ਬੂਟੇ ਲਾ ਕੇ ਗਰੀਨ ਦੀਵਾਲੀ ਮਨਾਉਣ ਦਾ ਦਿੱਤਾ ਸੰਦੇਸ਼ ਭਾਰਤੀ ਜੀਵਨ ਬੀਮਾ ਨਿਗਮ ਨੇ ਬ੍ਰਾਂਚ ਕਪੂਰਥਲਾ ਵਿਖੇ ਵੱਖ-ਵੱਖ ਕਿਸਮ ਦੇ ਬੂਟੇ ਲਗਾ ਕੇ ਗਰੀਨ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ
Publish Date: Fri, 06 Nov 2026 08:11 PM (IST)
Updated Date: Sat, 07 Nov 2026 04:05 AM (IST)
ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਨਿਰੋਗੀ ਜੀਵਨ ਦਾ ਅਧਾਰ : ਕਾਲੜਾ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਰਤੀ ਜੀਵਨ ਬੀਮਾ ਨਿਗਮ ਬ੍ਰਾਚ ਕਪੂਰਥਲਾ ਵਿਖੇ ਸੀਨੀਅਰ ਬ੍ਰਾਂਚ ਮੈਨੇਜਰ ਅਸ਼ੋਕ ਕੁਮਾਰ ਕਾਲੜਾ ਦੀ ਅਗਵਾਈ ਹੇਠ ਸਮੂਹ ਕਰਮਚਾਰੀਆਂ ਨੇ ਵੱਖ-ਵੱਖ ਕਿਸਮ ਦੇ ਬੂਟੇ ਲਗਾ ਕੇ ਗਰੀਨ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ। ਹਾਜ਼ਰ ਸਮੂਹ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੁਦਰਤੀ ਸੋਮੇ ਹਵਾ, ਪਾਣੀ ਅਤੇ ਰੁੱਖਾਂ ਪ੍ਰਤੀ ਸਤਿਕਾਰ ਦੀ ਭਾਵਨਾਂ ਨੂੰ ਬਰਕਰਾਰ ਰੱਖਣਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ, ਕਿਉਂਕਿ ਹਰੇਕ ਵਿਅਕਤੀ ਦੇ ਜੀਵਨ ਦੀ ਤੰਦਰੁਸਤੀ ਤੇ ਨਿਰੋਗਤਾ ਇਹਨਾਂ ਦੀ ਮੌਜੂਦਗੀ ਅਤੇ ਖੁਸ਼ਹਾਲੀ ਨਾਲ ਜੁੜੀ ਹੋਈ ਹੈ। ਸਾਨੂੰ ਸਾਰਿਆਂ ਨੂੰ ਪ੍ਰਦੂਸ਼ਣ ਫੈਲਾਉਣ ਵਾਲੇ ਪਟਾਕਿਆ ਦੀ ਵਰਤੋਂ ਨੂੰ ਰੋਕਣ ਲਈ ਠੋਸ ਕਦਮ ਚੁਕਣੇ ਚਾਹੀਦੇ ਹਨ। ਸੋ ਸਾਨੂੰ ਸਾਰਿਆਂ ਨੂੰ ਗਰੀਨ ਦਿਵਾਲੀ ਮਨਾਉਣੀ ਚਾਹੀਦੀ ਹੈ ਤਾਂ ਕਿ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਨੂੰ ਸਵੱਛ ਅਤੇ ਖੁਸ਼ਹਾਲ ਪੌਣ- ਪਾਣੀ ਪ੍ਰਦਾਨ ਕਰ ਸਕੀਏ। ਅਸਿਸਟੈਂਟ ਮੈਨੇਜਰ ਰਵੀ ਪਾਲ ਅਗਰਵਾਲ ਅਤੇ ਚੀਫ਼ ਆਰਗੇਨਾਈਜ਼ਰ ਸੁਖਵਿੰਦਰ ਮੋਹਨ ਸਿੰਘ ਭਾਟੀਆ ਨੇ ਵੀ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਭਾਰਤੀ ਜੀਵਨ ਬੀਮਾ ਨਿਗਮ ਵੱਲੋਂ ਜਾਰੀ ਨਵੀਆਂ ਮੈਡੀਕਲ, ਬੱਚਿਆਂ ਅਤੇ ਬੱਚਤ ਸਬੰਧੀ ਯੋਜਨਾਵਾਂ ਤੋਂ ਲਾਭ ਪ੍ਰਾਪਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਸੁਮਿਤ ਮਾਹਨਾ, ਹਰੀਪਾਲ ਸਿੰਘ, ਦੀਪਕ ਕੁਮਾਰ, ਜਸਵਿੰਦਰ ਸਿੰਘ, ਅਮਿਤ ਕੁਮਾਰ ਸੋਨੀ, ਪਰਮਜੀਤ ਸਿੰਘ, ਅਤਿੰਦਰਪਾਲ ਸਿੰਘ, ਬਲਬੀਰ ਸਿੰਘ ਰਾਣਾ, ਨਰਿੰਦਰਜੀਤ ਸਿੰਘ ਚੰਦੀ ਸਮੇਤ ਸਮੂਹ ਕਰਮਚਾਰੀ ਤੇ ਅਧਿਕਾਰੀ ਹਾਜਰ ਸਨ।