ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ’ਤੇ ਗੂੰਜਿਆ ਸੇਵਾ ਦਾ ਸ਼ੰਦੇਸ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ’ਤੇ ਗੂੰਜਿਆ ਸੇਵਾ ਦਾ ਸ਼ੰਦੇਸ
Publish Date: Sun, 25 Oct 2026 07:22 PM (IST)
Updated Date: Sun, 25 Oct 2026 07:25 PM (IST)
ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕੀਤੀ ਸ਼ਿਰਕਤ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਭਗਵਾਨ ਵਾਲਮੀਕਿ ਜੀ ਦੇ ਪਵਿੱਤਰ ਪ੍ਰਗਟ ਦਿਵਸ ਮੌਕੇ ਪਾਵਨ ਨਗਰੀ ਸੁਲਤਾਨਪੁਰ ਲੋਧੀ ਦੇ ਮਹੱਲਾ ਸੈਦਾਂ ਵਿਖੇ ਧਾਰਮਿਕ ਸ਼ਰਧਾ, ਸੇਵਾ ਤੇ ਭਾਈਚਾਰਕ ਸਾਂਝ ਦਾ ਸੁੰਦਰ ਨਜ਼ਾਰਾ ਦੇਖਣ ਨੂੰ ਮਿਲਿਆ। ਵਾਲਮੀਕਿ ਨੌਜਵਾਨ ਸਭਾ ਮਹੱਲਾ ਸੈਦਾਂ ਵੱਲੋਂ ਸਮੂਹ ਮਹੱਲਾ ਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ ਲੜਕਿਆਂ ਦੇ ਸਾਹਮਣੇ ਵਿਸ਼ਾਲ ਲੰਗਰ ਲਗਾਇਆ ਗਿਆ। ਇਸ ਲੰਗਰ ਦਾ ਸ਼ੁਭ ਆਰੰਭ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕੀਤਾ ਤੇ ਸੰਗਤਾਂ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਸੰਗਤਾਂ ਨੇ ਸ਼ਰਧਾ ਨਾਲ ਲੰਗਰ ਛਕਿਆ ਤੇ ਸੇਵਾਦਾਰਾਂ ਨੇ ਪੂਰੀ ਨਿਸ਼ਠਾ ਨਾਲ ਸੇਵਾ ਨਿਭਾਈ। ਇਸ ਮੌਕੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦਾ ਜੀਵਨ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਸਮੁੱਚੀ ਮਨੁੱਖਤਾ ਲਈ ਚਾਨਣ ਮੁਨਾਰਾ ਹਨ। ਉਨ੍ਹਾਂ ਦੀਆਂ ਸਿੱਖਿਆਵਾਂ ਮਨੁੱਖ ਨੂੰ ਸੱਚਾਈ, ਨੇਕੀ, ਮਰਿਆਦਾ, ਸਮਾਨਤਾ ਤੇ ਆਪਸੀ ਸਤਿਕਾਰ ਦੇ ਰਾਹ ’ਤੇ ਚੱਲਣ ਦੀ ਪ੍ਰੇਰਨਾ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਮਹਾਪੁਰਖਾਂ ਦੇ ਪ੍ਰਗਟ ਦਿਹਾੜੇ ਮਨਾਉਣ ਦਾ ਅਸਲ ਮਕਸਦ ਉਨ੍ਹਾਂ ਦੀ ਵਿਚਾਰਧਾਰਾ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਉਨ੍ਹਾਂ ਦੇ ਸੰਦੇਸ਼ ਨੂੰ ਪਹੁੰਚਾਉਣਾ ਹੈ। ਲੰਗਰ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਵਿਧਾਇਕ ਨੇ ਕਿਹਾ ਕਿ ਲੰਗਰ ਸਿਰਫ਼ ਭੋਜਨ ਛਕਾਉਣ ਦੀ ਪਰੰਪਰਾ ਨਹੀਂ, ਸਗੋਂ ਇਹ ਨਿਰਸਵਾਰਥ ਸੇਵਾ, ਮਨੁੱਖੀ ਬਰਾਬਰੀ ਤੇ ਭਾਈਚਾਰਕ ਏਕਤਾ ਦਾ ਪ੍ਰਤੀਕ ਹੈ। ਲੰਗਰ ਵਿੱਚ ਹਰ ਵਿਅਕਤੀ ਨੂੰ ਬਿਨਾਂ ਕਿਸੇ ਜਾਤ-ਪਾਤ, ਧਰਮ ਜਾਂ ਊਚ-ਨੀਚ ਦੇ ਭੇਦਭਾਵ ਤੋਂ ਇਕਸਾਰ ਸਤਿਕਾਰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਨੌਜਵਾਨ ਤੇ ਸਮਾਜ ਦੇ ਹੋਰ ਵਰਗ ਮਿਲ ਕੇ ਅਜਿਹੇ ਸੇਵਾ ਕਾਰਜ ਕਰਦੇ ਹਨ ਤਾਂ ਸਮਾਜ ਵਿੱਚ ਆਪਸੀ ਪਿਆਰ, ਸਦਭਾਵਨਾ ਅਤੇ ਸਾਂਝ ਦੀ ਭਾਵਨਾ ਹੋਰ ਮਜ਼ਬੂਤ ਹੁੰਦੀ ਹੈ। ਉਨ੍ਹਾਂ ਵਾਲਮੀਕਿ ਨੌਜਵਾਨ ਸਭਾ ਤੇ ਸਮੂਹ ਮਹੱਲਾ ਵਾਸੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਵਾਲਮੀਕਿ ਨੌਜਵਾਨ ਸਭਾ ਦੇ ਪ੍ਰਧਾਨ ਨਵੀਨ ਸਹੋਤਾ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਇਹ ਲੰਗਰ ਸਮੂਹ ਮਹੱਲਾ ਵਾਸੀਆਂ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਭਾ ਦਾ ਉਦੇਸ਼ ਮਹਾਪੁਰਖਾਂ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨਾ, ਨੌਜਵਾਨਾਂ ਨੂੰ ਸਮਾਜ ਸੇਵਾ ਨਾਲ ਜੋੜਨਾ ਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਇਸ ਸੇਵਾ ਕਾਰਜ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦੇਣ ਵਾਲੇ ਸਮੂਹ ਮਹੱਲਾ ਵਾਸੀਆਂ, ਸੇਵਾਦਾਰਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ, ਯੂਥ ਕਾਂਗਰਸ ਪ੍ਰਧਾਨ ਸੰਗਮ, ਸਾਬਕਾ ਮੀਤ ਪ੍ਰਧਾਨ ਨਵਨੀਤ ਚੀਮਾ, ਕਰਨ ਚੌਹਾਨ, ਗੁਰਮੇਜ ਸਿੰਘ ਗੇਜੀ, ਅਸ਼ੀਸ਼ ਸਹੋਤਾ, ਸਿਧਾਂਤ ਸਹੋਤਾ, ਰੋਹਿਤ ਸਹੋਤਾ, ਦੀਪਕ ਲਾਹੌਰਾ, ਪ੍ਰਿੰਸ ਲਾਹੌਰਾ, ਸੁਨੀਲ ਸਹੋਤਾ, ਸਾਮੂ ਸਹੋਤਾ, ਰਿਸ਼ਵ ਚੌਹਾਨ, ਤਮਨ ਸਹੋਤਾ, ਰਾਹੁਲ ਲਾਹੌਰਾ, ਬਿੱਟੂ ਲਾਹੌਰਾ, ਕੁੰਦਨ ਲਾਲ ਲਾਹੌਰਾ, ਤੇਗ ਚੰਦ ਲਾਹੌਰਾ, ਸਤਪਾਲ ਸਾਗਰ, ਬ੍ਰਿਜ ਮੋਹਨ ਸਹੋਤਾ, ਸੌਰਵ ਲਾਹੌਰਾ, ਰਾਮ ਸਰੂਪ ਕਨੋਜੀਆ, ਨਿਖਿਲ ਲਾਹੌਰਾ, ਅਮਨ ਲਾਹੌਰਾ ਤੇ ਚੰਦਰ ਮੋਹਨ ਲਾਹੌਰਾ ਸਮੇਤ ਹੋਰ ਪਤਵੰਤੇ ਸੱਜਣ, ਸਭਾ ਦੇ ਮੈਂਬਰ ਤੇ ਮਹੱਲਾ ਵਾਸੀ ਹਾਜ਼ਰ ਸਨ।