ਪਟਿਆਲਾ ਵਿੰਗ ਨੇ ਕੀਤਾ ਖੋ ਖੋ ਚੈਂਪੀਅਨਸ਼ਿਪ ’ਤੇ ਕਬਜ਼ਾ ਖੋ - ਖੋ ਅੰਡਰ - 14 ਸਾਲ ਲੜਕੇ ਚੈਂਪੀਅਨਸ਼ਿਪ ਉੱਤੇ ਕਬਜ਼ਾ
Publish Date: Fri, 30 Oct 2026 09:05 PM (IST)
Updated Date: Fri, 30 Oct 2026 09:07 PM (IST)
70ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਖੋ ਖੋ ਅੰਡਰ-14 ਸਾਲ ਲੜਕਿਆਂ ਦੇ ਮੁਕਾਬਲੇ ਸੰਪੰਨ ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਵਿਖੇ ਚੱਲ ਰਹੀ 70ਵੀਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2026-27 ਖੋ ਖੋ (ਲੜਕੇ) ਅੰਡਰ 14 ਸਾਲ ਚੈਂਪੀਅਨਸ਼ਿਪ ਦੇ ਤੀਸਰੇ ਦਿਨ ਹੋਏ ਫਾਈਨਲ ਖੇਡ ਮੁਕਾਬਲੇ ਵਿੱਚ ਪਟਿਆਲਾ ਵਿੰਗ ਦੀ ਟੀਮ ਨੇ ਲੁਧਿਆਣਾ ਨੂੰ ਹਰਾ ਕੇ ਚੈਂਪੀਅਨਸ਼ਿਪ ਉੱਤੇ ਆਪਣਾ ਕਬਜ਼ਾ ਕੀਤਾ। ਇਸੇ ਤਰ੍ਹਾਂ ਸੰਗਰੂਰ ਤੀਸਰੇ ਸਥਾਨ ਉੱਤੇ ਰਿਹਾ। ਉਕਤ ਜਾਣਕਾਰੀ ਦਿੰਦੇ ਹੋਏ ਗੋਲਡ ਮੈਡਲਿਸਟ ਡੀਐੱਮ (ਸਪੋਰਟਸ) ਕਪੂਰਥਲਾ ਸੁਖਵਿੰਦਰ ਸਿੰਘ ਖੱਸਣ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਕੂਲਜ਼) ਕਪੂਰਥਲਾ ਮਮਤਾ ਬਜਾਜ ਤੇ ਜ਼ਿਲ੍ਹਾ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ, ਪ੍ਰਿੰਸੀਪਲ ਮਨਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਪ੍ਰਿੰਸੀਪਲ ਅਨੁਰਾਗ ਭੱਲਾ, ਪ੍ਰਿੰਸੀਪਲ ਨਵਚੇਤਨ ਸਿੰਘ ਸੀਨੀਅਰ ਮੀਤ ਪ੍ਰਧਾਨ ਆਦਿ ਦੀ ਦੇਖ ਰੇਖ ਹੇਠ ਚੱਲ ਰਹੀ ਉਕਤ ਖੋ ਖੋ (ਲੜਕੇ) ਅੰਡਰ 14 ਸਾਲ ਚੈਂਪੀਅਨਸ਼ਿਪ ਦੇ ਤੀਸਰੇ ਦਿਨ ਫਾਈਨਲ ਮੁਕਾਬਲੇ ਜ਼ਿਲ੍ਹਾ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ ਨੇ ਕੀਤਾ ਤੇ ਪ੍ਰਿੰਸੀਪਲ ਮਨਜੀਤ ਸਿੰਘ ਸਟੇਟ ਐਵਾਰਡੀ (ਸੀਨੀਅਰ ਮੀਤ ਪ੍ਰਧਾਨ) ਤੇ ਜਸਵਿੰਦਰ ਸਿੰਘ ਮੁੱਖ ਅਧਿਆਪਕ ਧਾਲੀਵਾਲ ਦੋਨਾਂ ਦੀ ਦੇਖ-ਰੇਖ ਹੇਠ ਖੇਡੇ ਗਏ। ਡੀਐੱਮ ਖੱਸਣ ਨੇ ਦੱਸਿਆ ਕਿ ਜੇਤੂ ਤੇ ਉੱਪ ਜੇਤੂ ਤੋਂ ਇਲਾਵਾ ਤੀਸਰੇ ਸਥਾਨ ਉੱਤੇ ਰਹੀ ਟੀਮ ਦੇ ਖਿਡਾਰੀਆਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਕਪੂਰਥਲਾ ਮਮਤਾ ਬਜਾਜ ਨੇ ਮੈਡਲ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ।