ਮਾਨਵ ਅਧਿਕਾਰ ਪ੍ਰੀਸ਼ਦ ਭਾਰਤ ਨੇ ਕੀਤੀ ਫਗਵਾੜਾ ਪੁਲਿਸ ਦੀ ਸ਼ਲਾਘਾ ਮਾਨਵ ਅਧਿਕਾਰ ਪ੍ਰੀਸ਼ਦ ਭਾਰਤ ਦੇ ਵਫ਼ਦ ਨੇ ਐਸ.ਪੀ. ਫਗਵਾੜਾ ਮੇਜਰ ਸਿੰਘ ਨਾਲ ਕੀਤੀ ਮੁਲਾਕਾਤ
Publish Date: Sun, 20 Sep 2026 06:41 PM (IST)
Updated Date: Sun, 20 Sep 2026 06:41 PM (IST)
ਐੱਸਪੀ ਫਗਵਾੜਾ ਮੇਜਰ ਸਿੰਘ ਨਾਲ ਕੀਤੀ ਵਫ਼ਦ ਨੇ ਮੁਲਾਕਾਤ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਮਾਨਵ ਅਧਿਕਾਰ ਪ੍ਰੀਸ਼ਦ ਭਾਰਤ ਦੇ ਇੱਕ ਵਫ਼ਦ ਨੇ ਜ਼ਿਲ੍ਹਾ ਪ੍ਰਧਾਨ ਨੰਦ ਸੋਨੀ ਦੀ ਅਗਵਾਈ ਹੇਠ ਐੱਸਪੀ ਫਗਵਾੜਾ ਮੇਜਰ ਸਿੰਘ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਐਂਟੀ-ਕਰਪਸ਼ਨ ਸੈੱਲ ਦੇ ਸੂਬਾ ਪ੍ਰਧਾਨ ਰਮਨ ਨੇਹਰਾ ਨੇ ਸਾਥੀਆਂ ਸਮੇਤ ਆਪਣੇ ਸ਼ਹਿਰ ਫਗਵਾੜਾ ਵਿੱਚ ਜਨਤਕ ਸੁਰੱਖਿਆ, ਕਾਨੂੰਨ-ਵਿਵਸਥਾ ਤੇ ਅਪਰਾਧ-ਸੰਭਾਵਿਤ ਇਲਾਕਿਆਂ ਸਬੰਧੀ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ। ਮੁਲਾਕਾਤ ਦੌਰਾਨ ਐੱਚਆਰਸੀਆਈ ਦੇ ਵਫ਼ਦ ਨੇ ਫਗਵਾੜਾ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਖ਼ਾਸ ਤੌਰ ’ਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਕੀਤੀ ਜਾ ਰਹੀ ਨਿਯਮਤ ਪੁਲਿਸ ਪੈਟਰੋਲਿੰਗ ਦੀ ਪ੍ਰਸ਼ੰਸਾ ਕੀਤੀ ਗਈ। ਵਫ਼ਦ ਵੱਲੋਂ ਸ਼ਹਿਰ ਨਾਲ ਸਬੰਧਤ ਕਈ ਮੁੱਦੇ ਐੱਸਪੀ ਮੇਜਰ ਸਿੰਘ ਦੇ ਧਿਆਨ ਵਿੱਚ ਲਿਆਂਦੇ ਗਏ ਤੇ ਕੁਝ ਅਜਿਹੇ ਇਲਾਕਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਅਪਰਾਧ ਦੀ ਸੰਭਾਵਨਾ ਨੂੰ ਰੋਕਣ ਲਈ ਪਹਿਲਾਂ ਤੋਂ ਪੁਲਿਸ ਦੀ ਨਿਗਰਾਨੀ ਤੇ ਸਾਵਧਾਨੀਪੂਰਵਕ ਕਾਰਵਾਈ ਲਾਹੇਵੰਦ ਹੋ ਸਕਦੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨੰਦ ਸੋਨੀ ਤੇ ਮਾਨਵ ਅਧਿਕਾਰ ਪ੍ਰੀਸ਼ਦ ਦੀ ਟੀਮ ਵੱਲੋਂ ਐੱਸਪੀ ਮੇਜਰ ਸਿੰਘ ਨੂੰ ਇੱਕ ਪੱਤਰ ਵੀ ਸੌਂਪਿਆ ਗਿਆ, ਜਿਸ ਵਿੱਚ ਕੁਝ ਸ਼ੱਕੀ ਤੇ ਸੰਵੇਦਨਸ਼ੀਲ ਇਲਾਕਿਆਂ ਦੀ ਜਾਣਕਾਰੀ ਦਿੰਦਿਆਂ ਉੱਥੇ ਢੁਕਵੇਂ ਰੋਕਥਾਮੀ ਕਦਮ ਚੁੱਕਣ ਤੇ ਪੁਲਿਸ ਨਿਗਰਾਨੀ ਵਧਾਉਣ ਦੀ ਮੰਗ ਕੀਤੀ ਗਈ। ਐੱਸਪੀ ਮੇਜਰ ਸਿੰਘ ਨੇ ਵਫ਼ਦ ਵੱਲੋਂ ਉਠਾਏ ਗਏ ਮੁੱਦਿਆਂ ਨੂੰ ਧਿਆਨ ਨਾਲ ਸੁਣਿਆ ਤੇ ਜਨਤਕ ਸੁਰੱਖਿਆ ਨਾਲ ਸਬੰਧਤ ਮਾਮਲਿਆਂ ’ਤੇ ਯੋਗ ਧਿਆਨ ਦੇਣ ਦਾ ਭਰੋਸਾ ਦਿੱਤਾ। ਐੱਚਆਰਸੀਆਈ ਦੇ ਵਫ਼ਦ ਨੇ ਕਿਹਾ ਕਿ ਕੌਂਸਲ ਵੱਲੋਂ ਫਗਵਾੜਾ ਸ਼ਹਿਰ ਦੇ ਲੋਕਾਂ ਦੀ ਸੁਰੱਖਿਆ, ਸੁਰੱਖਿਆ ਪ੍ਰਬੰਧਾਂ ਤੇ ਲੋਕ-ਭਲਾਈ ਨਾਲ ਜੁੜੇ ਮਾਮਲਿਆਂ ਵਿੱਚ ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀਆਂ ਨਾਲ ਸਹਿਯੋਗ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਵਾਈਸ ਪ੍ਰਧਾਨ ਐਂਟੀ-ਕਰਪਸ਼ਨ ਸੈੱਲ ਅਮਰਜੀਤ ਸਿੰਘ ਬਸੂਤਾ, ਜਨਰਲ ਸਕੱਤਰ ਸਿਟੀ ਇੰਦਰਜੀਤ ਸਿੰਘ, ਬਲਵਿੰਦਰ ਸਿੰਘ ਸੈਣੀ, ਦਵਿੰਦਰ ਕੌਸ਼ਲ ਤੇ ਹਿਊਮਨ ਰਾਈਟਸ ਕੌਂਸਲ ਇੰਡੀਆ ਦੇ ਹੋਰ ਕਾਰਜਕਾਰੀ ਮੈਂਬਰ ਵੀ ਮੌਜੂਦ ਸਨ।