ਦੀ ਕਪੂਰਥਲਾ ਕੇਂਦਰੀ ਸਹਿਕਾਰੀ ਬੈਕ ਦਾ ਆਮ ਅਜਲਾਸ ਸੰਪੰਨ ਦੀ ਕਪੂਰਥਲਾ ਕੇਂਦਰੀ ਸਹਿਕਾਰੀ ਬੈਕ ਕਪੂਰਥਲਾ 2025-2026 ਦਾ ਆਮ ਅਜਲਾਸ ਹੋਇਆ
Publish Date: Thu, 24 Sep 2026 10:31 PM (IST)
Updated Date: Thu, 24 Sep 2026 10:33 PM (IST)
---ਸ਼ੇਅਰ ਹੋਲਡਰ ਸਹਿਕਾਰੀ ਸਭਾਵਾਂ ਦੇ ਨੁਮਾਇੰਦਿਆਂ/ਪ੍ਰਧਾਨ/ਸਕੱਤਰਾਂ/ ਬੈਂਕ ਦੇ ਸਟੇਕ ਹੋਲਡਰਾਂ ਨੇ ਕੀਤੀ ਸ਼ਿਰਕਤ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਅੱਜ ਮਿਤੀ 24-09-2026 ਨੂੰ ਦੀ ਕਪੂਰਥਲਾ ਕੇਂਦਰੀ ਸਹਿਕਾਰੀ ਬੈਕ ਕਪੂਰਥਲਾ 2025-2026 ਦਾ ਆਮ ਅਜਲਾਸ ਹੋਟਲ ਰਮਾਡਾ ਜਲੰਧਰ ਰੋਡ ਕਪੂਰਥਲਾ ਵਿਖੇ ਹੋਇਆ, ਜਿਸ ਵਿੱਚ ਸ਼ੇਅਰ ਹੋਲਡਰ ਸਹਿਕਾਰੀ ਸਭਾਵਾਂ ਦੇ ਨੁਮਾਇੰਦਿਆਂ/ਪ੍ਰਧਾਨ/ਸਕੱਤਰਾਂ/ ਬੈਂਕ ਦੇ ਸਟੇਕ ਹੋਲਡਰਾਂ ਨੇ ਸ਼ਿਰਕਤ ਕੀਤੀ। ਇਸ ਆਮ ਅਜਲਾਸ ਦੀ ਪ੍ਰਧਾਨਗੀ ਹਰਜੀਤ ਸਿੰਘ ਪਰਮਾਰ ਐਕਸ ਚੇਅਰਮੈਨ ਸੀਸੀਬੀ ਕਪੂਰਥਲਾ, ਐਕਸ ਚੇਅਰਮੈਨ ਦੀ ਪੰਜਾਬ ਰਾਜ ਸਹਿਕਾਰੀ ਬੈਂਕ ਲਿਮ, ਚੰਡੀਗੜ੍ਹ ਤੇ ਮੌਜੂਦਾ ਡਾਇਰੈਕਟਰ ਦੀ ਪੰਜਾਬ ਰਾਜ ਸਹਿਕਾਰੀ ਬੈਂਕ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਬੈਂਕ ਦੇ ਜ਼ਿਲ੍ਹਾ ਮੈਨੇਜਰ ਲਖਬੀਰ ਸਿੰਘ ਕੌੜਾ ਨੇ ਆਏ ਹੋਏ ਸਭਾਵਾਂ ਨੇ ਨੁਮਾਇੰਦਿਆਂ ਤੇ ਸਟੇਕ ਹੋਲਡਰਾਂ ਦਾ ਸੁਆਗਤ ਕੀਤਾ। ਇਸ ਉਪਰੰਤ ਆਮ ਅਜਲਾਸ ਦਾ ਮੰਚ ਮਹੇਸ਼ ਸੰਗਰ ਨੇ ਸੰਭਾਲਿਆ ਤੇ ਦੱਸਿਆ ਦੀ ਕਪੂਰਥਲਾ ਕੇਂਦਰੀ ਸਹਿਕਾਰੀ ਬੈਂਕ, ਕਪੂਰਥਲਾ ਪੰਜਾਬ ਦੀਆਂ ਸਹਿਕਾਰੀ ਬੈਂਕਾਂ ਵਿਚੋਂ ਵਧੀਆ ਕੰਮ ਕਰਨ ਵਾਲੀ ਦੂਸਰੇ ਨੰਬਰ ਦੀ ਬੈਂਕ ਇਸ ਉਪਰੰਤ ਉਨ੍ਹਾਂ ਵੱਲੋਂ ਬੈਂਕ ਦੇ ਡਿਪਾਜ਼ਿਟ, ਲੋਨ ਵੱਖ-ਵੱਖ ਕਰਜ਼ਾ ਸਕੀਮਾਂ ਤੇ ਸਭਾਵਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਇਸ ਉਪਰੰਤ ਬੈਂਕ ਦੇ ਸੀਨੀਅਰ ਮੈਨੇਜਰ ਦੀਪਕ ਸਿੰਘ ਵਾਲੀਆ ਨੇ 2025-26 ਦੀ ਸਲਾਨਾ ਰਿਪੋਰਟ, ਬੈਂਕ ਦਾ ਲੇਖਾ-ਜੋਖਾ ਬਾਰੇ ਰਿਪੋਰਟ ਤੇ ਆਮ ਅਜਲਾਸ ਦੀ ਰਿਪੋਰਟ ਪੜ੍ਹੀ। ਇਸ ਉਪਰੰਤ ਬੈਂਕ ਦੇ ਨਾਲ ਲੱਗਦੀਆਂ ਸਭਾਵਾਂ ਦੇ ਸਕੱਤਰ ਯੂਨੀਅਰ ਦੇ ਪ੍ਰਧਾਨ ਹਰਪ੍ਰੀਤ ਸਿੰਘ ਮੈਰੀਪੁਰ ਨੇ ਸਭਾਵਾਂ ਨੂੰ ਬੈਂਕ ਨਾਲ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਮੰਚ ’ਤੇ ਜਾਣਕਾਰੀ ਦਿੱਤੀ। ਉਨ੍ਹਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਬੈਂਕ ਦੇ ਪ੍ਰਬੰਧਕ ਨਿਰਦੇਸ਼ਕ ਹਰਜਿੰਦਰ ਸਿੰਘ ਸੰਧੂ ਤੇ ਜ਼ਿਲ੍ਹਾ ਮੈਨੇਜਰ ਲਖਬੀਰ ਸਿੰਘ ਕੌੜਾ ਨੇ ਮੌਕੇ ’ਤੇ ਹੀ ਹੱਲ ਕਰ ਦਿੱਤਾ ਤੇ ਅੱਗੇ ਤੋਂ ਹੋਰ ਬਿਹਤਰ ਸੇਵਾਵਾਂ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਬੈਂਕ ਦੇ ਪ੍ਰਬੰਧ ਨਿਰਦੇਸ਼ਕ ਹਰਜਿੰਦਰ ਸਿੰਘ ਸੰਧੂ ਨੇ ਆਮ ਅਜਲਾਸ ਵਿੱਚ ਦੱਸਿਆ ਕਿ ਦੀ ਕਪੂਰਥਲਾ ਕੇਂਦਰੀ ਸਹਿਕਾਰੀ ਬੈਂਕ, ਕਪੂਰਥਲਾ ਪੰਜਾਬ ਦੀਆਂ ਸਹਿਕਾਰੀ ਬੈਂਕਾ ਵਿਚੋ ਵਧੀਆ ਕੰਮ ਕਰਨ ਵਾਲੀ ਦੁਸਰੇ ਨੰਬਰ ਦੀ ਬੈਂਕ ਹੈ। ਇਸ ਸਮੇਂ ਤੇ ਬੈਂਕ ਦੇ ਹਰਜਿੰਦਰ ਸਿੰਘ ਸੰਧੂ ਪ੍ਰਬੰਧਕ ਨਿਰਦੇਸ਼ਕ ਪ੍ਰਬੰਧਕ ਨਿਰਦੇਸ਼ਕ ਨੇ ਆਮ ਅਜਲਾਸ ਵਿਚ ਸ਼ਾਮਲ ਹੋਏ ਸਹਿਕਾਰੀ ਸਭਾਵਾਂ ਦੇ ਪ੍ਰਧਾਨ, ਸਕੱਤਰ, ਬੋਰਡ ਆਫ ਡਾਇਰੈਕਟਰ ਦੇ ਮੈਬਰ ਸਹਿਬਾਨ ਨੂੰ ਜੀ ਆਇਆ ਆਖਿਆ ਤੇ ਸੀਬੀ ਕਪੂਰਥਲਾ ਬੈਂਕ ਦੇ ਕੰਮਕਾਜ ਤੇ ਸਟਾਫ ਦੀ ਸ਼ਲਾਘਾ ਕੀਤੀ ਤੇ ਦੱਸਿਆ ਕਿ ਕਪੂਰਥਲਾ ਬੈਂਕ ਦਾ ਸਟਾਫ ਬਹੁਤ ਹੀ ਮਿਹਨਤੀ ਹੈ ਨਾਲ ਲੱਗਦੀਆਂ ਜਿੰਨੀਆਂ ਵੀ ਸਭਾਵਾਂ ਹਨ, ਉਹ ਬਹੁਤ ਵਧੀਆ ਕੰਮ ਕਰਦੀਆਂ ਹਨ ਤੇ ਉਨ੍ਹਾਂ ਦੇ ਸਕੱਤਰ ਵੀ ਬਹੁਤ ਮਿਹਨਤ ਨਾਲ ਕੰਮ ਕਰਦੇ ਹਨ। ਉਨ੍ਹਾਂ ਨੇ ਆਮ ਅਜਲਾਸ ਵਿੱਚ ਸ਼ਾਮਲ ਹੋਏ ਨੁਮਾਇੰਦਿਆਂ ਦਾ ਧੰਨਵਾਦ ਕੀਤਾ। ਇਸ ਆਮ ਅਜਲਾਸ ਵਿੱਚ ਵੱਖ-ਵੱਖ ਸਹਿਕਾਰੀ ਸਭਾਵਾਂ ਦੇ ਸਕੱਤਰ ਸਹਿਬਾਨ ਬੈਂਕ ਦੇ ਚਰਨਜੀਤ ਵਾਲੀਆ, ਮੈਨੇਜਰ, ਸਰਬਜੀਤ ਸਿੰਘ ਜਸਵਾਲ ਮੈਨੇਜਰ, ਰਾਹੁਲ ਗਰਗ, ਵਿਸ਼ਾਲ ਬਾਂਸਲ, ਸੰਜੀਵ ਕੁਮਾਰ, ਹਰਦੀਪ ਸਿੰਘ, ਹਰੀਸ਼ ਵਰਮਾ, ਨੀਲਕਾਂਤ ਚੌਧਰੀ, ਜਤਿੰਦਰ ਕੌਰ, ਅਭਿਲਾਸ਼ਾ ਤੇ ਬੈਂਕ ਹੋਰ ਕਈ ਮੁਲਾਜ਼ਮ, ਸਹਿਕਾਰੀ ਸਭਾਵਾਂ ਦੇ ਮੁਲਾਜ਼ਮਾਂ ਨੇ ਸ਼ਿਰਕਤ ਕੀਤੀ।