ਗੁਰੂ ਨਾਨਕ ਸਾਹਿਬ ਦੇ ਦੱਸੇ ਹੋਏ ਮਾਰਗ ’ਤੇ ਚੱਲਣ ਦੀ ਲੋੜ : ਖੋਜੇਵਾਲ ਨਾਮ ਜਪੋ ਤੇ ਵੰਡ ਕੇ ਛਕੋ ਤੇ ਚੱਲਣ ਦੀ ਲੋੜ : ਖੋਜੇਵਾਲ
Publish Date: Thu, 19 Nov 2026 09:52 PM (IST)
Updated Date: Thu, 19 Nov 2026 09:54 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਗੁਰਦੁਆਰਾ ਸ਼ਹੀਦਾਂ ਪ੍ਰਬੰਧਕ ਕਮੇਟੀ ਪਿੰਡ ਖੋਜੇਵਾਲ ਵੱਲੋਂ ਸ਼੍ਰੀ ਗੁਰੂ ਨਾਨਕ ਜੀ ਦੇ ਗੁਰਪੁਰਬ ਨੂੰ ਸਮਰਪਿਤ ਸਜਾਏ ਗਏ ਵਿਸ਼ਾਲ ਨਗਰ ਕੀਰਤਨ ਦੇ ਮੌਕੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਸ਼ਿਰਕਤ ਕਰਦਿਆਂ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ ਤੇ ਸਰਬਤ ਦੇ ਭਲੇ ਦੀ ਕਾਮਨਾ ਕੀਤੀ। ਇਸ ਮੌਕੇ ਬ੍ਰਿਟਿਸ਼ ਸਿੱਖ ਸਕੂਲ ਖੋਜੇਵਾਲ ਦੇ ਬੱਚਿਆਂ ਨੇ ਗਤਕੇ ਦੇ ਜੌਹਰ ਦਿਖਾਏ। ਇਸ ਮੌਕੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਸਮੂਹ ਸੰਗਤਾਂ ਨੂੰ ਸ਼੍ਰੀ ਗੁਰੂ ਨਾਨਕ ਜੀ ਦੇ ਗੁਰਪੁਰਬ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਮਨੁੱਖ ਰਿਸ਼ੀਆਂ, ਮੁਨੀਆਂ, ਗੁਰੂਆਂ, ਸੰਤਾਂ ਤੇ ਭਗਤਾਂ ਦੀ ਧਰਤੀ ਦਾ ਵਸਨੀਕ ਹੈ। ਇਨ੍ਹਾਂ ਮਹਾਂਪੁਰਸ਼ਾਂ ਦਾ ਜੀਵਨ ਤੇ ਸਿੱਖਿਆਵਾਂ ਮਨੁੱਖ ਲਈ ਮਾਰਗ ਦਰਸ਼ਕ ਦਾ ਕੰਮ ਕਰਦੀਆਂ ਹਨ। ਅਜਿਹੇ ਮਹਾਂਪੁਰਸ਼ਾਂ ਵਿੱਚੋਂ ਸਿੱਖ ਧਰਮ ਦੇ ਬਾਨੀ, ਸਾਂਝੀਵਾਲਤਾ ਦੇ ਪ੍ਤੀਕ ਤੇ ਭਾਈਚਾਰਕ ਏਕਤਾ ਦੇ ਪ੍ਰਚਾਰਕ ਗੁਰੂ ਨਾਨਕ ਦੇਵ ਜੀ ਇੱਕ ਹਨ। ਅੱਜ ਲੋੜ ਹੈ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਦੱਸੇ ਹੋਏ ਮਾਰਗ ’ਤੇ ਚੱਲੀਏ। ਗੁਰੂ ਜੀ ਨੇ ਸਾਨੂੰ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ ਦਾ ਸੁਨੇਹਾ ਦਿੱਤਾ ਸੀ। ਸਾਨੂੰ ਦਸਾਂ ਨਹੁੰਆਂ ਦੀ ਕਿਰਤ ਕਮਾਈ, ਨਾਮ ਜਪਣਾ ਤੇ ਵੰਡ ਕੇ ਛਕਣਾ ਚਾਹੀਦਾ ਹੈ। ਸਾਨੂੰ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਔਰਤ ਦੀ ਹੋਂਦ ਨਾਲ ਹੀ ਸਮਾਜ ਤੇ ਮਨੁੱਖ ਜਾਤੀ ਦੀ ਹੋਂਦ ਕਾਇਮ ਹੈ। ਸਾਨੂੰ ਜਾਤ ਪਾਤ ਦੇ ਬੰਧਨ ਤੋਂ ਉੱਪਰ ਉੱਠ ਕੇ ਇਨਸਾਨ ਦੀ ਕਦਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੀ ਸਰਬ-ਸਾਂਝੀ ਧੁਰ ਕੀ ਬਾਣੀ ਰਾਹੀਂ ਹਰ ਧਰਮ ਜਾਂ ਨਸਲ ਦੇ ਵਿਤਕਰੇ ਤੋਂ ਬਿਨਾ ਸਿੱਧੇ ਰਾਹ ਪਾਉਣ ਦਾ ਜਤਨ ਕੀਤਾ ਹੈ। ਉਨ੍ਹਾਂ ਦੀ ਫਿਲਾਸਫੀ ਸਮਾਜਕ, ਰਾਜਸੀ, ਧਾਰਮਿਕ ਤੇ ਵਿੱਤੀ ਫਰਕਾਂ ਨੂੰ ਮਿਟਾਉਂਦੀ ਹੈ। ਇਸ ਮੌਕੇ ਤੇ ਦੁਰਦੁਰਾ ਸ਼ਹੀਦਾਂ ਦੇ ਪ੍ਰਧਾਨ ਤਰਸੇਮ ਸਿੰਘ ਦਿਓਲ, ਅਮਰਜੀਤ ਸਿੰਘ ਦਿਓਲ, ਕੇਵਲ ਸਿੰਘ ਦਿਓਲ, ਜਗਦੇਵ ਸਿੰਘ, ਮੱਖਣ ਸਿੰਘ ਦਿਓਲ, ਸਰਬਜੀਤ ਸਿੰਘ ਦਿਓਲ, ਮਾਸਟਰ ਸ਼ਿੰਦਰਪਾਲ, ਗੁਰਦੁਆਰਾ ਸੈਂਟਰਲ ਦੇ ਪ੍ਰਧਾਨ ਸੁਖਵਿੰਦਰ ਸਿੰਘ ਪੱਪਾ, ਗੁਰੂਦੁਆਰਾ ਗੁਰੂ ਰਵਿਦਾਸ ਖੋਜੇਵਾਲ ਦੇ ਪ੍ਰਧਾਨ ਨਿਰਮਲ ਲਾਲ, ਰਾਜ ਕੁਮਾਰ ਪਵਾਰ, ਸ਼ਿੰਦਾ, ਅਜਾਇਬ ਸਿੰਘ ਦਿਓਲ, ਕਪੂਰ ਸਿੰਘ ਦਿਓਲ, ਭਜਨ ਲਾਲ, ਰਾਕੇਸ਼ ਕੁਮਾਰ ਇੰਦਰਪਾਲ, ਮਨੋਹਰ ਲਾਲ, ਰੇਸ਼ਮ ਲਾਲ, ਸੁਰਜੋਤ ਲਾਲ, ਵਿੱਕੀ ਦਿਓਲ, ਅਮਰਾਵਤ ਸਿੰਘ ਆਦਿ ਹਾਜ਼ਰ ਸਨ।