ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਭਗਵਾਨ ਵਾਲਮੀਕਿ ਕੇਂਦਰੀ ਮੰਦਰ ਮੁਹੱਲਾ ਸ਼ਹਿਰੀਆਂ ਕਪੂਰਥਲਾ ਵਿਖੇ ਪਾਵਨ ਵਾਲਮੀਕਿ ਪ੍ਰਗਟ ਦਿਵਸ ਨੂੰ ਸਮਰਪਿਤ ਝੰਡੇ ਦੀ ਰਸਮ ਜਗਦੀਸ਼ ਥਾਪਰ (ਰਿਟਾ. ਸਬ-ਇੰਸਪੈਕਟਰ) ਵੱਲੋਂ ਸ਼ਰਧਾ ਨਾਲ ਅਦਾ ਕੀਤੀ ਗਈ। ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਨੂੰ ਇੱਕਜੁੱਟ ਹੋਣ ਦੀ ਜ਼ਰੂਰਤ ਹੈ। ਉਨ੍ਹਾਂ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਦਾ ਸਮਾਜ ਨੂੰ ਸੰਦੇਸ਼ ਦਿੱਤਾ। ਉਨ੍ਹਾਂ ਨਾਲ ਆਈ ਸੰਗਤ ਰਜਿੰਦਰ ਥਾਪਰ, ਨਰੇਸ਼ ਥਾਪਰ, ਗਗਨ ਥਾਪਰ, ਲਾਇਕ ਥਾਪਰ, ਉਮ ਪ੍ਰਕਾਸ਼ ਅਟਵਾਲ, ਮਹਿੰਦਰ ਸਿੰਘ, ਅਵੀ ਰਾਜਪੂਤ, ਸੋਨੂੰ ਨਾਹਰ, ਅਸ਼ੋਕ ਸਹੋਤਾ, ਹਰੀਸ਼ ਅਟਵਾਲ, ਅਨਿਲ ਸਲੋਹਤਰਾ, ਅਨਿਲ ਨਾਹਰ, ਰਮੇਸ਼ ਮੱਟੂ, ਭਗਵਾਨ ਦਾਸ, ਰਾਕੇਸ਼ ਗਿੱਲ, ਮਨਜੀਤ ਗਿੱਲ, ਰਾਕੇਸ਼ ਕੁਮਾਰ ਆਦਿ ਸ਼ਾਮਲ ਹੋਏ। ਭਗਵਾਨ ਵਾਲਮੀਕਿ ਨੌਜਵਾਨ ਸਭਾ, ਕਪੂਰਥਲਾ ਵੱਲੋਂ ਆਏ ਸਾਰੇ ਸੱਜਣਾਂ ਦਾ ਸਵਾਗਤ ਕੀਤਾ ਗਿਆ ਤੇ ਪ੍ਰਧਾਨ ਕੋਮਲ ਸਹੋਤਾ (ਗਾਗਾ) ਐੱਮਸੀ, ਜੀਆ ਲਾਲ ਨਾਹਰ, ਗੋਪਾਲ ਥਾਪਰ, ਰਾਜੂ ਅਟਵਾਲ (ਐੱਮਸੀ) ਵੱਲੋਂ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੈਫ ਸੱਭਰਵਾਲ, ਰਮਨ ਸੱਭਰਵਾਲ, ਨੰਦ ਲਾਲ ਥਾਪਰ, ਹੈਪੀ ਸਹੋਤਾ, ਲੱਲਾ ਗਿੱਲ, ਅਭੀ ਲੰਕੇਸ਼, ਅਭੀ ਸੱਭਰਵਾਲ, ਪਵਨ ਗਿੱਲ, ਨੀਰਜ ਨਾਹਰ, ਪ੍ਰਿੰਸ ਥਾਪਰ, ਲੱਕੀ ਸਹੋਤਾ, ਸੋਨੂ ਗਿੱਲ, ਸੰਜੀਵ ਥਾਪਰ, ਅਨਮੋਲ ਸਹੋਤਾ, ਰਵੀ ਸਹੋਤਾ, ਹੈਪੀ ਗਿੱਲ, ਦੀਪਕ ਅੰਬੀ, ਪੰਕਜ ਆਦੀਆ, ਲੱਖਣ ਸਬਰਵਾਲ, ਗੌਤਮ ਆਦੀਆ, ਬਬਰੀਕ ਆਦੀਆ, ਰੋਹਿਤ ਭੱਟੀ, ਸੰਜੂ ਗਿੱਲ, ਸ਼ਿਵਾ ਗਿੱਲ, ਵਿਜੇ ਲੰਕੇਸ਼, ਕੁਨਾਲ ਨਾਹਰ, ਯੋਗੇਸ਼ ਸੱਬਰਵਾਲ, ਅਜੈ ਦਾਨਵ, ਧੋਨੀ ਅਟਵਾਲ, ਮਨੀ ਨਾਹਰ, ਸਚਿਨ, ਰਿੰਕੂ ਸੋਹਤਾ, ਜਤਿਨ ਸਬਰਵਾਲ, ਅਮਨ ਸੋਹਤਾ, ਲਾਡੀ ਗਿੱਲ, ਰੈਂਬੋ ਲਹੌਰੀਆ, ਆਕਾਸ਼ ਸੰਗਰ, ਭਾਰਤੀ ਸਹੋਤਾ, ਰਿਸ਼ੀ ਸਹੋਤਾ, ਸੰਜੂ ਨਾਹਰ, ਵੇਦ ਪ੍ਰਕਾਸ਼ ਗਿੱਲ, ਕਰਨ ਸਹੋਤਾ, ਸੁਨੀਲ ਸ਼ੇਰ ਗਿੱਲ, ਪਵਨ ਆਦਿ ਹਾਜ਼ਰ ਸਨ।