
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮਜ਼ਦੂਰਾਂ ਦੀ ਏਕਤਾ ਅਤੇ ਸੰਘਰਸ਼ ਨਾਲ ਹੀ ਹੱਕਾਂ ਦੀ ਲੜਾਈ ਹੋਵੇਗੀ ਮਜ਼ਬੂਤ : ਧਰਮਿੰਦਰ ਪ੍ਰਧਾਨ,

ਤਿਰੰਗਾ ਸਾਨੂੰ ਸੰਘਰਸ਼ ਕਰਨਾ ਤੇ ਹਾਰ ਨਾ ਮੰਨਣਾ ਸਿਖਾਉਂਦਾ : ਧਰਮਿੰਦਰ ਪ੍ਰਧਾਨ,
ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਆਜ਼ਾਦੀ ਦਿਵਸ ਦੇ ਮੌਕੇ ’ਤੇ ਜੇਸੀਟੀ ਮਿਲ ਫਗਵਾੜਾ ਦੇ ਗੇਟ ’ਤੇ ਇੰਟਕ ਵੱਲੋਂ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਇੰਟਕ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਆਗੂ ਅਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਹਾਜ਼ਰ ਹੋ ਕੇ ਝੰਡਾ ਲਹਿਰਾਇਆ। ਤਿਰੰਗਾ ਲਹਿਰਾਉਣ ਉਪਰੰਤ ਹਾਜ਼ਰ ਲੋਕਾਂ ਨੇ ਰਾਸ਼ਟਰੀ ਗੀਤ ਦੇ ਨਾਲ ਦੇਸ਼ ਦੀ ਏਕਤਾ, ਅਖੰਡਤਾ ਤੇ ਆਜ਼ਾਦੀ ਦੇ ਮੁੱਲਾਂ ਨੂੰ ਨਮਨ ਕੀਤਾ। ਮਿਲ ਸ਼ਾਖਾ ਦੇ ਪ੍ਰਧਾਨ ਧਰਮਿੰਦਰ ਨੇ ਹਾਜ਼ਰ ਸਾਥੀਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਦਾ ਦਿਨ ਸਾਨੂੰ ਦੇਸ਼ ਦੇ ਆਜ਼ਾਦੀ ਸੰਗਰਾਮੀਆਂ ਦੇ ਸੰਘਰਸ਼ ਤੇ ਕੁਰਬਾਨੀਆਂ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਵਰਗ ਨੇ ਵੀ ਦੇਸ਼ ਤੇ ਉਦਯੋਗਾਂ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ ਹੈ ਤੇ ਮਜ਼ਦੂਰਾਂ ਦੇ ਹੱਕਾਂ ਦੀ ਰੱਖਿਆ ਲਈ ਇਕਜੁੱਟ ਹੋ ਕੇ ਸੰਘਰਸ਼ ਕਰਨਾ ਸਮੇਂ ਦੀ ਲੋੜ ਹੈ।
ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਜੇਸੀਟੀ ਮਿਲ ਨੂੰ ਮੁੜ ਚਲਾਉਣ ਤੇ ਮਜ਼ਦੂਰਾਂ ਦੇ ਹਿੱਤਾਂ ਦੀ ਰੱਖਿਆ ਲਈ ਇੰਟਕ ਲਗਾਤਾਰ ਆਵਾਜ਼ ਉਠਾਉਂਦਾ ਰਹੇਗਾ। ਉਨ੍ਹਾਂ ਕਿਹਾ ਕਿ ਕੰਪਨੀ ਬੰਦ ਹੋ ਸਕਦੀ ਹੈ, ਪਰ ਫਗਵਾੜਾ ਦੇ ਮਜ਼ਦੂਰ ਦਾ ਹੌਸਲਾ ਬੰਦ ਨਹੀਂ ਹੋਇਆ। ਤਿਰੰਗਾ ਸਾਨੂੰ ਸੰਘਰਸ਼ ਕਰਨਾ ਤੇ ਹਾਰ ਨਾ ਮੰਨਣਾ ਸਿਖਾਉਂਦਾ ਹੈ। ਅਸੀਂ ਇੰਟਕ ਦੇ ਸਿਪਾਹੀ ਹਾਂ ਤੇ ਮਜ਼ਦੂਰਾਂ ਦੇ ਹੱਕਾਂ ਦੀ ਆਵਾਜ਼ ਲਗਾਤਾਰ ਉਠਾਉਂਦੇ ਰਹਾਂਗੇ। ਇਸ ਮੌਕੇ ਸੁਰਜੀਤ ਕੁਮਾਰ, ਰਾਜੀਵ ਚੌਧਰੀ, ਦੇਵਿੰਦਰ (ਸੋਨੂ), ਰਾਜਿੰਦਰ ਵਰਮਾ, ਰਿਸ਼ਵ ਸ਼ਰਮਾ, ਮੁਕੇਸ਼ ਕੁਮਾਰ, ਸੁਨੀਲ ਕੁਮਾਰ, ਪਾਪੂ ਯਾਦਵ, ਦੀਪਕ ਯਾਦਵ, ਯਸ਼ਵੀ ਸ਼ਰਮਾ, ਮਹਾਤਮ ਤਿਵਾਰੀ, ਰਾਮ ਓਜੋਰ ਤੇ ਦਿਲੀਪ ਕੁਮਾਰ ਸਮੇਤ ਹੋਰ ਸਾਥੀ ਹਾਜ਼ਰ ਸਨ।