ਜਲੰਧਰ ਸਹੋਦਿਆ ਅੰਤਰ-ਸਕੂਲ ਕਵਿਤਾ ਉਚਾਰਨ ਮੁਕਾਬਲਾ ਕਰਵਾਇਆ ਜਲੰਧਰ ਸਹੋਦਿਆ ਅੰਤਰ-ਸਕੂਲ ਕਵਿਤਾ ਉਚਾਰਨ ਮੁਕਾਬਲਾ ਸੁਆਮੀ ਸੰਤ ਦਾਸ ਪਬਲਿਕ ਸਕੂਲ, ਫਗਵਾੜਾ ਵਿਖੇ ਕਰਵਾਇਆ ਗਿਆ
Publish Date: Sun, 09 Aug 2026 07:28 PM (IST)
Updated Date: Sun, 09 Aug 2026 07:29 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸੁਆਮੀ ਸੰਤ ਦਾਸ ਪਬਲਿਕ ਸਕੂਲ, ਫਗਵਾੜਾ ਵੱਲੋਂ 8 ਅਗਸਤ, 2026 ਨੂੰ ਜਲੰਧਰ ਸਹੋਦਿਆ ਅੰਤਰ-ਸਕੂਲ ਕਵਿਤਾ ਉਚਾਰਨ ਮੁਕਾਬਲੇ ਦੀ ਮੇਜ਼ਬਾਨੀ ਕੀਤੀ ਗਈ। ਇਸ ਮੁਕਾਬਲੇ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਮੁਕਾਬਲਾ ਦੋ ਸ਼੍ਰੇਣੀਆਂ ਵਿੱਚ ਕਰਵਾਇਆ ਗਿਆ। ਸ਼ਰੇਣੀ-ਪਹਿਲੀ ਕਲਾਸ ਪਹਿਲੀ ਤੇ ਦੂਜੀ ਦੇ ਵਿਦਿਆਰਥੀਆਂ ਲਈ ਸੀ, ਜਿਸ ਦਾ ਵਿਸ਼ਾ (ਮੇਰਾ ਲੰਚ ਬਾਕਸ ਗੁੱਸੇ ਵਿੱਚ ਹੈ) ਸੀ, ਜਦਕਿ ਸ਼੍ਰੇਣੀ-ਦੋ ਕਲਾਸ ਤੀਜੀ ਤੋਂ ਪੰਜਵੀ ਦੇ ਵਿਦਿਆਰਥੀਆਂ ਲਈ ਸੀ, ਜਿਸ ਦਾ ਵਿਸ਼ਾ (ਮਿੱਠੇ ਬੋਲਾਂ ਦੀ ਤਾਕਤ) ਸੀ। ਸਮਾਗਮ ਦੀ ਸ਼ੁਰੂਆਤ ਰਵਾਇਤੀ ਦੀਪ ਪ੍ਰਜਵਲਨ ਸਮਾਰੋਹ ਨਾਲ ਹੋਈ। ਇਸ ਤੋਂ ਬਾਅਦ ਸੁਰੀਲੇ ਸਵਾਗਤੀ ਸਮੂਹ ਗੀਤ ਨੇ ਸਮਾਗਮ ਨੂੰ ਉਤਸ਼ਾਹਪੂਰਨ ਮਾਹੌਲ ਪ੍ਰਦਾਨ ਕੀਤਾ। ਪ੍ਰਿੰਸੀਪਲ ਅੰਜੂ ਮਹਿਤਾ ਦੀ ਯੋਗ ਅਗਵਾਈ ਹੇਠ ਸਮੁੱਚਾ ਪ੍ਰੋਗਰਾਮ ਸੁਚੱਜੇ ਤੇ ਸਫਲ ਢੰਗ ਨਾਲ ਸੰਪੂਰਨ ਹੋਇਆ। ਨੌਜਵਾਨ ਪ੍ਰਤੀਯੋਗੀਆਂ ਨੇ ਜੋਸ਼ ਤੇ ਆਤਮ-ਵਿਸ਼ਵਾਸ ਨਾਲ ਭਰਪੂਰ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ। ਉਨ੍ਹਾਂ ਨੇ ਪ੍ਰਭਾਵਸ਼ਾਲੀ ਹਾਵ-ਭਾਵ, ਸਪੱਸ਼ਟ ਉਚਾਰਨ, ਆਤਮ-ਵਿਸ਼ਵਾਸ ਭਰੀ ਆਵਾਜ਼ ਦੇ ਉਤਾਰ-ਚੜ੍ਹਾਅ ਤੇ ਪ੍ਰਭਾਵਸ਼ਾਲੀ ਮੰਚ-ਪੇਸ਼ਕਾਰੀ ਰਾਹੀਂ ਆਪਣੀਆਂ ਕਵਿਤਾਵਾਂ ਨੂੰ ਜੀਵੰਤ ਬਣਾ ਦਿੱਤਾ। ਉਨ੍ਹਾਂ ਦੀ ਰਚਨਾਤਮਕਤਾ ਤੇ ਉਤਸ਼ਾਹ ਨੂੰ ਦਰਸ਼ਕਾਂ ਵੱਲੋਂ ਖੂਬ ਸਰਾਹਿਆ ਗਿਆ। ਪੇਸ਼ਕਾਰੀਆਂ ਦਾ ਮੁਲਾਂਕਣ 8 ਜੱਜਾਂ ਦੇ ਪੈਨਲ ਵੱਲੋਂ ਕੀਤਾ ਗਿਆ, ਜਿਸ ਵਿੱਚ ਡਾ. ਅਸ਼ਵਨੀ ਰਾਣਾ (ਪ੍ਰੋਫੈਸਰ ਤੇ ਡਿਪਟੀ ਡੀਨ, ਜੀਐੱਨਏ ਯੂਨੀਵਰਸਿਟੀ), ਡਾ. ਰਿਚਾ ਕਡ (ਅਸਿਸਟੈਂਟ ਪ੍ਰੋਫੈਸਰ ਤੇ ਕੌਂਸਲਰ, ਰਾਮਗੜ੍ਹੀਆ ਕਾਲਜ ਆਫ਼ ਐਜੂਕੇਸ਼ਨ, ਫਗਵਾੜਾ), ਕਾਜਲ ਅਰੋੜਾ (ਪ੍ਰਾਇਮਰੀ ਵਿੰਗ ਕੋਆਰਡੀਨੇਟਰ, ਮਹਾਰਾਜਾ ਰਣਜੀਤ ਸਿੰਘ ਪੁਲਿਸ ਪਬਲਿਕ ਸਕੂਲ, ਫਿਲੌਰ), ਨਮਰਤਾ ਅਤਰੀ (ਪ੍ਰਸਿੱਧ ਸਿੱਖਿਆ ਸ਼ਾਸਤਰੀ ਤੇ ਅੰਗਰੇਜ਼ੀ ਲੈਕਚਰਾਰ, ਆਨੰਦ ਪਬਲਿਕ ਸਕੂਲ, ਕਪੂਰਥਲਾ), ਗੁਰਪ੍ਰੀਤ ਕੌਰ (ਅੰਗਰੇਜ਼ੀ ਅਧਿਆਪਕਾ, ਸਰਕਾਰੀ ਹਾਈ ਸਕੂਲ, ਹਦੀਆਬਾਦ), ਏਕਮ ਸਿੰਘ ਪੰਨੂ (ਮੈਨੇਜਿੰਗ ਡਾਇਰੈਕਟਰ, ਰੇਨਬੋ ਕੰਸਲਟੈਂਟਸ, ਫਗਵਾੜਾ), ਨਿਧੀ ਸ਼ਰਮਾ (ਡੀਨ–ਸਟੂਡੈਂਟ ਵੈਲਫੇਅਰ ਤੇ ਬ੍ਰਾਂਡ ਅੰਬੈਸਡਰ, ਟ੍ਰਿਨਿਟੀ ਕਾਲਜ, ਜਲੰਧਰ) ਤੇ ਜੈਸਮੀਨ ਰਾਏ (ਟੀਵੀ ਐਂਕਰ ਤੇ ਜੋਤਿਸ਼ੀ) ਸ਼ਾਮਲ ਸਨ। ਸਮਾਗਮ ਦੇ ਸੱਭਿਆਚਾਰਕ ਰੰਗ ਨੂੰ ਹੋਰ ਵਧਾਉਂਦੇ ਹੋਏ ਮੇਜ਼ਬਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਮਨਮੋਹਕ ਡਾਂਸ ਪੇਸ਼ਕਾਰੀ ਤੇ ਮੈਜਿਕ ਸ਼ੋਅ ਵੀ ਪੇਸ਼ ਕੀਤਾ ਗਿਆ। ਨਤੀਜੇ ਸ਼੍ਰੇਣੀ-ਪਹਿਲੀ ਪਹਿਲਾ ਸਥਾਨ : ਐੱਮਜੀਐੱਨ ਪਬਲਿਕ ਸਕੂਲ ਜਲੰਧਰ ਦੂਜਾ ਸਥਾਨ : ਸ੍ਰੀ ਹਨੂਮਤ ਇੰਟਰਨੈਸ਼ਨਲ ਪਬਲਿਕ ਸਕੂਲ ਗੁਰਾਇਆ ਤੀਜਾ ਸਥਾਨ : ਸਟੇਟ ਪਬਲਿਕ ਸਕੂਲ, ਜਲੰਧਰ ਸਾਂਤਵਨਾ ਇਨਾਮ: ਏਪੀਜੇ ਸਕੂਲ, ਜਲੰਧਰ ਤੇ ਇਨੋਸੈਂਟ ਹਾਰਟਸ ਸਕੂਲ, ਜਲੰਧਰ ਸ਼੍ਰੇਣੀ-ਦੁਜੀ ਪਹਿਲਾ ਸਥਾਨ : ਮਾਨਵ ਸਹਿਯੋਗ ਸਕੂਲ ਦੂਜਾ ਸਥਾਨ : ਦਿੱਲੀ ਪਬਲਿਕ ਸਕੂਲ ਤੀਜਾ ਸਥਾਨ : ਬਾਬਾ ਲਾਲਵਾਨੀ ਪਬਲਿਕ ਸਕੂਲ ਸਾਂਤਵਨਾ ਇਨਾਮ : ਐੱਮਜੀਐੱਨ ਪਬਲਿਕ ਸਕੂਲ, ਜਲੰਧਰ ਤੇ ਲਾ ਬਲੌਸਮ ਸਕੂਲ, ਜਲੰਧਰ ਓਵਰਆਲ ਵਿਜੇਤਾ ਟਰਾਫੀ ਐੱਮਜੀਐੱਨ ਪਬਲਿਕ ਸਕੂਲ ਆਦਰਸ਼ ਨਗਰ, ਜਲੰਧਰ ਨੇ ਜਿੱਤੀ। ਅੰਤ ਵਿੱਚ ਪ੍ਰਿੰਸੀਪਲ ਅੰਜੂ ਮਹਿਤਾ ਤੇ ਸਮੂਹ ਜੱਜਾਂ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਟਰਾਫੀ਼ਆਂ ਤੇ ਸਰਟੀਫਿਕੇਟ ਪ੍ਰਦਾਨ ਕਰਕੇ ਸਨਮਾਨਤ ਕੀਤਾ ਗਿਆ।