ਭਗਵਾਨ ਵਾਲਮੀਕਿ ਜੀ ਨੂੰ ਸਮਰਪਿਤ ਪਹਿਲਾ ਧਾਰਮਿਕ ਸਮਾਗਮ ਕਰਵਾਇਆ ਭਗਵਾਨ ਵਾਲਮੀਕਿ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਹਿਲਾ ਧਾਰਮਿਕ ਸਮਾਗਮ ਕਰਵਾਇਆ
Publish Date: Sat, 31 Oct 2026 06:42 PM (IST)
Updated Date: Sat, 31 Oct 2026 06:44 PM (IST)
ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਨੇੜਲੇ ਪਿੰਡ ਉੱਗੀ ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਵਿਖੇ ਭਗਵਾਨ ਵਾਲਮੀਕਿ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨੌਜਵਾਨ ਵਾਲਮੀਕਿ ਪ੍ਰਬੰਧਕ ਕਮੇਟੀ ਵੱਲੋਂ ਪ੍ਰਚੀਨ ਭਗਵਾਨ ਵਾਲਮੀਕਿ ਮੰਦਿਰ ਧਰਮਸ਼ਾਲਾ ਪ੍ਰਬੰਧਕ ਕਮੇਟੀ (ਰਜਿ) ਦੇ ਸਹਿਯੋਗ ਨਾਲ ਪਹਿਲਾ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਭਗਵਾਨ ਵਾਲਮੀਕਿ ਯੋਗ ਆਸ਼ਰਮ ਰਹੀਮਪੁਰ ਉੱਗੀ ਤੇ ਭਗਵਾਨ ਵਾਲਮੀਕ ਰਾਮ ਤੀਰਥ ਪੰਜਾਬ ਸਰਕਾਰ ਭਲਾਈ ਬੋਰਡ ਦੇ ਚੇਅਰਮੈਨ ਬਾਲਯੋਗੀ ਪ੍ਰਗਟ ਨਾਥ ਜੀ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਕਮੇਟੀ ਵੱਲੋਂ ਬਾਬਾ ਜੀ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਇਸ ਸਮਾਗਮ ਵਿੱਚ ਪਿੰਡ ਉੱਗੀ ਦੇ ਭਗਵਾਨ ਵਾਲਮੀਕਿ ਮੰਦਿਰ ਦੀ ਪਾਰਟੀ ਵੱਲੋਂ ਸ਼ੁਰੂਆਤ ਕੀਤੀ ਗਈ, ਇਸ ਉਪਰੰਤ ਨਾਮਵਰ ਕੀਰਤਨੀਏ ਭਾਈ ਸਤਨਾਮ ਸਿੰਘ ਹੁਸੈਨਪੁਰੀ ਐਂਡ ਪਾਰਟੀ ਵੱਲੋਂ ਭਗਵਾਨ ਵਾਲਮੀਕਿ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼ਬਦਾਂ ਰਾਹੀਂ ਸੰਗਤਾਂ ਨੂੰ ਜੋੜਿਆ ਗਿਆ ਤੇ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਨਾਲ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ। ਉਨ੍ਹਾਂ ਪਿੰਡਾਂ ਵਿੱਚ ਵੱਧ ਰਹੇ ਨਸ਼ਿਆਂ ਤੋਂ ਦੂਰ ਰਹਿਣ ਲਈ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਕੁਲਦੀਪ ਸਿੰਘ ਦੀਪਾ ਪ੍ਰਧਾਨ ਪ੍ਰਾਚੀਨ ਭਗਵਾਨ ਵਾਲਮੀਕਿ ਮੰਦਿਰ ਧਰਮਸ਼ਾਲਾ ਪ੍ਰਬੰਧਕ ਕਮੇਟੀ ਰਜਿ., ਪਰਮਜੀਤ ਸਿੰਘ ਸਕੱਤਰ, ਸੁਰਿੰਦਰ ਪਾਲ ਖ਼ਜ਼ਾਨਚੀ, ਪਰਮਜੀਤ ਸਿੰਘ ਫੌਜੀ, ਮਾ. ਮਹਿੰਦਰ ਪਾਲ ਗਿੱਲ, ਸਵਰਨ ਕੌਰ ਗਿੱਲ, ਬਲਵਿੰਦਰ ਦਾਦਰਾ, ਨੌਜਵਾਨ ਵਾਲਮੀਕਿ ਕਮੇਟੀ ਦੇ ਬਲਜੀਤ, ਅਸ਼ੋਕ ਗਿੱਲ, ਆਰੀਆਨ ਗਿੱਲ, ਸੁਰਜੀਤ ਗਿੱਲ, ਰਣਜੀਤ ਗਿੱਲ, ਗੁਰਪ੍ਰੀਤ ਮਦਾਨ, ਰਾਜੂ ਗੁੰਬਰ, ਸਤਬਿੰਦਰ ਸਿੰਘ ਘੁੱਲਾ ਮੈਂਬਰ ਪੰਚਾਇਤ, ਸੁਰਿੰਦਰ ਕੁਮਾਰ, ਸਾਹਿਲ ਗਿੱਲ, ਨਿਸ਼ਾਤ, ਗੁਰਿੰਦਰ ਸਿੰਘ ਹੁੰਦਲ ਕਾਕਾ ਸਰਪੰਚ, ਰੋਹਿਤ ਮਦਾਨ, ਅਮਰੀਕ ਗਿੱਲ, ਬਲਵੀਰ ਦਾਸੀਕੇ, ਨਿਰਮਲ ਨਿੰਮਾ, ਰਾਣੋ ਮੈਂਬਰ ਪੰਚਾਇਤ, ਜਸਪਾਲ ਜੱਸਾ, ਕੁਲਦੀਪ ਸਿੰਘ, ਸਤਨਾਮ ਸੱਤੀ, ਜੋਤੀ ਮਹੰਤ, ਨਿੱਕਾ, ਮੰਗਾ ਆਦਿ ਸ਼ਾਮਲ ਸਨ। ਅੰਤ ਵਿੱਚ ਪਰਮਜੀਤ ਸਿੰਘ ਫੌਜੀ ਨੇ ਆਏ ਹੋਏ ਮਹਿਮਾਨਾਂ, ਸੰਗਤਾਂ, ਸੇਵਾਦਾਰਾਂ ਦਾ ਧੰਨਵਾਦ ਕੀਤਾ।