ਬਲਵਿੰਦਰ ਦਾ ਸਮਾਜ ਸੇਵਾ ਹੈਲਪਲਾਈਨ ਟੀਮ ਨੇ ਕੀਤਾ ਸਮਾਨ ਸਮਾਜ ਸੇਵਾ ਹੈਲਪਲਾਇਨ ਐਂਟੀ ਕਰਪਸ਼ਨ ਦੀ ਟੀਮ ਨੇ ਕੀਤਾ ਵਿਸ਼ੇਸ਼ ਸਮਾਨ
Publish Date: Tue, 03 Nov 2026 09:07 PM (IST)
Updated Date: Tue, 03 Nov 2026 09:08 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਸਮਾਜ ਸੇਵਾ ਹੈਲਪਲਾਈਨ ਐਂਟੀ ਕਰਪਸ਼ਨ ਦੀ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਤੇ ਸਮੂਚੀ ਪਾਰਟੀ ਬਾਡੀ ਵੱਲੋਂ ਬਲਵਿੰਦਰ ਸਿੰਘ ਨੂੰ ਕਪੂਰਥਲਾ ਐੱਸਸੀ ਵਿੰਗ ਦਾ ਪ੍ਰਦੇਸ਼ ਜੁਆਇੰਟ ਸਕੱਤਰ ਨਿਯੁਕਤ ਕੀਤੇ ਜਾਣ ’ਤੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਫੁੱਲਾ ਦਾ ਗੁਲਦਸਤਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਨਮਾਨ ਕਰਨ ਤੋਂ ਬਾਅਦ ਐਂਟੀ ਕਰਪਸ਼ਨ ਦੇ ਸਮੂਹ ਆਗੂਆਂ ਨੇ ਕਿਹਾ ਕਿ ਆਮ ਆਦਪੀ ਪਾਰਟੀ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਆਮ ਲੋਕਾਂ ਦੀ ਪਾਰਟੀ ਹੈ। ਆਪ ਵੱਲੋ ਪਾਰਟੀ ਨਾਲ ਜੁੜੇ ਹਰ ਇੱਕ ਵਰਕਰ ਨੂੰ ਉਨ੍ਹਾਂ ਦੀ ਕਾਬਲੀਅਤ ਅਨੁਸਾਰ ਜ਼ਿੰਮੇਵਾਰੀ ਸੌਂਪੀ ਜਾ ਰਹੀ ਹੈ, ਜੋ ਕਿ ਲੋਕਾਂ ਵਿੱਚ ਇੱਕ ਸੁਨੇਹਾ ਪੇਸ਼ ਕਰਦੀ ਹੈ। ਉਨ੍ਹਾਂ ਕਿਹਾ ਕਿ ਬਲਵਿੰਦਰ ਸਿੰਘ ਨੂੰ ਐੱਸਸੀ ਵਿੰਗ ਦਾ ਪ੍ਰਦੇਸ਼ ਜੁਆਇੰਟ ਸਕੱਤਰ ਨਿਯੁਕਤ ਕੀਤੇ ਜਾਣ ਤੇ ਉਨ੍ਹਾਂ ਵੱਲੋ ਪ੍ਰਦੇਸ਼ ਪੱਧਰ ’ਤੇ ਐੱਸਸੀ ਵਿੰਗ ਨੂੰ ਹੋਰ ਮਜ਼ਬੂਤੀ ਮਿਲੇਗੀ ਤੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਵਿੱਚ ਪਾਰਟੀ ਪ੍ਰਤੀ ਵਿਸ਼ਵਾਸ਼ ਵਿੱਚ ਵਾਧਾ ਹੋਵੇਗਾ ਤੇ ਐੱਸਸੀ ਭਾਈਚਾਰੇ ਦੀ ਮੁਸ਼ਕਲਾਂ ਦਾ ਹੱਲ ਹੋਵੇਗਾ। ਇਸ ਮੌਕੇ ਬਲਵਿੰਦਰ ਸਿੰਘ ਨੇ ਸਮਾਜ ਸੇਵਾ ਹੈਲਪਲਾਈਨ ਐਂਟੀ ਕਰਪਸ਼ਨ ਦੀ ਸਮੂਹ ਟੀਮ ਤੇ ਪੰਜਾਬ ਐੱਸਸੀ ਵਿੰਗ ਪੰਜਾਬ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਰਵੀ ਸਿੱਧੂ, ਜਸਵਿੰਦਰ ਸਿੰਘ, ਬਲਕਾਰ ਸਿੰਘ, ਗੁਰਵਿੰਦਰ ਸਿੰਘ, ਬੰਟੀ ਠਾਕੁਰ, ਦਲਬੀਰ ਪੱਡਾ, ਸਰਬਜੀਤ ਕੌਰ, ਸੰਦੀਪ ਸੰਧੂ ਤੇ ਹੋਰ ਆਗੂ ਹਾਜ਼ਰ ਸਨ।