ਜੀਟੀਯੂ ਨੇ ਪਰਵਿੰਦਰ ਪਾਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਸੰਘਰਸ਼ੀ ਆਗੂ ਪਰਵਿੰਦਰ ਪਾਲ ਸਿੰਘ ਦੀ ਅਚਨਚੇਤ ਮੌਤ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
Publish Date: Mon, 02 Nov 2026 08:06 PM (IST)
Updated Date: Mon, 02 Nov 2026 08:08 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੁਰਾਣੀ ਪੈਨਸ਼ਨ ਬਹਾਲੀ ਦੇ ਸੰਘਰਸ਼ੀ ਆਗੂ ਪਰਮਿੰਦਰ ਪਾਲ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਇਸ ਖਬਰ ਨਾਲ ਅਧਿਆਪਕਾਂ ਵਿਚ ਸੋਗ ਦੀ ਲਹਿਰ ਫੈਲ ਗਈ। ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਪੰਜਾਬ ਤੇ ਜ਼ਿਲ੍ਹਾ ਕਪੂਰਥਲਾ ਤੇ ਤਹਿਸੀਲ ਫਗਵਾੜਾ ਦੇ ਆਗੂਆਂ ਨੇ ਸਾਥੀ ਪਰਮਿੰਦਰ ਪਾਲ ਸਿੰਘ ਦੀ ਮੌਤ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਗਣੇਸ਼ ਭਗਤ ਸਹਾਇਕ ਪ੍ਰੈਸ ਸਕੱਤਰ ਪੰਜਾਬ ਤੇ ਜ਼ਿਲ੍ਹਾ ਕਪੂਰਥਲਾ ਦੇ ਸੀਨੀਅਰ ਆਗੂ ਦਲਜੀਤ ਸਿੰਘ ਸੈਣੀ ਨੇ ਦੱਸਿਆ ਪਰਮਿੰਦਰ ਪਾਲ ਸਿੰਘ ਪਿਛਲੇ ਲੰਮੇ ਸਮੇਂ ਤੋਂ ਪੁਰਾਣੀ ਪੈਨਸ਼ਨ ਬਹਾਲੀ ਲਈ ਸਾਥੀ ਜਸਵੀਰ ਤਲਵਾੜਾ ਨਾਲ ਮਿਲਕੇ ਸੰਘਰਸ਼ ਕਰ ਰਹੇ ਸਨ। ਉਨ੍ਹਾਂ ਦੀ ਅਚਨਚੇਤ ਮੌਤ ਕਾਰਨ ਅਧਿਆਪਕ ਵਰਗ ਨੂੰ ਨਾ ਪੂਰਾ ਹੋਣ ਵਾਲ਼ਾ ਘਾਟਾ ਪਿਆ ਹੈ। ਇਸ ਮੌਕੇ ਤੀਰਥ ਸਿੰਘ, ਸਤਨਾਮ ਸਿੰਘ ਗਿੱਲ, ਪਰਮਿੰਦਰ ਸਿੰਘ, ਪੰਕਜ ਸ਼ਰਮਾ, ਸੁਰਿੰਦਰ ਰਾਮ, ਪਰਮਜੀਤ ਸਿੰਘ ਚੌਹਾਨ, ਜਸਵੀਰ ਸਿੰਘ, ਗੌਰਵ ਰਾਠੌਰ, ਸਰਬਜੀਤ ਸਿੰਘ, ਜਸਵੀਰ ਸਿੰਘ ਭੰਗੂ, ਅਕਬਰ ਖਾਨ ਸੁਰਿੰਦਰ ਰਾਮ, ਭਰਾਤਰੀ ਜਥੇਬੰਦੀ ਵੱਲੋਂ ਸਤਵਿੰਦਰ ਟੂਰਾ, ਜਸਵੀਰ ਸਿੰਘ ਸੈਣੀ, ਸਤਨਾਮ ਸਿੰਘ ਰੰਧਾਵਾ, ਬਲਵਿੰਦਰ ਸਿੰਘ ਨਿਧੜਕ, ਨਵਤੇਜ ਸਿੰਘ, ਸਤਨਾਮ ਸਿੰਘ ਪਰਮਾਰ, ਜਸਪਾਲ ਸਿੰਘ ਬਹਾਨੀ, ਜਸਵਿੰਦਰ ਸਿੰਘ, ਕਮਲ ਕੁਮਾਰ ਤੇ ਪੈਨਸ਼ਨਰ ਆਗੂ ਸ਼ਾਮਲ ਸਨ।