ਗੁਰੂ ਨਾਨਕ ਸੇਵਕ ਜਥਾ ਪੈਦਲ ਯਾਤਰਾ ਕਰਕੇ ਵਾਪਸ ਪਰਤਿਆ
ਗੁਰੂ ਨਾਨਕ ਸੇਵਕ ਜਥੇ ਦੀ ਸੰਗਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪੈਦਲ ਯਾਤਰਾ ਸੰਪੂਰਨ ਕਰਕੇ ਵਾਪਸ ਪਰਤੀ
Publish Date: Tue, 17 Feb 2026 08:44 PM (IST)
Updated Date: Tue, 17 Feb 2026 08:48 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਗੁਰੂ ਨਾਨਕ ਸੇਵਕ ਜਥਾ ਸੁਲਤਾਨਪੁਰ ਲੋਧੀ ਦੀਆਂ ਵੱਡੀ ਗਿਣਤੀ ਸਿੱਖ ਸੰਗਤਾਂ ਵੱਲੋਂ ਗੁਰਬਾਣੀ, ਨਾਮ ਸਿਮਰਨ ਕਰਦੇ ਹੋਏ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੱਕ ਦੀ ਪੈਦਲ ਯਾਤਰਾ ਦੋ ਦਿਨਾਂ ਵਿਚ ਸੰਪੂਰਨ ਕੀਤੀ। 70 ਦੇ ਕਰੀਬ ਸ਼ਰਧਾਲੂਆਂ ਦੂਜੇ ਦਿਨ ਦੀ ਸ਼ਾਮ 6.30 ਵਜੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਦਰਸ਼ਨੀ ਡਿਊੜੀ ਵਿਚ ਪਹੁੰਚ ਕੇ ਸ਼ੁਕਰਾਨੇ ਦੀ ਅਰਦਾਸ ਕੀਤੀ ਤੇ ਉਪਰੰਤ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਭਾਵ ਨਾਲ ਮੱਥਾ ਟੇਕਿਆ। ਦਰਸ਼ਨ ਯਾਤਰਾ ਕਰਨ ਉਪਰੰਤ ਸਮੂਹ ਸੰਗਤਾਂ ਸਪੈਸ਼ਲ ਬੱਸ ਤੇ ਗੱਡੀਆਂ ਰਾਹੀਂ ਸੁਲਤਾਨਪੁਰ ਲੋਧੀ ਪੁੱਜੀਆਂ। ਗੁਰੂ ਨਾਨਕ ਸੇਵਕ ਜਥੇ ਦੇ ਪ੍ਰਧਾਨ ਡਾ. ਨਿਰਵੈਲ ਸਿੰਘ ਧਾਲੀਵਾਲ ਨੇ ਪੈਦਲ ਯਾਤਰਾ ਵਿਚ ਭਾਗ ਲੈਣ ਵਾਲੀਆਂ ਸਮੂਹ ਸੰਗਤਾਂ ਦਾ ਧੰਨਵਾਦ ਤੇ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਏਨੀ ਲੰਮੀ ਪੈਦਲ ਯਾਤਰਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਨਾਲ ਹੀ ਮੁਕੰਮਲ ਹੁੰਦੀ ਹੈ ਨਹੀਂ ਤਾਂ ਅੱਜਕੱਲ੍ਹ 10 ਕਿਲੋਮੀਟਰ ਪੈਦਲ ਚੱਲਣਾ ਹੀ ਮੁਸ਼ਕਲ ਹੈ। ਇਸਤੋਂ ਪਹਿਲਾਂ ਦੋ ਰੋਜ਼ਾ ਨਿਰੋਲ ਪੈਦਲ ਯਾਤਰਾ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਤਾਰਾਂ ਵਾਲਾ ਪੁਲ ਨੇੜੇ ਪੁੱਜਣ ’ਤੇ ਬਾਪੂ ਤਾਰਾ ਸਿੰਘ, ਬਲਬੀਰ ਸਿੰਘ ਬੀਰਾ, ਰਾਜਪਾਲ ਸਿੰਘ ਰਾਜੂ, ਸੁਖਦੇਵ ਸਿੰਘ ਸੁੱਖਾ, ਸੁਖਵਿੰਦਰ ਸਿੰਘ, ਸਤਨਾਮ ਸਿੰਘ, ਸ੍ਰੀ ਭੀਲਾ ਨੇ ਨਿੱਘਾ ਸਵਾਗਤ ਕੀਤਾ ਤੇ ਚਾਹ-ਪਕੌੜੇ ਦੇ ਅਤੁੱਟ ਲੰਗਰ ਸਮੂਹ ਸੰਗਤਾਂ ਨੂੰ ਸ਼ਰਧਾ ਨਾਲ ਛਕਾਏ। ਇਸ ਸਮੇ ਪ੍ਰਧਾਨ ਡਾ. ਨਿਰਵੈਲ ਸਿੰਘ, ਮੀਤ ਪ੍ਰਧਾਨ ਸੂਰਤ ਸਿੰਘ ਮਿਰਜਾਪੁਰ, ਮੁਖਤਾਰ ਸਿੰਘ ਮੁੱਖਾ ਨੇ ਗੁਰੂ ਬਖਸ਼ਿਸ਼ ਸਿਰੋਪਾਓ ਦੇ ਕੇ ਸਾਰੇ ਹੀ ਸੇਵਾ ਕਰਨ ਵਾਲਿਆਂ ਬਲਬੀਰ ਸਿੰਘ ਬੀਰਾ, ਰਾਜਪਾਲ ਸਿੰਘ ਰਾਜੂ, ਸੁਖਦੇਵ ਸਿੰਘ ਸੁੱਖਾ, ਸੁਖਵਿੰਦਰ ਸਿੰਘ, ਸਤਨਾਮ ਸਿੰਘ, ਭੀਲਾ (ਅੰਮ੍ਰਿਤਸਰ) ਦਾ ਸਨਮਾਨ ਕੀਤਾ। ਗੁਰਦੁਆਰਾ ਮੁੰਡੀ ਮੋੜ ਵਿਖੇ ਲੰਗਰ ਸੇਵਾ ਕਰਨ ਵਾਲੇ ਬਾਬਾ ਵਿਰਸਾ ਸਿੰਘ, ਬਾਬਾ ਸੁਲੱਖਣ ਸਿੰਘ, ਬਾਬਾ ਮੇਜਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।