ਬਿੰਦੀਆ ਤੇ ਜਸਕਰਨ ਨੇ ਮਾਰੀਆਂ ਮੱਲ੍ਹਾਂ ਇੰਦੌਰ ਮੱਧ ਪ੍ਰਦੇਸ਼ ਵਿਖੇ 8 ਤੋਂ 12 ਸਤੰਬਰ ਸੀਨੀਅਰ ਅਤੇ ਮਾਸਟਰ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਕਰਵਾਈ ਗਈ
Publish Date: Mon, 14 Sep 2026 07:10 PM (IST)
Updated Date: Mon, 14 Sep 2026 07:11 PM (IST)
ਇੰਦੌਰ ’ਚ ਹੋਈ ਕਿੱਕ ਬਾਕਸਿੰਗ ਚੈਂਪੀਅਨਸ਼ਿਪ ’ਚ ਜਿੱਤੇ ਮੈਡਲ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸਕੂਲ ਆਫ਼ ਐਮੀਨੈਂਸ, ਫਗਵਾੜਾ ਦੀ ਵਿਦfਆਰਥਣ ਬਿੰਦੀਆ, ਬਾਰ੍ਹਵੀਂ ਜਮਾਤ ਆਰਟਸ ਤੇ ਵਿਦਿਆਰਥੀ ਜਸਕਰਨ ਨੇ ਸੀਨੀਅਰ ਤੇ ਮਾਸਟਰ ਰਾਸ਼ਟਰੀ ਕਿਕ ਬਾਕਸਿੰਗ ਚੈਂਪੀਅਨਸ਼ਿਪ ਜੋ ਕਿ ਇੰਦੌਰ ਵਿਖੇ ਮਿਤੀ 8 ਤੋਂ 12 ਸਤੰਬਰ ਤੱਕ ਹੋਈ ਵਿੱਚ ਭਾਗ ਲਿਆ ਤੇ ਸਿਲਵਰ ਮੈਡਲ ਜਿੱਤੇ। ਇਨ੍ਹਾਂ ਦੋਵਾਂ ਨੇ ਪ੍ਰਿੰਸ ਕੌਲ ਕੋਚ ਕਿਕ ਬਾਕਸਿੰਗ ਤੇ ਰਣਜੀਤ ਕੁਮਾਰ ਗੋਗਨਾ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਫਗਵਾੜਾ, ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਕਪੂਰਥਲਾ ਮਮਤਾ ਬਜਾਜ, ਸੁਖਵਿੰਦਰ ਸਿੰਘ ਡੀਐੱਮ ਸਪੋਰਟਸ ਕਪੂਰਥਲਾ ਦੀ ਯੋਗ ਅਗਵਾਈ ਹੇਠ ਇਸ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ। ਉਨ੍ਹਾਂ ਦੇ ਸਕੂਲ ਆਫ ਐਮੀਨੈਂਸ ਫਗਵਾੜਾ ਵਿਖੇ ਪਹੁੰਚਣ ’ਤੇ ਪ੍ਰਿੰਸੀਪਲ ਰਣਜੀਤ ਕੁਮਾਰ ਗੋਗਨਾ ਤੇ ਸਮੂਹ ਸਟਾਫ ਮੈਂਬਰ ਵੱਲੋਂ ਇਨ੍ਹਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ ਇਸ ਮੌਕੇ ਰਣਜੀਤ ਕੁਮਾਰ ਗੋਗਨਾਨੇ ਕਿਹਾ ਕਿ ਸਕੂਲ ਦੇ ਵਿਦਿਆਰਥੀ ਬਹੁਤ ਹੀ ਮਿਹਨਤ ਤੇ ਲਗਨ ਦੇ ਨਾਲ ਪੜ੍ਹਾਈ ਦੇ ਨਾਲ ਨਾਲ ਗੇਮਾਂ ਵਿੱਚ ਹਿੱਸਾ ਲੈ ਕੇ ਤੇ ਨੈਸ਼ਨਲ ਪੱਧਰ ’ਤੇ ਮੈਡਲ ਪ੍ਰਾਪਤ ਕਰਕੇ ਸਕੂਲ ਦਾ ਨਾਮ ਤੇ ਪੰਜਾਬ ਦਾ ਨਾਮ ਰਾਸ਼ਟਰੀ ਪੱਧਰ ’ਤੇ ਉੱਚਾ ਕਰ ਰਹੇ ਹਨ। ਇਸ ਮੌਕੇ ਪ੍ਰਵੀਨ ਸਿੰਘ ਭੁੱਟਾ ਲੈਕਚਰਾਰ ਵੋਕੇਸ਼ਨਲ ਨੇ ਬਿੰਦੀਆ ਨੂੰ 3,100 ਰੁਪਏ ਇਨਾਮ ਰਾਸ਼ੀ ਵਜੋਂ ਦਿੱਤੇ ਤੇ ਉਚੇਚੇ ਤੌਰ ’ਤੇ ਪਹੁੰਚੇ ਰਕੇਸ਼ ਕੁਮਾਰ ਬੰਸਲ ਅਗਰਵਾਲ ਜੀ ਨੇ ਦੋਨੋਂ ਵਿਦਿਆਰਥੀਆਂ ਨੂੰ 500/-ਰੁਪਏ ਇਨਾਮ ਦੇ ਕੇ ਨਿਵਾਜਿਆ ਇਸ ਮੌਕੇ ਬਿੰਦੀਆ ਤੇ ਜਸਕਰਨ ਦੇ ਮਾਤਾ-ਪਿਤਾ ਵੀ ਹਾਜ਼ਰ ਸਨ। ਇਨ੍ਹਾਂ ਦੋਨਾਂ ਵਿਦਿਆਰਥੀਆਂ ਦੀ ਸਿਲੈਕਸ਼ਨ ਏਸ਼ੀਅਨ ਗੇਮਸ ਵਾਸਤੇ ਲੱਗ ਰਹੇ ਨੈਸ਼ਨਲ ਕੈਂਪ ਵਿੱਚ ਉਚੇਚੇ ਤੌਰ ’ਤੇ ਹੋਈ ਹੈ।