ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਗੌਤਮ ਪਰਿਵਾਰ ਵੱਲੋਂ ਹਰੀਸ਼ ਸ਼ਰਮਾ (ਜਰਮਨ) ਤੇ ਸੁਮਿਤ ਸ਼ਰਮਾ (ਕੈਨੇਡਾ) ਦੀ ਅਗਵਾਈ ਹੇਠ ਫਗਵਾੜਾ-ਹੁਸ਼ਿਆਰਪੁਰ ਰੋਡ ਤੇ ਅਪਾਹਜ ਘਰ ਦੇ ਸਾਹਮਣੇ ਸਥਿਤ ਸ਼ਿਵ ਮੰਦਰ ਵਿਚ ਚੌਥਾ ਸਾਲਾਨਾ ਮਹਾਂਸ਼ਿਵਰਾਤਰੀ ਭੰਡਾਰਾ ਆਯੋਜਿਤ ਕੀਤਾ ਗਿਆ। ਭਗਵਾਨ ਸ਼ਿਵ ਨੂੰ ਪ੍ਰਾਰਥਨਾ ਤੇ ਆਰਤੀ ਕਰਨ ਤੋਂ ਬਾਅਦ ਭਗਵਾਨ ਸ਼ਿਵ ਦਾ ਪ੍ਰਸਾਦ ਤੇ ਭੰਡਾਰਾ ਰਾਹਗੀਰਾਂ ਵਿਚ ਵੰਡਿਆ ਗਿਆ। ਪ੍ਰਿਤਪਾਲ ਸਿੰਘ ਬਾਵਾ (ਜਰਮਨ) ਤੇ ਕੇਵਲ ਕ੍ਰਿਸ਼ਨ ਸ਼ਰਮਾ ਨੇ ਭੰਡਾਰੇ ਨੂੰ ਵਿਸ਼ੇਸ਼ ਸਹਿਯੋਗ ਦਿੱਤਾ। ਮੇਅਰ ਰਾਮਪਾਲ ਉੱਪਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਭੰਡਾਰੇ ਦਾ ਉਦਘਾਟਨ ਕੀਤਾ। ਜੈਪੁਰ ਤੋਂ ਲਿਆਂਦੇ ਗਏ ਭਗਵਾਨ ਸ਼ਿਵ ਜੀ ਦੇ ਚਲਾਏਮਾਨ ਸਵਰੂਪ ਨੂੰ ਮੰਦਰ ਵਿਚ ਸਥਾਪਿਤ ਕੀਤਾ ਗਿਆ ਤੇ ਰਸਮੀ ਤੌਰ ਤੇ ਪੂਜਾ ਕੀਤੀ ਗਈ। ਇਸ ਮੌਕੇ ਸ਼ਿਵ ਸ਼ਕਤੀ ਮਾਂ ਬਗਲਾਮੁਖੀ ਧਾਮ ਦੇ ਮੁਖੀ ਸਵਾਮੀ ਵਿਜੇ ਸ਼ਾਸਤਰੀ, ਪੰਡਿਤ ਮਯੰਕ ਵਿਆਸ, ਮੁੱਖ ਸਕੱਤਰ ਰੁਪੇਸ਼ ਧੀਰ, ਗੁਰਮੁੱਖ ਸਿੰਘ, ਸੁਨੀਲ ਗੁਪਤਾ, ਅਸ਼ੋਕ ਕੁਮਾਰ ਸ਼ਰਮਾ, ਕਮਲ ਮੋਹਨ ਸ਼ਰਮਾ, ਹਰੀਸ਼ ਸ਼ਰਮਾ (ਜਰਮਨ), ਸ਼ਿਵ ਸੈਨਾ ਪੰਜਾਬ ਦੇ ਇੰਦਰਜੀਤ ਕਰਵਲ, ਵਿਪਨ ਸ਼ਰਮਾ, ਅੰਕੁਰ ਬੇਦੀ ਸ਼ਹਿਰੀ ਪ੍ਰਧਾਨ, ਸਰਵ ਸ਼ਕਤੀ ਸੈਨਾ ਤੋਂ ਰਾਜੇਸ਼ ਸ਼ਰਮਾ, ਰਾਜ ਕੁਮਾਰ, ਸ਼੍ਰੀ ਹਨੂੰਮਾਨ ਗੜ੍ਹੀ ਮੰਦਿਰ ਫਗਵਾੜਾ ਤੋਂ ਬਲਦੇਵ ਰਾਜ ਸ਼ਰਮਾ, ਰਵਿੰਦਰ ਨੀਟਾ (ਪ੍ਰਧਾਨ ਬਾਰ ਐਸੋਸੀਏਸ਼ਨ ਫਗਵਾੜਾ), ਸੁਮਨ, ਮੋਹਿਤ ਪੰਡਿਤ, ਸ਼ੁਕਲਾ ਪੰਡਿਤ, ਸ਼ਿਵ ਸੈਨਾ ਊਧਵ ਬਾਲਾ ਸਾਹਬ ਠਾਕਰੇ ਤੋਂ ਗੁਰਦੀਪ ਸੈਣੀ ਪੰਜਾਬ ਸਕੱਤਰ, ਰੁਪੇਸ਼ ਧੀਰ ਪੰਜਾਬ ਮੀਤ ਪ੍ਰਧਾਨ, ਰਮਨ ਸ਼ਰਮਾ ਸਿਟੀ ਪ੍ਰਧਾਨ, ਕਮਲ ਗੰਗਰ, ਸੈਂਡੀ, ਡੈਨੀ ਧੀਰ, ਪੁਨੀਤ, ਹੈਰੀ ਆਦਿ ਤੋਂ ਇਲਾਵਾ ਸ਼ਰਮਾ ਪਰਿਵਾਰ ਦੇ ਸ਼੍ਰੀ ਸ਼ਿਵ ਸ਼ੰਕਰ, ਸ਼੍ਰੀ ਰਾਮ ਸ਼ਰਮਾ, ਅਸ਼ੋਕ ਸ਼ਰਮਾ, ਭੁਪਿੰਦਰ ਸ਼ਰਮਾ, ਕਮਲ ਮੋਹਨ ਸ਼ਰਮਾ, ਸਤ ਪਾਲ ਸ਼ਰਮਾ (ਆਸਟ੍ਰੇਲੀਆ), ਅਸ਼ਵਨੀ ਸ਼ਰਮਾ, ਹਰੀਸ਼ ਸ਼ਰਮਾ (ਜਰਮਨ), ਰਾਕੇਸ਼ ਪੰਡਿਤ, ਰਜਿੰਦਰ ਸਿੰਘ ਵਾਲੀਆ, ਕੁਲਦੀਪ ਸਿੰਘ ਢਿੱਲੋਂ, ਮਨਦੀਪ ਸਿੰਘ ਵਾਲੀਆ, ਕੁਲਭੂਸ਼ਨ ਸ਼ਰਮਾ, ਸ਼ਸ਼ੀ ਭੂਸ਼ਣ ਸ਼ਰਮਾ, ਸੁਮਿਤ ਸ਼ਰਮਾ, ਮੋਹਿਤ ਸ਼ਰਮਾ, ਪਰਿਤੋਸ਼ ਵਿੱਜ, ਅਜੈ ਪਾਠਕ (ਕੈਨੇਡਾ), ਗੌਰਵ ਪਾਠਕ, ਰਾਜਨ ਦੀਕਸ਼ਿਤ, ਨਵੀਨ ਦੀਕਸ਼ਿਤ, ਸੂਰਜ ਸ਼ਰਮਾ (ਨਿਊਜ਼ੀਲੈਂਡ), ਰਜਨੀ ਸ਼ਰਮਾ (ਜਰਮਨ), ਪੱਲਵੀ ਸ਼ਰਮਾ (ਜਰਮਨ), ਹਿਮਾਂਸ਼ੂ ਸ਼ਰਮਾ (ਕੈਨੇਡਾ), ਰਜਤ ਸ਼ਰਮਾ (ਜਰਮਨ), ਹਿਮਾਂਸ਼ੂ ਸ਼ਰਮਾ (ਕੈਨੇਡਾ), ਹਿੰਦੂ ਸੁਰਕਸ਼ਾ ਸਮਿਤੀ ਤੋਂ ਰਜਤ ਭਾਰਦਵਾਜ, ਪਾਰਸ ਭਾਰਦਵਾਜ, ਮਾਨਵ ਏਕਤਾ ਧਾਰਮਿਕ ਕਮੇਟੀ ਫਗਵਾੜਾ ਦੇ ਪ੍ਰਧਾਨ ਭੀਸ਼ਮ ਬੇਦੀ, ਚੰਦਰ ਬੇਦੀ, ਲਲਿਤ ਮਦਾਨ, ਦੀਪਕ, ਮਿੱਕੀ, ਵਿਜੇ ਸੁਮਰਾ, ਪੰਡਿਤ ਰਜਿੰਦਰ, ਬ੍ਰਿਜ ਲਾਲ ਪਰੂਥੀ ਆਦਿ ਨੇ ਲੰਗਰ ਵਰਤਾਉਣ ਦੀ ਸੇਵਾ ਕੀਤੀ।