ਦੂਸਰੀ ਕਬੱਡੀ ਚੈਂਪੀਅਨਸ਼ਿਪ 1 ਨੂੰ ਹੋਵੇਗੀ : ਸੋਨਾ ਹੋਠੀਆਂ ਦੂਸਰੀ ਕਬੱਡੀ ਚੈਂਪੀਅਨਸ਼ਿਪ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ 1 ਨਵੰਬਰ ਨੂੰ ਹੋਵੇਗੀ : ਸੋਨਾ ਹੋਠੀਆਂ
Publish Date: Fri, 23 Oct 2026 09:16 PM (IST)
Updated Date: Fri, 23 Oct 2026 09:18 PM (IST)
- ਸੰਤ ਬਾਬਾ ਲੀਡਰ ਸਿੰਘ ਸੈਫਲਾਾਬਾਦ ਤੇ ਬਾਬਾ ਮਹਾਤਮਾ ਮੁਨੀ ਖੈੜਾ ਬੇਟ ਵੰਡਣਗੇ ਜੇਤੂ ਖਿਡਾਰੀਆਂ ਨੂੰ ਵੱਡੇ ਇਨਾਮ ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਇੰਟਰਨੈਸ਼ਨਲ ਕਬੱਡੀ ਕਲੱਬ ਕਪੂਰਥਲਾ ਵੱਲੋਂ ਦੂਸਰੀ ਕਬੱਡੀ ਚੈਂਪੀਅਨਸ਼ਿਪ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ 1 ਨਵੰਬਰ ਦਿਨ ਐਤਵਾਰ ਨੂੰ ਭਾਰੀ ਉਤਸ਼ਾਹ ਨਾਲ ਕਰਵਾਈ ਜਾ ਰਹੀ ਹੈ, ਦੀਆਂ ਤਿਆਰੀਆਂ ਕਲੱਬ ਮੈਂਬਰਾਂ ਤੇ ਕਬੱਡੀ ਪ੍ਰੇਮੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਸੋਨਾ ਹੋਠੀਆਂ, ਜਿੰਦਰ ਵਿਰਕ, ਸ਼ੀਰਾ ਧਾਲੀਵਾਲ, ਗੈਰੀ ਸੰਧੂ, ਜੀਤਾ ਪੱਡਾ ਨੇ ਦੱਸਿਆ ਕਿ ਸੰਤ ਬਾਬਾ ਲੀਡਰ ਸਿੰਘ ਸੈਫਲਾਾਬਾਦ ਮੁੱਖ ਸੇਵਾਦਾਰ ਗੁਰਦੁਆਰਾ ਟਾਹਲੀ ਸਾਹਿਬ ਤੇ ਬਾਬਾ ਮਹਾਤਮਾ ਮੁਨੀ ਜੀ ਖੈੜਾ ਬੇਟ ਵਾਲਿਆਂ ਦੀ ਅਗਵਾਈ ਵਿੱਚ ਨੌਜਵਾਨ ਵਰਗ ਨੂੰ ਨਸ਼ਿਆਂ ਤੇ ਹੋਰ ਅਲਾਮਤਾਂ ਤੋਂ ਦੂਰ ਰੱਖਣ ਦੇ ਮਨਸ਼ੇ ਨਾਲ ਕਰਵਾਈ ਜਾ ਰਹੀ ਇਸ ਚੈਂਪੀਅਨਸ਼ਿਪ ਸਬੰਧੀ ਖਿਡਾਰੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਚੈਂਪੀਅਨਸ਼ਿਪ ਦਾ ਪਹਿਲਾ ਨਾਮ 8 ਲੱਖ ਰੁਪਏ ਤੇ ਕੱਪ ਹੋਵੇਗਾ ਤੇ ਦੂਸਰਾ ਨਾਮ 5 ਲੱਖ ਰੁਪਏ ਹੋਵੇਗਾ ਜੋ ਕਬੱਡੀ ਆਲ ਓਪਨ ਦੀਆਂ ਅੱਠ ਕਲੱਬਾਂ ਦੇ ਭੇੜ ਉਪਰੰਤ ਜੇਤੂਆਂ ਨੂੰ ਦਿੱਤਾ ਜਾਵੇਗਾ। ਕਬੱਡੀ ਖੇਡ ਦਾ ਵਧੀਆ ਪ੍ਰਦਰਸ਼ਨ ਕਰਨ ਵਾਲੇ ਧਾਵੀ ਤੇ ਜਾਫੀ ਨੂੰ ਬੁਲੇਟ ਮੋਟਰਸਾਈਕਲਾਂ ਨਾਲ ਸਨਮਾਨਿਆ ਜਾਵੇਗਾ। ਲੜਕੀਆਂ ਦਾ ਸ਼ੋਅ ਮੈਚ ਤੇ ਛੋਟੇ ਬੱਚਿਆਂ ਦੀਆਂ ਚਾਰ ਟੀਮਾਂ ਦੇ ਮੁਕਾਬਲੇ ਵੀ ਦਿਲਕਸ਼ ਹੋਣਗੇ। ਖੇਡ ਮੇਲੇ ਨੂੰ ਦੇਖਣ ਆਏ ਦਰਸ਼ਕਾਂ ਲਈ ਲੱਕੀ ਡਰਾਅ ਰਾਹੀਂ ਦੋ ਮੋਟਰਸਾਈਕਲ, ਛੇ ਇਲੈਕਟਰੋਨਿਕ ਸਕੂਟਰੀਆਂ, 10 ਸਾਈਕਲ, ਐੱਲਈਡੀ ਟੀਵੀ ਸਮੇਤ ਬਹੁਤ ਸਾਰੇ ਇਨਾਮ ਦਿੱਤੇ ਜਾਣਗੇ।