ਪੰਜਾਬੀ ਅਕਾਲੀ ਦਲ ਵੱਲੋਂ ਕੀਤੇ ਕੰਮਾਂ ਦਾ ਵੇਰਵਾ ਜ਼ਰੂਰ ਪੜ੍ਹਣ : ਗੁਰਸਿਮਰ ਸਿੰਘ ਪੰਜਾਬ ਵਾਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਕੰਮਾਂ ਦਾ ਵੇਰਵਾ ਜ਼ਰੂਰ ਪੜ੍ਹਣ-ਗੁਰਸਿਮਰ ਸਿੰਘ
Publish Date: Mon, 10 Aug 2026 06:48 PM (IST)
Updated Date: Mon, 10 Aug 2026 06:50 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸ਼੍ਰੋਮਣੀ ਅਕਾਲੀ ਦਲ ਐੱਸਓਆਈ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਸਿਮਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਪੰਜਾਬ ਦੀ ਭਲਾਈ ਲਈ ਕੀਤੇ ਗਏ ਕੰਮਾਂ ਦੀ ਗੱਲ ਕਰਦਿਆਂ ਕਿਹਾ ਕਿ ਅਕਾਲੀਆ ਨੇ ਚੱਪੜਚਿੜੀ ਯਾਦਗਾਰ ਬਣਾਈ,ਵਿਰਾਸਤ-ਏ-ਖਾਲਸਾ ਤੇ ਹੋਰ ਸ਼ਹੀਦੀ ਯਾਦਗਾਰਾਂ ਬਣਾਈਆਂ। ਅਕਾਲੀਆ ਨੇ ਆਟਾ-ਦਾਲ ਸਕੀਮ ਚਲਾਈ, ਬੁਢਾਪਾ-ਵਿਧਵਾ ਪੈਨਸ਼ਨਾਂ ਲਾਈਆਂ, ਪਿੰਡਾਂ ਵਿੱਚ ਸੇਵਾ ਕੇਂਦਰ, ਸੁਵਿਧਾ ਤੇ ਫ਼ਰਦ ਕੇਂਦਰ ਬਣਾਏ। ਅਕਾਲੀਆਂ ਨੇ ਮੁਫ਼ਤ ਬਿਜਲੀ ਦਿੱਤੀ, ਮੋਟਰਾਂ ਦੇ ਬਿੱਲ ਮੁਆਫ ਕੀਤੇ, ਨਹਿਰੀ ਪਾਣੀ ਦਾ ਮਾਮਲਾ ਮੁਆਫ ਕੀਤਾ, ਟਿਊਬਵੈੱਲ ਕੁਨੈਕਸ਼ਨ ਦਿੱਤੇ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਹਨੇਰੇ ’ਚ ਡੁੱਬੇ ਪੰਜਾਬ ਨੂੰ ਬਿਜਲੀ ਸਰਪਲੱਸ ਬਣਾਇਆ, ਰਾਜਪੁਰਾ ਵਿਖੇ 1400 ਮੈਗਾਵਾਟ, ਤਲਵੰਡੀ ਸਾਬੋ ਵਿਖੇ 1980 ਮੈਗਾਵਾਟ, ਗੋਇੰਦਵਾਲ ਸਾਹਿਬ ਵਿਖੇ 540 ਮੇਗਵਾਟ, ਥਰਮਲ ਪਲਾਂਟ ਲਗਾਏ, ਸੋਲਰ ਪਲਾਂਟ ਲਗਾਏ। ਅਕਾਲੀਆਂ ਨੇ ਮੈਰੀਟੋਰੀਅਸ ਸਕੂਲ ਬਣਾਏ, ਸ਼ਗਨ ਸਕੀਮ ਦਿੱਤੀ। ਅਕਾਲੀਆਂ ਨੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਪਿੰਡਾਂ-ਸ਼ਹਿਰਾਂ ਨੂੰ ਵੱਡੀਆ-ਵੱਡੀਆ ਗ੍ਰਾਂਟਾਂ ਦਿੱਤੀਆਂ, ਪਿੰਡ-ਪਿੰਡ ਪੱਕੇ ਰਸਤੇ ਬਣਾਏ, ਲਿੰਕ ਸੜਕਾਂ ਬਣਾਈਆਂ। ਅਕਾਲੀਆ ਨੇ ਮੋਹਾਲੀ, ਸ੍ਰੀ ਅੰਮ੍ਰਿਤਸਰ ਵਿਖੇ ਅੰਤਰਰਾਸ਼ਟਰੀ ਏਅਰਪੋਰਟ ਬਣਾਇਆ, 4 ਡੋਮੈਸਟਿਕ ਏਅਰਪੋਰਟ ਬਣਾਏ। ਉਨ੍ਹਾਂ ਕਿਹਾ ਅਕਾਲੀਆਂ ਨੇ ਪੂਰੇ ਪੰਜਾਬ ਵਿੱਚ 4 ਮਾਰਗੀ ਸੜਕਾਂ ਦਾ ਜਾਲ ਵਿਛਾਇਆ। ਅਕਾਲੀਆਂ ਨੇ ਕਰਤਾਰਪੁਰ ਸਾਹਿਬ ਵਿਖੇ ਜੰਗੀ ਯਾਦਗਾਰ ਬਣਾਇਆ, ਮੋਹਾਲੀ ਵਿਖੇ ਬਿਜ਼ਨੈੱਸ ਕਾਲਜ ਬਣਾਇਆ, ਮਾਈ ਭਾਗੋ ਆਰਮਡ ਫੋਰਸਿਸ ਕਾਲਜ ਬਣਾਇਆ, ਮਹਾਾਰਾਜਾ ਰਣਜੀਤ ਸਿੰਘ ਫੋਰਸਿਸ ਕਾਲਜ ਬਣਾਇਆ, ਅੰਤਰਰਾਸ਼ਟਰੀ ਹਾਕੀ ਸਟੇਡੀਅਮ ਬਣਾਇਆ, ਅੰਮ੍ਰਿਤਸਰ ਸਾਹਿਬ ਵਿਖੇ 800 ਕਰੋੜ ਦੀ ਲਾਗਤ ਨਾਲ ਆਈਆਈਐੱਮ ਬਣਾਇਆ। ਅਕਾਲੀਆਂ ਨੇ ਆਪਣੇ ਰਾਜ ਵਿੱਚ 34 ਨਵੇਂ ਕਾਲਜ ਖੋਲ੍ਹੇ, 4 ਲੱਖ ਤੋਂ ਵੱਧ ਗਰੀਬ ਬੱਚਿਆ ਨੂੰ ਸਾਈਕਲ ਵੰਡੇ। ਅਕਾਲੀਆਂ ਨੇ ਆਪਣੇ ਰਾਜ ਵਿੱਚ 150 ਓਵਰ ਬ੍ਰਿਜ ਬਣਾਏ। ਅਕਾਲੀ ਆਪਣੇ ਰਾਜ ਵਿੱਚ ਏਮਜ਼ ਹਸਪਤਾਲ ਬਠਿੰਡਾ ਵਿਖੇ ਲੈ ਕੇ ਆਏ ਜਿਸ ਨਾਲ ਮਾਲਵਾ ਖੇਤਰ ਨੂੰ ਵਧੀਆ ਤੇ ਸਸਤੇ ਇਲਾਜ ਵਾਲਾ ਹਸਪਤਾਲ ਮਿਲਿਆ। ਅਕਾਲੀਆਂ ਨੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਚਲਾਈ, 2,00,000 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ। ਕਿਸਾਨਾਂ ਦੇ ਟਰੈਕਟਰ ਨੂੰ ਗੱਡੇ ਦਾ ਦਰਜਾ ਦੇ ਕੇ ਟੈਕਸ ਮੁਕਤ ਕੀਤਾ। ਪਿੰਡਾਂ ਵਿੱਚ ਕਿਸਾਨਾਂ ਦੀ ਫਸਲ ਵੇਚਣ ਲਈ ਫੋਕਲ ਪੁਆਇੰਟ ਬਣਾਏ। ਉਨ੍ਹਾਂ ਕਿਹਾ ਕਿ ਹੋਰ ਵੀ ਅਨੇਕਾਂ ਲੱਖਾਂ ਕੰਮ ਸਕੂਲ, ਹਸਪਤਾਲ ਧਰਮਸ਼ਾਲਾ, ਵਾਟਰ ਵਰਕਸ ਪੁਆਇੰਟ, ਸੁਵਿਧਾ ਕੇਂਦਰ, ਸੇਮ ਨਾਲੇ ਆਦਿ ਲੱਖਾਂ ਕੰਮ ਕੀਤੇ ਪਰ ਕਮੀ ਇਨ੍ਹਾਂ ਨੂੰ ਪ੍ਰਚਾਰਨ ’ਚ ਰਹੀ ਤੇ ਹੁਣ ਦੀਆਂ ਸਰਕਾਰਾਂ ਵਾਂਗ ਕਰੋੜਾਂ ਰੁਪਏ ਅਖਬਾਰਾਂ, ਚੈਨਲਾਂ ਨੂੰ ਨਹੀਂ ਦਿੱਤੇ।