ਜਗਤਾਰ ਪਰਵਾਨਾ ਯਾਦਗਾਰੀ ਮੇਲਾ ਹੋਇਆ ਸਮਾਪਤ ਤਾਰਿਆਂ ਦੀ ਲੋਏ ਅਨੇਕਾਂ ਯਾਦਾਂ ਛੱਡਦਾ ਜਗਤਾਰ ਪ੍ਰਵਾਨਾ ਯਾਦਗਾਰੀ ਮੇਲਾ ਹੋਇਆ ਸਮਾਪਤ
Publish Date: Fri, 20 Nov 2026 09:35 PM (IST)
Updated Date: Fri, 20 Nov 2026 09:37 PM (IST)
- 35ਵੇਂ ਪਰਵਾਨਾ ਯਾਦਗਾਰੀ ਮੇਲੇ ਤੇ ਕਲਾਕਾਰਾਂ ਨੇ ਦੇਰ ਰਾਤ ਤੱਕ ਬੰਨ੍ਹਿਆ ਰੰਗ ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਮਰਹੂਮ ਸੂਫ਼ੀ ਗਾਇਕ ਤੇ ਸ਼ਾਇਰ ਜਗਤਾਰ ਪਰਵਾਨਾ ਦੀ ਯਾਦ ’ਚ ਪਰਵਾਨਾ ਯਾਦਗਾਰੀ ਸੱਭਿਆਚਾਰਕ ਮੰਚ ਅਠੌਲਾ ਵੱਲੋਂ 35ਵਾਂ ਸਲਾਨਾ ਮੇਲਾ ਦੇਰ ਰਾਤ ਅਨੇਕਾਂ ਯਾਦਾਂ ਛੱਡਦਾ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ। ਮੇਲੇ ਦਾ ਉਦਘਾਟਨ ਸਰਪੰਚ ਸੰਤੋਖ ਸਿੰਘ ਅਠੌਲਾ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ ਤੇ ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਬਲਕਾਰ ਸਿੰਘ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਪ੍ਰਬੰਧਕ ਕਮੇਟੀ ਤੇ ਇਲਾਕਾ ਨਿਵਾਸੀਆਂ ਨੂੰ ਮੇਲੇ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸੱਭਿਆਚਾਰਕ ਮੇਲੇ ਸਾਡੇ ਪੇਂਡੂ ਸੱਭਿਆਚਾਰ ਦੀ ਸ਼ਾਨ ਹਨ। ਮੇਲਾ ਕਮੇਟੀ ਦੇ ਪ੍ਰਧਾਨ ਫ਼ਤਹਿ ਸਿੰਘ ਸੋਹਲ ਦੀ ਪ੍ਰਧਾਨਗੀ ਚ ਹੋਏ ਇਸ ਮੇਲੇ ਦੌਰਾਨ ਮਰਹੂਮ ਗਾਇਕ ਜਗਤਾਰ ਪਰਵਾਨਾ ਦੀ ਤਸਵੀਰ ਤੋਂ ਪਰਦਾ ਚੁੱਕਣ ਤੇ ਸ਼ਮਾਂ ਰੌਸ਼ਨ ਦੀ ਰਸਮ ਸੇਵਾਮੁਕਤ ਐੱਸਐੱਸਪੀ ਤੇ ਕਰਤਾਰਪੁਰ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਰਜਿੰਦਰ ਸਿੰਘ, ਕਪੂਰਥਲਾ ਤੋਂ ਉੱਘੇ ਆਗੂ ਮਲਵਿੰਦਰ ਸਿੰਘ ਮੰਮੂ ਚਾਹਲ, ਸਾਈਂ ਮਧੂ ਸ਼ਾਹ ਜਲੰਧਰ ਵਾਲੇ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਾਬਕਾ ਰਘਬੀਰ ਸਿੰਘ ਗਿੱਲ, ਸੀਨੀਅਰ ਪੁਲਿਸ ਅਧਿਕਾਰੀ ਤੇ ਪਹਿਲਵਾਨ ਜਗਜੀਤ ਸਿੰਘ ਸਰੋਆ, ਮੋਤਾ ਸਿੰਘ ਸਰਪੰਚ ਅਲੀਚੱਕ, ਮਾਸਟਰ ਨਿਰਮਲ ਸਿੰਘ ਚਿੱਟੀ, ਬਲਵੀਰ ਸਿੰਘ ਕਾਲਾ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ। ਸਾਬਕਾ ਐੱਸਐੱਸਪੀ ਰਜਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਮੇਲੇ ਸਾਡੇ ਅਮੀਰ ਵਿਰਸੇ ਦੀ ਨਿਸ਼ਾਨੀ ਹਨ ਤੇ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਦੇ ਹਨ। ਪ੍ਰਸਿੱਧ ਲੋਕ ਗਾਇਕ ਕੁੱਕੂ ਵਰਿਆਣਾ, ਮਨੀ ਅਲਾਵਲਪੁਰੀਆ, ਮਨਜੀਤ ਸਾਹਿਰਾ, ਰਜਿੰਦਰ ਰਾਜਨ, ਲਵਿਸ਼ ਚੌਹਾਨ, ਦੀਪਕ ਹੰਸ, ਨਰਿੰਦਰ ਫੁੱਲ, ਮੰਨਾ ਮੰਡ ਤੇ ਜਸਵਿੰਦਰ ਗੁ਼ਲਾਮ ਤੇ ਪ੍ਰਸਿੱਧ ਗਾਇਕ ਗੁਰਪ੍ਰੀਤ ਗੋਪੀ ਵੱਲੋਂ ਭਰਵੀਂ ਹਾਜ਼ਰੀ ਲਗਵਾਈ ਗਈ। ਵਾਈਸ ਆਫ ਤੋਂ ਨਾਮਣਾ ਖੱਟਣ ਵਾਲੇ ਨਵਜੀਤ ਗਿੱਲ ਨੇ ਆਪਣੇ ਪ੍ਰਸਿੱਧ ਗੀਤਾਂ ਨਾਲ ਖੂਬ ਰੰਗ ਬੰਨ੍ਹਿਆ। ਮੇਲਿਆਂ ਦੇ ਬਾਦਸ਼ਾਹ ਪ੍ਰਸਿੱਧ ਗਾਇਕ ਦਲਵਿੰਦਰ ਦਿਆਲਪੁਰੀ ਨੇ ਆਪਣੇ ਮਕਬੂਲ ਗੀਤ ਗਾ ਕੇ ਮੇਲੇ ਨੂੰ ਜੋਬਨ ’ਤੇ ਪਹੁੰਚਾਇਆ, ਗਾਇਕ ਰਵੀ ਮਹਿਰਾ ਯੂਕੇ ਵੱਲੋਂ ਭਰਵੀਂ ਹਾਜ਼ਰੀ ਲਗਵਾਈ ਗਈ। ਪ੍ਰਸਿੱਧ ਗਾਇਕ ਮਰਹੂਮ ਚਮਕੀਲਾ ਤੇ ਅਮਰਜੋਤ ਦੇ ਸਪੁੱਤਰ ਜੈਮਨ ਚਮਕੀਲਾ ਤੇ ਬੀਬਾ ਰੀਆ ਸੰਧੂ ਨੇ ਦੋਗਾਣਾ ਗੀਤਾਂ ਨਾਲ਼ ਖੂ਼ਬ ਰੰਗ ਬੰਨਿਆ। ਮੰਚ ਸੰਚਾਲਕ ਦੀ ਭੂਮਿਕਾ ਪ੍ਰਸਿੱਧ ਮੰਚ ਸੰਚਾਲਕ ਸੁਖਵਿੰਦਰ ਸਿੱਧੂ, ਰਾਹੁਲ ਲਹਿਰੀ ਤੇ ਬਲਦੇਵ ਰਾਹੀ ਵੱਲੋਂ ਬਾਖੂਬੀ ਨਿਭਾਈ ਗਈ। ਮੇਲੇ ਦੌਰਾਨ ਸਰਪ੍ਰਸਤ ਮਨਜੀਤ ਸਿੰਘ ਸੋਹਲ, ਪ੍ਰਧਾਨ ਫਤਿਹ ਸਿੰਘ ਸੋਹਲ ਤੇ ਮਾਸਟਰ ਨਿਰਮਲ ਸਿੰਘ ਚਿੱਟੀ ਵੱਲੋਂ ਪਿੰਡ ਦੇ ਸਕੂਲ ਦੇ 8ਵੀ, 10ਵੀਂ ਅਤੇ 12ਵੀਂ ਦੇ ਪੜ੍ਹਈ ’ਚੋਂ ਅਵੱਲ ਰਹਿਣ ਵਾਲੇ ਵਿਦਿਆਰਥੀਆਂ ਦਾ ਨਗਦ ਰਾਸ਼ੀ ਨਾਲ਼ ਸਨਮਾਨ ਕੀਤਾ ਗਿਆ। ਮੇਲੇ ਲਈ ਵਿੱਕੀ ਨਾਗਰਾ, ਅਮਰੀਕ ਸਿੰਘ ਸਹੋਤਾ, ਸੁੱਚਾ ਸਿੰਘ ਸਹੋਤਾ, ਅਵਤਾਰ ਨਾਗਰਾ, ਰੌਕੀ ਅਠੌਲਾ ਆਦਿ ਐੱਨਆਰਆਈਜ਼ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ। ਇਸ ਮੌਕੇ ਤਰਲੋਚਨ ਸਿੰਘ, ਕੁਲਵਿੰਦਰ ਸਿੰਘ ਸਿੱਧੂ, ਸਰਬਣ ਸਿੰਘ ਸੰਘਾ, ਹਰਜੋਤ ਸਿੰਘ ਸੋਹਲ, ਜੱਸ ਸੋਹਲ ਅਠੌਲਾ, ਥਾਪਰ ਵੀਡੀਓਗ੍ਰਾਫਰ, ਹਰਬੰਸ ਸਿੰਘ ਮੰਡ ਪ੍ਰਸਿੱਧ ਕਬੱਡੀ ਕੁਮੇਂਟੇਟਰ ਜੀਐੱਸ ਕਲੇਰ, ਅਮਰਜੀਤ ਸਿੰਘ ਨਿੱਝਰ, ਬਲਜੀਤ ਸਿੰਘ ਸੰਘਾ, ਸਰਪੰਚ ਪੰਮਾ ਦੇਸਰਪੁਰ, ਕੁੰਦਨ ਸਿੰਘ ਬਗੋਤਾ, ਮਲਕੀਤ ਖਾਬਰਾਂ ਆਦਿ ਹਾਜ਼ਰ ਸਨ।