ਸ੍ਰੀ ਰਘੂਨਾਥ ਮੰਦਿਰ ਸਿੱਧਵਾਂ ਦੋਨਾਂ ’ਚ ਮਹਾਂਸ਼ਿਵਰਾਤਰੀ ਮਨਾਈ
ਸ੍ਰੀ ਰਘੂਨਾਥ ਮੰਦਿਰ ਸਿੱਧਵਾਂ ਦੋਨਾਂ ਵਿਖੇ ਮਹਾਂਸ਼ਿਵਰਾਤਰੀ ਦਾ ਪਵਿੱਤਰ ਦਿਹਾੜਾ ਮਨਾਇਆ
Publish Date: Mon, 16 Feb 2026 08:49 PM (IST)
Updated Date: Mon, 16 Feb 2026 08:51 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਸਿੱਧਵਾਂ ਦੋਨਾਂ : ਜੈ ਦੁਰਗਾ ਸੇਵਾ ਸੰਮਤੀ ਰਜਿ. ਸਿੱਧਵਾਂ ਦੋਨਾਂ ਜ਼ਿਲ੍ਹਾ ਕਪੂਰਥਲਾ ਵੱਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਹਾਂਸ਼ਿਵਰਾਤਰੀ ਦਾ ਪਵਿੱਤਰ ਦਿਹਾੜਾ ਸ੍ਰੀ ਰਘੂਨਾਥ ਮੰਦਿਰ ਸਿੱਧਵਾਂ ਦੋਨਾਂ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰੇ ਸ੍ਰੀ ਰਮਾਇਣ ਜੀ ਦੇ ਪਾਠ ਵਿਚੋਂ ਸ੍ਰੀ ਸੁੰਦਰ ਕਾਂਡ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਰਾਧਾ ਕ੍ਰਿਸ਼ਨ ਭਜਨ ਮੰਡਲੀ ਦੀਆਂ ਬੀਬੀਆਂ ਨੇ ਸ਼ਿਵ ਮਹਿਮਾ ਦਾ ਗੁਣਗਾਨ ਕੀਤਾ ਤੇ ਚਾਹ-ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਜੈ ਦੁਰਗਾ ਸੇਵਾ ਸੰਮਤੀ ਦੇ ਪ੍ਰਧਾਨ ਸ੍ਰੀ ਸੋਮ ਦੱਤ ਸ਼ਰਮਾ, ਮੀਤ ਪ੍ਰਧਾਨ ਜਨਾਬ ਪ੍ਰਵੇਜ਼ ਅਖਤਰ ਕਾਲਾ, ਖਜ਼ਾਨਚੀ ਰਵਿੰਦਰ ਕੁਮਾਰ, ਲਵਲੀ ਕਾਲੜਾ, ਮੋਹਣ ਲਾਲ ਕਾਲੜਾ, ਸ਼ਮੀ ਭਗਤ, ਅਭੈ ਭਗਤ, ਵਿਜੈ ਭਗਤ, ਮਨੋਜ ਕੁਮਾਰ ਸ਼ਰਮਾ, ਹਰੀਸ਼ ਕੁਮਾਰ ਸ਼ਰਮਾ, ਹਰਵਿੰਦਰ ਸਿੰਘ ਵਿਰਦੀ, ਕਮਲ ਭਗਤ, ਰਿੰਕੂ ਭਗਤ, ਰਿਸ਼ੂ ਭਗਤ, ਬੌਬੀ ਅਰੋੜਾ, ਬੌਬੀ ਸਿੱਧੂ, ਤਿਲਕ ਰਾਜ ਸੂਦ, ਪੰਕਜ ਕਾਲੜਾ, ਕੁਲਵੰਤ ਸਿੰਘ ਮਠਾੜੂ, ਜੌਲੀ ਭਗਤ ਆਦਿ ਵੱਲੋਂ ਪ੍ਰਵਾਸੀ ਭਾਰਤੀ ਵੀਰ ਤੇ ਉੱਘੇ ਸਮਾਜ ਸੇਵਕ ਜਥੇਦਾਰ ਗੁਰਮੀਤ ਸਿੰਘ ਸਿੱਧੂ ਯੂਕੇ ਨੂੰ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਾਸਟਰ ਵਿਜੈ ਕੁਮਾਰ ਸ਼ਰਮਾ ਮੈਂਬਰ ਪੰਚਾਇਤ ਨੇ ਗੁਰਮੀਤ ਸਿੰਘ ਸਿੱਧੂ ਤੇ ਪੰਡਿਤ ਮੋਹਣ ਲਾਲ ਸ਼ਰਮਾ ਯੂਕੇ ਬਾਰੇ ਦੱਸਦਿਆਂ ਕਿਹਾ ਕਿ ਗੁਰਮੀਤ ਸਿੰਘ ਸਿੱਧੂ ਤੇ ਕਰਮ ਸਿੰਘ ਸਿੱਧੂ ਜੈ ਦੁਰਗਾ ਸੇਵਾ ਸੰਮਤੀ ਦੇ ਮੰਦਿਰ ਪ੍ਰਤੀ ਕਾਰਜਾਂ ਨੂੰ ਦੇਖਦਿਆਂ ਸਮੇਂ-ਸਮੇਂ ’ਤੇ ਮਾਲੀ ਸਹਿਯੋਗ ਕਰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਪੰਡਿਤ ਮੋਹਣ ਲਾਲ ਯੂਕੇ ਵਾਲੇ ਵੀ ਪਿਛਲੇ ਕਈ ਸਾਲਾਂ ਤੋਂ ਆਪਣੀ ਨੇਕ ਕਮਾਈ ਵਿਚੋਂ ਦਸਵੰਧ ਕੱਢ ਕੇ ਮਾਇਆ ਭੇਜਦੇ ਹਨ। ਇਸ ਮੌਕੇ ਗੁਰਪ੍ਰੀਤ ਸਿੰਘ ਗੋਪੀ ਸਪੇਨ, ਅਮਰੀਸ਼ ਕੁਮਾਰ ਸ਼ਰਮਾ ਯੂਕੇ, ਸੁਖਦੇਵ ਸਿੰਘ ਮਹੰਤ ਮੁੱਖ ਸੇਵਾਦਾਰ ਗੁਰਦੁਆਰਾ ਬਾਬਾ ਜਵਾਹਰ ਸਿੰਘ ਨਾਂਗਾ, ਗੋਪੀ ਭਗਤ ਆਦਿ ਤੋਂ ਇਲਾਵਾ ਹੋਰ ਸੰਗਤਾਂ ਹਾਜ਼ਰ ਸਨ।