ਸ਼ਰਧਾ ਨਾਲ ਹੋਇਆ ਸ਼੍ਰੀ ਗਣੇਸ਼ ਕਥਾ ਦਾ ਸਮਾਪਨ ਬਹੁਤ ਹੀ ਸ਼੍ਰੀ ਗਣੇਸ਼ ਕਥਾ ਦਾ ਸਮਾਪਨ ਬਹੁਤ ਹੀ ਸ਼ਰਧਾ ਅਤੇ ਧੂਮਧਾਮ ਨਾਲ ਕੀਤਾ
Publish Date: Fri, 25 Sep 2026 06:31 PM (IST)
Updated Date: Fri, 25 Sep 2026 06:33 PM (IST)
--ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਤੇ ਸ਼੍ਰੀ ਮਣੀ ਮਹੇਸ਼ ਸੇਵਾ ਮੰਡਲ ਕਪੂਰਥਲਾ ਵੱਲੋਂ ਕੀਤਾ ਗਿਆ ਸ਼੍ਰੀ ਗਣੇਸ਼ ਕਥਾ ਦਾ ਆਯੋਜਨ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਤੇ ਸ਼੍ਰੀ ਮਣੀ ਮਹੇਸ਼ ਸੇਵਾ ਮੰਡਲ ਕਪੂਰਥਲਾ ਵੱਲੋਂ ਮੰਦਰ ਵਿੱਚ ਚੱਲ ਰਹੀ ਸ਼੍ਰੀ ਗਣੇਸ਼ ਕਥਾ ਦੇ ਤੀਜੇ ਤੇ ਅੰਤਿਮ ਦਿਨ ਦਾ ਸਮਾਪਨ ਬਹੁਤ ਹੀ ਸ਼ਰਧਾ ਤੇ ਧੂਮਧਾਮ ਨਾਲ ਕੀਤਾ ਗਿਆ, ਜਿਸ ਦੇ ਆਰੰਭ ਵਿੱਚ ਯੱਗ ਦੱਤ ਐਰੀ, ਅਨੀਤਾ ਐਰੀ, ਅਨਿਲ ਕੁਮਾਰ, ਸਰੋਜ, ਸਾਹਸ ਸ਼ਰਮਾ, ਰੋਸ਼ਨੀ ਸ਼ਰਮਾ, ਸ਼ੁਭਮ ਕਸ਼ਯਪ ਰਾਜਪੂਤ, ਸ਼ਾਨ, ਹਰਪ੍ਰੀਤ ਸਿੰਘ ਤੇ ਸੋਨੂ ਗਣੇਸ਼ ਜੀ ਦੀ ਪੂਜਾ ਦੇ ਯਜਮਾਨ ਰਹੇ। ਸ਼੍ਰੀ ਆਸ਼ੁਤੋਸ਼ ਮਹਾਰਾਜ ਜੀ ਦੀ ਸ਼ਿਸ਼ਿਆ ਸਾਧਵੀ ਜਯੰਤੀ ਭਾਰਤੀ ਜੀ ਨੇ ਕਿਹਾ ਕਿ ਸ਼੍ਰੀ ਗਣੇਸ਼ ਜੀ ਦਾ ਵਾਹਨ ਮੂਸ਼ਕ ਕਿਉਂ ਹੈ, ਇਸ ਦਾ ਸਿੱਧਾ ਅਰਥ ਹੈ ਕਿ ਕੂਤਰਕ ਬੁੱਧੀ ਰੂਪੀ ਮੂਸ਼ਕ ‘ਤੇ ਵਿਵੇਕ ਰੂਪ ਸ਼੍ਰੀ ਗਣਪਤੀ ਜੀ ਦਾ ਆਰੂੜ੍ਹ ਹੋਣਾ। ਸ਼੍ਰੀ ਗਣੇਸ਼ ਜੀ ਨੂੰ ਦੂਰਵਾ ਦੀਆਂ ਪੱਤੀਆਂ ਬਹੁਤ ਪਸੰਦ ਹਨ, ਕਿਉਂਕਿ ਵੇਦਾਂ ਵਿੱਚ ਆਇਆ ਹੈ ਕਿ ਇਹ ਪੱਤੀਆਂ ਬਹੁਤ ਕੋਮਲ, ਹਰੀਆਂ ਤੇ ਨਰਮ ਹੁੰਦੀਆਂ ਹਨ, ਜੋ ਅਹੰਕਾਰ ਰਹਿਤ ਅਵਸਥਾ ਦਾ ਪ੍ਰਤੀਕ ਹਨ। ਇਹ ਪੂਜਾ ਵਿਧੀ ਸਾਧਕ ਨੂੰ ਸੰਕੇਤ ਦਿੰਦੀ ਹੈ ਕਿ ਸਾਧਨਾ ਦੇ ਮਾਰਗ ‘ਤੇ ਆਪਣੇ ਜੀਵਨ ਦੀਆਂ ਸਾਰੀਆਂ ਦੁਵਿਧਾਵਾਂ ਪ੍ਰਭੂ ਅੱਗੇ ਅਰਪਿਤ ਕਰ ਦੇਣੀਆਂ ਚਾਹੀਦੀਆਂ ਹਨ, ਕਿਉਂਕਿ ਦੂਰਵਾ ਦਾ ਅਰਥ ਦੂਰ ਕਰਨਾ, ਅਰਥਾਤ ਤਿਆਗਣਾ ਜਾਂ ਸਮਰਪਿਤ ਕਰ ਦੇਣਾ ਵੀ ਹੁੰਦਾ ਹੈ। ਅੰਤ ਵਿੱਚ ਸਾਧਵੀ ਜੀ ਨੇ ਕਿਹਾ ਕਿ ਗਜਾਨਨ ਦੇ ਅਨੇਕ ਰੂਪ ਸਾਨੂੰ ਜੀਵਨ ਦੀ ਪੂਰਨਤਾ ਵੱਲ ਲੈ ਜਾਂਦੇ ਹਨ, ਜਿਸ ਨੂੰ ਸਾਨੂੰ ਪ੍ਰਾਪਤ ਕਰਨਾ ਚਾਹੀਦਾ ਹੈ। ਇਹੀ ਇਸ ਸ਼੍ਰੀ ਗਣੇਸ਼ ਕਥਾ ਦਾ ਸਾਰ ਹੈ। ਡਾ. ਅਰਵਿੰਦ ਬੰਸਲ ਜੀ (ਕੁਲਪਤੀ, ਪੀਟੀਯੂ) ਨੇ ਸਾਧਵੀ ਜਯੰਤੀ ਭਾਰਤੀ ਜੀ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਸ਼ਾਖਾ ਪ੍ਰਮੁੱਖ ਸਾਧਵੀ ਗੁਰਪ੍ਰੀਤ ਭਾਰਤੀ ਜੀ, ਮਹਮੰਡਲ਼ੇਸ਼ਵਰ ਵੀਣਾ ਪੁਰੀ ਜੀ, ਮੰਦਰ ਪ੍ਰਧਾਨ ਅਸ਼ੋਕ ਅਰੋੜਾ, ਵਿਕਾਸ ਗੁਪਤਾ, ਪਰਮੋਦ ਆਨੰਦ, ਵਿਵੇਕ ਆਨੰਦ, ਅਨਿਲ ਬਹਿਲ, ਮੁਕੇਸ਼ ਸ਼ਰਮਾ, ਸਾਹਿਲ ਜੱਗੀ, ਲੱਕੀ ਜੀ, ਸੰਜੇ ਪਾਸਵਾਨ, ਜਿਤੇਂਦਰ ਅਰੋੜਾ, ਮਨੋਜ ਅਰੋੜਾ, ਕਰਮਬੀਰ ਸਿੰਘ ਚੰਦੀ (ਹਲਕਾ ਇੰਚਾਰਜ, ਆਪ), ਨਰਿੰਦਰ ਮੰਨਸੂ (ਮੇਅਰ), ਕਰਨ ਮਹਾਜਨ, ਚੇਤਨ ਸੂਰੀ (ਜ਼ਿਲ੍ਹਾ ਪ੍ਰਧਾਨ ਭਾਜਪਾ), ਮਨੁ ਧੀਰ ਆਪਣੇ ਸਾਥੀਆਂ ਸਮੇਤ, ਰਾਧੇ ਸ਼ਿਆਮ (ਚੇਅਰਮੈਨ, ਮਾਂ ਭਦਰਕਾਲੀ ਮੰਦਰ) ਮੈਂਬਰਾਂ ਸਹਿਤ, ਸ਼੍ਰੀ ਰਾਧੇ ਸ਼ਿਆਮ ਸੇਵਾ ਮੰਡਲ, ਵਿਜੈ ਖੋਸਲਾ (ਸ਼੍ਰੀ ਸਨਾਤਨ ਧਰਮ ਸਭਾ), ਬ੍ਰਹਮਕੁੰਡ ਮੰਦਰ ਪ੍ਰਧਾਨ ਸ਼੍ਰੀ ਰਾਕੇਸ਼ ਜੀ ਮੈਂਬਰਾਂ ਸਹਿਤ, ਸੁਭਾਸ਼ ਭਾਰਗਵ (ਪੰਜਾਬ ਪ੍ਰਦੇਸ਼ ਕਾਂਗਰਸ ਸੇਵਾਦਲ), ਵਿੱਕੀ ਅਗਮ ਜੀ (ਦੁਬਈ ਬੇਕਰਜ਼) ਬਾਬਾ ਤੇਲੂ ਜੀ ਦੀ ਕੁਟੀਆ ਬਾਬਾ ਰਾਕੇਸ਼ ਕੁਮਾਰ ਬੱਲੀ ਜੀ ਆਦਿ ਹਾਜ਼ਰ ਰਹੇ। ਵੱਡੀ ਗਿਣਤੀ ਵਿੱਚ ਪਹੁੰਚੇ ਸਰੋਤੇ“ਗਣਪਤੀ ਬੱਪਾ ਮੋਰਿਆ” ਦੇ ਜੈਕਾਰਿਆਂ ‘ਤੇ ਝੂਮਦੇ ਨਜ਼ਰ ਆਏ। ਸਾਧਵੀ ਭੈਣਾਂ ਵੱਲੋਂ ਸ਼੍ਰੀ ਗਣੇਸ਼ ਚਾਲੀਸਾ ਦਾ ਸੁਰੀਲਾ ਗਾਇਨ ਤੇ “ਮੇਰਾ ਰੰਗ ਦੇ ਬਸੰਤੀ ਚੋਲਾ” ਵਰਗੇ ਭਜਨਾਂ ਨੇ ਦੇਸ਼ ਭਗਤੀ ਤੇ ਪ੍ਰਭੂ ਭਗਤੀ ਦਾ ਮਾਹੌਲ ਬਣਾ ਦਿੱਤਾ। ਤਿੰਨਾਂ ਦਿਨਾਂ ਦੇ ਪ੍ਰੋਗਰਾਮ ਦਾ ਸਮਾਪਨ ਸ਼੍ਰੀ ਗਣੇਸ਼ ਜੀ ਦੀ ਪਾਵਨ ਆਰਤੀ ਨਾਲ ਹੋਇਆ, ਜਿਸ ਤੋਂ ਬਾਅਦ ਲੰਗਰ ਤੇ ਪ੍ਰਸਾਦ ਵੰਡਿਆ ਗਿਆ।