ਸ਼ਰਧਾ ਤੇ ਭਗਤੀ ਨਾਲ ਮਨਾਇਆ ਪ੍ਰਗਟ ਉਤਸਵ ਸ਼ਰਧਾ ਤੇ ਭਗਤੀ ਨਾਲ ਮਨਾਇਆ ਮਹਾਂਰਿਸ਼ੀ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਉਤਸਵ
Publish Date: Tue, 27 Oct 2026 10:13 PM (IST)
Updated Date: Tue, 27 Oct 2026 10:16 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਨੂੰ ਸਮਰਪਿਤ ਧਾਰਮਿਕ ਸਮਾਗਮ ਸਤਿਗੁਰੂ ਵਾਲਮੀਕਿ ਪ੍ਰਗਟ ਉਤਸਵ ਕਮੇਟੀ, ਮਹੱਲਾ ਅਰੋੜਾ ਰਸਤਾ, ਸੁਲਤਾਨਪੁਰ ਲੋਧੀ ਵੱਲੋਂ ਬੜੀ ਸ਼ਰਧਾ, ਉਤਸ਼ਾਹ ਤੇ ਧਾਰਮਿਕ ਮਰਿਆਦਾ ਨਾਲ ਕਰਵਾਇਆ ਗਿਆ। ਸਮਾਗਮ ਦੌਰਾਨ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਤੇ ਸੰਗਤਾਂ ਨੇ ਭਗਤੀ-ਭਾਵ ਨਾਲ ਹਾਜ਼ਰੀ ਭਰ ਕੇ ਗੁਰੂ ਚਰਨਾਂ ਵਿੱਚ ਆਪਣੀ ਸ਼ਰਧਾ ਅਰਪਿਤ ਕੀਤੀ। ਸਮੁੱਚਾ ਮਹੱਲਾ ਭਗਵਾਨ ਵਾਲਮੀਕਿ ਜੀ ਦੇ ਜੈਕਾਰਿਆਂ ਤੇ ਧਾਰਮਿਕ ਭਜਨਾਂ ਨਾਲ ਗੂੰਜ ਉੱਠਿਆ। ਸਮਾਗਮ ਦੀ ਸ਼ੁਰੂਆਤ ਹੰਸ ਬ੍ਰਦਰਜ਼ ਵੱਲੋਂ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕਰਕੇ ਕੀਤੀ ਗਈ। ਉਨ੍ਹਾਂ ਨੇ ਧਾਰਮਿਕ ਭਜਨਾਂ ਰਾਹੀਂ ਸੰਗਤਾਂ ਨੂੰ ਪ੍ਰਭੂ ਭਗਤੀ ਨਾਲ ਜੋੜਿਆ। ਇਸ ਉਪਰੰਤ ਭਜਨ ਸਮਰਾਟ ਰਜਿੰਦਰ ਸੁਲਤਾਨਵੀ ਨੇ ਮਹਾਮਾਈ ਸਰਸਵਤੀ ਦੀ ਅਪਾਰ ਕਿਰਪਾ ਸਦਕਾ ਆਪਣੀ ਸੁਰੀਲੀ ਆਵਾਜ਼ ਵਿੱਚ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਭਗਵਾਨ ਵਾਲਮੀਕਿ ਜੀ ਦੀ ਤਸਵੀਰ ਅੱਗੇ ਮੱਥਾ ਟੇਕਿਆ ਤੇ ਇਲਾਕੇ ਦੀ ਸੁੱਖ-ਸ਼ਾਂਤੀ, ਤਰੱਕੀ ਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ। ਨਗਰ ਕੌਂਸਲ ਦੀ ਪ੍ਰਧਾਨ ਸੰਦੀਪ ਕੌਰ ਚੀਮਾ ਨੇ ਵੀ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦੀਪਕ ਧੀਰ ਰਾਜੂ, ਅਸ਼ੋਕ ਮੋਗਲਾ, ਨਵਨੀਤ ਚੀਮਾ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਨੇ ਵੀ ਸੰਗਤਾਂ ਨਾਲ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਸਮਾਗਮ ਦੌਰਾਨ ਸਤਿਗੁਰੂ ਵਾਲਮੀਕਿ ਪ੍ਰਗਟ ਉਤਸਵ ਕਮੇਟੀ ਵੱਲੋਂ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਯੋਗੇਸ਼ ਲਹੌਰਾ, ਵਿਪਨ ਨਾਹਰ, ਜਤਿੰਦਰ ਲਹੌਰਾ, ਕਰਨਵੀਰ ਚੌਹਾਨ, ਕੌਂਸਲਰ ਪਵਨ ਕਨੋਜੀਆ, ਕਸ਼ਮੀਰ ਸਿੰਘ ਨੰਬਰਦਾਰ ਐੱਮਸੀ, ਯਸ ਥਿੰਦ, ਅਰਸ਼ਦੀਪ ਸਿੰਘ, ਵਾਸੂ ਕਨੋਜੀਆ, ਮੋਨੂ ਅਰੋੜਾ, ਅਨਿਲ ਧੀਰ ਪੱਪਰੂ, ਸਾਬਕਾ ਕੌਂਸਲਰ ਜੁਗਲ ਕਿਸ਼ੋਰ ਕੋਹਲੀ, ਸੁਖਦੇਵ ਸਿੰਘ ਜੱਜ, ਮਾਸਟਰ ਗੁਰਚਰਨ ਦਾਸ, ਕਾਕਾ ਅਰੋੜਾ, ਸਨੀ ਸੰਧੂ, ਰਾਹੁਲ ਨਾਹਰ, ਰੋਹਿਤ ਨਾਹਰ, ਦੀਪੀ ਨਾਹਰ, ਮੁਕੇਸ਼ ਚੌਹਾਨ, ਵਿਪੁਲ ਚੌਹਾਨ, ਵਿੰਨੀ ਸਹੋਤਾ, ਰਾਕੇਸ਼ ਨਾਹਰ, ਨਿਖਿਲ ਚੌਹਾਨ, ਇੰਦਰਜੀਤ ਸਿੰਘ, ਰਜਿੰਦਰ ਸੁਲਤਾਨਵੀ, ਵਿਨੈ ਸਹੋਤਾ, ਰਿੱਕੀ ਸਹੋਤਾ, ਸੰਦੀਪ, ਸਾਵਨ ਨਾਹਰ, ਲਖਨ ਲਹੌਰਾ, ਸੰਜੀਵ ਨਾਹਰ, ਦਾਰਿਕ ਨਾਹਰ, ਨਰੇਸ਼ ਚੌਹਾਨ, ਕੁਲਦੀਪ ਚੌਹਾਨ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ।