ਇੰਡੀਅਨ ਨੇ ਭਾਰਤੀ ਹਾਕੀ ਟੀਮ ਨੂੰ ਦਿੱਤੀ ਵਧਾਈ
ਚੇਅਰਮੈਨ ਇੰਡੀਅਨ ਨੇ ਭਾਰਤੀ ਹਾਕੀ ਨੂੰ ਉਸਦੀ ਇਤਿਹਾਸਕ ਸਫਲਤਾ ਤੇ ਦਿੱਤਾ ਵਧਾਈ
Publish Date: Thu, 08 Oct 2026 10:27 PM (IST)
Updated Date: Thu, 08 Oct 2026 10:29 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਜਾਪਾਨ ਵਿੱਚ ਹੋਈਆਂ 20ਵੀਆਂ ਏਸ਼ੀਅਨ ਖੇਡਾਂ ਵਿੱਚ ਸੋਨ ਤਗਮੇ ਜਿੱਤਣ ਲਈ ਭਾਰਤੀ ਪੁਰਸ਼ ਤੇ ਮਹਿਲਾ ਹਾਕੀ ਟੀਮਾਂ ਨੂੰ ਵਧਾਈ ਦਿੰਦੇ ਹੋਏ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨੇ ਇਸ ਪ੍ਰਾਪਤੀ ਨੂੰ ਭਾਰਤੀ ਖੇਡਾਂ ਲਈ ਮਾਣਮੱਤਾ ਤੇ ਇਤਿਹਾਸਕ ਪਲ ਦੱਸਿਆ। ਉਨ੍ਹਾਂ ਖਿਡਾਰੀਆਂ, ਕੋਚਾਂ ਤੇ ਸਮੁੱਚੀ ਟੀਮ ਪ੍ਰਬੰਧਨ ਦੀ ਪ੍ਰਸ਼ੰਸਾ ਕੀਤੀ। ਚੇਅਰਮੈਨ ਇੰਡੀਅਨ ਨੇ ਕਿਹਾ ਕਿ ਭਾਰਤੀ ਪੁਰਸ਼ ਹਾਕੀ ਟੀਮ ਨੇ ਫਾਈਨਲ ਵਿੱਚ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ ਤੇ ਖਿਤਾਬ ਬਰਕਰਾਰ ਰੱਖਿਆ। ਉਨ੍ਹਾਂ ਕਿਹਾ ਕਿ ਏਸ਼ੀਅਨ ਖੇਡਾਂ ਵਿੱਚ ਇੰਨਾ ਮਜ਼ਬੂਤ ਪ੍ਰਦਰਸ਼ਨ ਭਾਰਤੀ ਹਾਕੀ ਦੀ ਮਜ਼ਬੂਤ ਵਾਪਸੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਇਸਦੀ ਵਧਦੀ ਸਾਖ ਦਾ ਪ੍ਰਮਾਣ ਹੈ। ਚੇਅਰਮੈਨ ਇੰਡੀਅਨ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਸੋਨ ਤਗਮਾ ਜਿੱਤਣ ’ਤੇ ਵੀ ਵਧਾਈ ਦਿੱਤੀ ਤੇ ਕਿਹਾ ਕਿ ਦੋਵਾਂ ਟੀਮਾਂ ਦੀ ਸਫਲਤਾ ਭਾਰਤੀ ਹਾਕੀ ਲਈ ਬਹੁਤ ਮਾਣ ਵਾਲੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਇੱਕੋ ਏਸ਼ੀਆਈ ਖੇਡਾਂ ਵਿੱਚ ਪੁਰਸ਼ ਤੇ ਮਹਿਲਾ ਹਾਕੀ ਟੀਮਾਂ ਦੋਵਾਂ ਵੱਲੋਂ ਸੋਨ ਤਗਮੇ ਜਿੱਤਣਾ ਦੇਸ਼ ਲਈ ਇੱਕ ਇਤਿਹਾਸਕ ਤੇ ਅਭੁੱਲ ਪਲ ਹੈ।