ ਪੱਤਰ ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : 13 ਅਕਤੂਬਰ 2026 ਨੂੰ ਮਾਨਸਾ ਵਿੱਚ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਨੂੰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹ ਇੱਕ ਮੈਡੀਕਲ ਸਟੋਰ ਉੱਤੇ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਦਾ ਵਿਰੋਧ ਕਰਨ ਗਿਆ ਸੀ, ਤੇ ਸਾਰੀ ਘਟਨਾ ਫੇਸਬੁੱਕ ਲਾਈਵ ਰਾਹੀਂ ਪੂਰੇ ਪੰਜਾਬ ਨੇ ਆਪਣੀਆਂ ਅੱਖਾਂ ਨਾਲ ਵੇਖੀ। ਇਹ ਕੋਈ ਸਧਾਰਨ ਕਤਲ ਨਹੀਂ, ਇਹ ਨਸ਼ਿਆਂ ਖਿਲਾਫ ਪੂਰੇ ਪੰਜਾਬ ਵਿੱਚ ਆਵਾਜ਼ ਚੁੱਕਣ ਵਾਲੇ ਲੋਕਾਂ ਦੀ ਜ਼ੁਬਾਨ ਬੰਦੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਐਕਸ਼ਨ ਕਮੇਟੀ ਦੇ ਵੱਖ ਵੱਖ ਆਗੂਆਂ ਵੱਲੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦਵਿੰਦਰਪਾਲ ਸਿੰਘ ਹੰਸਪਾਲ ਨੂੰ ਇਕ ਪੱਤਰ ਸੌਂਪਦਿਆਂ ਕੀਤਾ। ਆਗੂਆਂ ਨੇ ਪੱਤਰ ਰਾਹੀਂ ਦੱਸਿਆ ਕਿ ਸਾਡਾ ਸਪੱਸ਼ਟ ਦੋਸ਼ ਹੈ ਕਿ ਪੰਜਾਬ ਵਿੱਚ ਨਸ਼ਾ ਸੌਦਾਗਰਾਂ, ਪੁਲਿਸ ਤੇ ਸੱਤਾਧਾਰੀ ਨੁਮਾਇੰਦਿਆਂ ਦਾ ਇੱਕ ਗੱਠਜੋੜ ਕੰਮ ਕਰ ਰਿਹਾ ਹੈ, ਜਿਸ ਦੀ ਛਤਰ-ਛਾਇਆ ਹੇਠ ਨਸ਼ਾ ਪਿੰਡ-ਪਿੰਡ, ਗਲੀ-ਗਲੀ ਵਿਕ ਰਿਹਾ ਹੈ ਤੇ ਘਰਾਂ ਦੇ ਘਰ ਉੱਜੜ ਰਹੇ ਹਨ, ਜਿਹੜੇ ਇਸ ਦੇ ਵਿਰੁੱਧ ਬੋਲਦੇ ਹਨ, ਉਨ੍ਹਾਂ ਦੀ ਰਾਖੀ ਕਰਨ ਦੀ ਥਾਂ ਉਨ੍ਹਾਂ ਨੂੰ ਹੀ ਕੁਚਲਿਆ ਜਾਂਦਾ ਹੈ। ਤਿੰਨ ਸਾਲ ਪਹਿਲਾਂ ਪਰਵਿੰਦਰ ਨੇ ਇਸੇ ਦੁਕਾਨਦਾਰ ਨੂੰ ਨਸ਼ੀਲੇ ਕੈਪਸੂਲਾਂ ਸਮੇਤ ਫੜਿਆ ਸੀ, ਪਰ ਨਤੀਜਾ ਕੀ ਨਿਕਲਿਆ ਕਿ ਦੁਕਾਨਦਾਰ ਨੂੰ ਰਿਵਾਲਵਰ ਦਾ ਲਾਇਸੈਂਸ ਮਿਲ ਗਿਆ ਤੇ ਪਰਵਿੰਦਰ ਨੂੰ ਤਿੰਨ ਮਹੀਨੇ ਜੇਲ੍ਹ ਕੱਟਣੀ ਪਈ। ਸਰਕਾਰ ਨੇ ਸ਼ੁਰੂ ਵਿੱਚ ਇਸ ਨੂੰ ਆਪਸੀ ਰੰਜਿਸ਼ ਕਹਿ ਕੇ ਮਾਮਲੇ ਦਾ ਰੁਖ਼ ਮੋੜਨ ਦੀ ਕੋਝੀ ਕੋਸ਼ਿਸ਼ ਕੀਤੀ। ਇਸ ਮੌਕੇ ਬਲਵਿੰਦਰ ਸਿੰਘ ਭੁੱਲਰ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਕਪੂਰਥਲਾ, ਤਰਸੇਮ ਸਿੰਘ ਬੰਨੇਮੱਲ ਸਕੱਤਰ, ਜਗਜੀਤ ਸਿੰਘ ਔਜਲਾ ਕੇਕੇਯੂ ਪ੍ਰੈੱਸ ਸਕੱਤਰ, ਬਲਵਿੰਦਰ ਸਿੰਘ ਵਿਲਾ ਕੋਠੀ, ਮਾਸਟਰ ਚਰਨ ਸਿੰਘ ਸਰਪ੍ਰਸਤ, ਸਰਵਣ ਸਿੰਘ ਆਲ ਇੰਡੀਆ ਕਿਸਾਨ ਸਭਾ ਕਰਮਜੀਤਪੁਰ, ਹਰਜਿੰਦਰ ਸਿੰਘ ਰਾਣਾ ਸੈਦੋਵਾਲ ਪ੍ਰਧਾਨ ਬੀਕੇਯੂ ਡਕੌਦਾ, ਹਰਜੀਤ ਸਿੰਘ ਰਜਾਪੁਰ ਪ੍ਰੈੱਸ ਸਕੱਤਰ ਪੰਦੇਰ, ਰਘਬੀਰ ਸਿੰਘ ਮਹਿਰਵਾਲਾ ਐਕਟਿੰਗ ਪ੍ਰਧਾਨ, ਪਲਵਿੰਦਰ ਸਿੰਘ ਕਾਲਾ ਸੰਘਿਆਂ ਸੀਨੀਅਰ ਆਗੂ ਕਿਰਤੀ ਕਿਸਾਨ ਯੂਨੀਅਨ ਪੰਜਾਬ, ਗੁਰਦੀਪ ਸਿੰਘ ਪ੍ਰਧਾਨ ਟਰੇਡ ਯੂਨੀਅਨ ਕੌਂਸਲ, ਸੁੱਚਾ ਸਿੰਘ ਪ੍ਰਧਾਨ ਪੰਜਾਬ ਗੌਰਿਮੰਟ ਪੈਨਸ਼ਨਰ ਐਸੋਸੀਏਸ਼ਨ, ਰਸ਼ਪਾਲ ਸਿੰਘ ਵੜੈਚ ਮੀਤ ਪ੍ਰਧਾਨ ਪੰਜਾਬ ਗੌਰਿਮੰਟ ਟੀਚਰ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਕਸ਼ਮੀਰਾ ਸਿੰਘ ਭੰਡਾਲ ਦੋਨਾਂ ਜ਼ਿਲ੍ਹਾ ਪ੍ਰੈੱਸ ਸਕੱਤਰ, ਹਰਬੰਸ ਸਿੰਘ ਚੱਕ ਕੋਟਲਾ, ਮੰਗਲ ਸਿੰਘ ਭੰਡਾਲ ਨੈਸ਼ਨਲ ਐਵਾਰਡੀ, ਗੁਰਚਰਨ ਸਿੰਘ ਘੁੰਮਣ, ਤ੍ਰਿਲੋਚਨ ਸਿੰਘ ਬਲਾਕ ਪ੍ਰਧਾਨ, ਇੰਦਰਪਾਲ ਸਿੰਘ ਜੋਸਨ, ਸ਼ਿਵ ਦੱਤ ਕਾਲੀਆ, ਵਿਨੋਦ ਕਪੂਰ, ਅਮਰਜੀਤ ਸਿੰਘ ਬਾਬਾ, ਗੁਰਦੇਵ ਸਿੰਘ ਪੰਜਾਬ ਗੌਰਮਿੰਟ ਐਸੋਸੀਏਸ਼ਨ, ਕੁਲਵਿੰਦਰ ਸਿੰਘ ਭੰਡਾਲ ਮੀਤ ਪ੍ਰਧਾਨ ਕੇਕੇਯੂ, ਸ਼ੀਤਲ ਸਿੰਘ ਸੰਗੋਜਲਾ, ਮਲਕੀਤ ਸਿੰਘ ਧਾਰੀਵਾਲ, ਸੱਜਣ ਸਿੰਘ ਭੰਡਾਲ, ਕਰਮਜੀਤ ਨੂਰਪੁਰ ਜੱਟਾਂ, ਚੰਨ ਮੋਮੀ ਸਾਹਿਤਕਾਰ, ਗੁਰਨਾਮ ਸਿੰਘ ਸੈਦੋਵਾਲ, ਘੁੰਮਣ ਸਿੰਘ ਬਾਜਾ, ਪਰਮਜੀਤ ਸਿੰਘ ਬਾਜਾ, ਅਮਰਜੀਤ ਸਿੰਘ ਢਪੱਈ, ਤੀਰਥ ਸਿੰਘ ਵਡਾਲਾ ਕਲਾਂ, ਸਰਬਜੀਤ ਸਿੰਘ ਕੋਟ ਗੋਬਿੰਦਪੁਰ, ਮਨਜੀਤ ਸਿੰਘ ਢਪੱਈ, ਹਰਨੇਕ ਸਿੰਘ ਢਪੱਈ, ਹਰਜਿੰਦਰ ਸਿੰਘ ਸੈਦੋਵਾਲ ਆਦਿ ਹਾਜ਼ਰ ਸਨ। ਐਕਸ਼ਨ ਕਮੇਟੀ ਦੀਆਂ ਮੰਗਾਂ 1. ਮੁੱਖ ਮੰਤਰੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫਾ ਦੇਣ। 2. ਡੀਜੀਪੀ ਪੰਜਾਬ ਅਸਤੀਫਾ ਦੇਣ। 3. ਪਰਵਿੰਦਰ ਝੋਟੇ ਦਾ ਪੋਸਟਮਾਰਟਮ ਪੀਜੀਆਈ ਤੋਂ ਕਰਵਾਇਆ ਜਾਵੇ। 4. ਕਤਲ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ। 5. ਉਸੇ ਦੁਕਾਨ ਦੇ ਵਿੱਚ ਪਰਵਿੰਦਰ ਸਿੰਘ ਝੋਟੇ ਦਾ ਬੁੱਤ ਲਾਇਆ ਜਾਵੇ। 6. ਐੱਸਐੱਚਓ, ਡੀਐੱਸਪੀ ਤੇ ਡਰੱਗ ਇੰਸਪੈਕਟਰ ਨੂੰ ਤੁਰੰਤ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ।