ਸਿੱਧਵਾਂ ਦੋਨਾਂ ’ਚ ਜਨਮ ਅਸ਼ਟਮੀ ਮਨਾਈ ਸਿੱਧਵਾਂ ਦੋਨਾਂ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ
Publish Date: Mon, 07 Sep 2026 09:56 PM (IST)
Updated Date: Mon, 07 Sep 2026 09:58 PM (IST)
--ਭਜਨ ਗਾਇਕਾ ਕਵਿਤਾ ਸਾਵਰੀ ਨੇ ਭਜਨਾਂ ਰਾਹੀਂ ਬੰਨ੍ਹਿਆ ਰੰਗ, ਸੰਗਤ ਹੋਈ ਮੰਤਰਮੁਗਧ ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਸਿੱਧਵਾਂ ਦੋਨਾਂ : ਜੈ ਦੁਰਗਾ ਸੇਵਾ ਸਮਿਤੀ ਸਿੱਧਵਾਂ ਦੋਨਾਂ ਜ਼ਿਲ੍ਹਾ ਕਪੂਰਥਲਾ ਵੱਲੋਂ ਸਮੂਹ ਪਿੰਡ ਵਾਸੀਆਂ ਤੇ ਪ੍ਰਵਾਸੀ ਭਾਰਤੀ ਵੀਰਾਂ ਦੇ ਸਹਿਯੋਗ ਨਾਲ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਸ੍ਰੀ ਰਘੁਨਾਥ ਮੰਦਿਰ ਸਿੱਧਵਾਂ ਦੋਨਾਂ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਦਿਨ ਵੇਲੇ ਸ੍ਰੀ ਸੁੰਦਰ ਕਾਂਡ ਜੀ ਦੇ ਪਾਠ ਦੇ ਭੋਗ ਮੰਦਿਰ ਦੇ ਪੁਜ਼ਾਰੀ ਪੰਡਿਤ ਕਨ੍ਹੱਈਆ ਸ਼ਰਮਾ ਵੱਲੋਂ ਪੂਰੀ ਵਿਧੀ ਮੁਤਾਬਕ ਪਾਇਆ ਗਿਆ। ਸਮਾਗਮ ਦੌਰਾਨ ਸਭ ਤੋਂ ਪਹਿਲਾਂ ਕੰਜਕਾਂ ਦਾ ਪੂਜਨ ਕੀਤਾ ਗਿਆ। ਇਸ ਤੋਂ ਬਾਅਦ ਸਮੂਹ ਪਿੰਡ ਵਾਸੀਆਂ ਲਈ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ। ਰਾਤ ਨੂੰ 9 ਵਜੇ ਤੋਂ 12 ਵਜੇ ਤੱਕ ਪ੍ਰਸਿੱਧ ਭਜਨ ਗਾਇਕਾ ਕਵਿਤਾ ਸਾਵਰੀ ਨੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਭਜਨ ਪੇਸ਼ ਕਰਕੇ ਸੰਗਤ ਨੂੰ ਮੰਤਰਮੁਗਧ ਕਰ ਦਿੱਤਾ। ਜੈ ਦੁਰਗਾ ਸੇਵਾ ਸਮਿਤੀ ਦੇ ਪ੍ਰਧਾਨ ਸੋਮਦੱਤ ਸ਼ਰਮਾ, ਮਾਸਟਰ ਵਿਜੇ ਕੁਮਾਰ ਸ਼ਰਮਾ ਪੰਚ, ਪ੍ਰਵੇਸ਼ ਅਖਤਰ ਕਾਲਾ ਮੀਤ ਪ੍ਰਧਾਨ, ਰਵਿੰਦਰ ਕੁਮਾਰ ਖ਼ਜ਼ਾਨਚੀ, ਰਘਬੀਰ ਸ਼ਰਨ ਪੱਲੀ ਸਕੱਤਰ, ਮਦਨ ਲਾਲ ਅਰੋੜਾ, ਮਨੋਜ ਕੁਮਾਰ ਸ਼ਰਮਾ, ਸ਼ਮੀ ਭਗਤ, ਅਭੈ ਭਗਤ, ਵਿਨੇ ਭਗਤ, ਰਿੰਕੂ ਭਗਤ, ਹਰੀਸ਼ ਕੁਮਾਰ ਸ਼ਰਮਾ, ਗਗਨ ਕਾਲੀਆ, ਜਸਪਾਲ ਰਾਜਾ, ਕਲਵੰਤ ਸਿੰਘ ਵਿਰਦੀ, ਲਵਲੀ ਕਾਲੜਾ, ਪੰਕਜ ਕਾਲੜਾ, ਹਰਵਿੰਦਰ ਸਿੰਘ ਵਿਰਦੀ, ਤਿਲਕ ਰਾਜ ਸੂਦ, ਬੌਬੀ ਅਰੋੜਾ, ਬਿੱਲਾ ਕਾਲੀਆ, ਰਮਨ ਅਰੋੜਾ, ਤਿਲਕ ਰਾਜ ਅਰੋੜਾ, ਬੌਬੀ ਸਿੱਧੂ ਆਦਿ ਮੈਂਬਰਾਂ ਦੀ ਅਣਥੱਕ ਕੋਸ਼ਿਸ਼ ਸਦਕਾ ਇਹ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਸਹਿਯੋਗ ਦੇਣ ਵਾਲੇ ਤਿਲਕ ਰਾਜ ਅਰੋੜਾ ਤੇ ਸ੍ਰੀ ਰਾਧੇ ਕ੍ਰਿਸ਼ਨ ਸੰਕੀਰਤਨ ਮੰਡਲੀ ਦੀਆਂ ਬੀਬੀਆਂ ਨੂੰ ਸਮਿਤੀ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਭਜਨ ਗਾਇਕਾ ਕਵਿਤਾ ਸਾਵਰੀ, ਬਲਜੀਤ ਗਿੱਲ ਆਦਿ ਨੂੰ ਵੀ ਉਚੇਚੇ ਤੌਰ ’ਤੇ ਸਨਮਾਨਤ ਕੀਤਾ ਗਿਆ। ਪ੍ਰਧਾਨ ਸ੍ਰੀ ਸੋਮਦੱਤ ਸ਼ਰਮਾ ਨੇ ਆਈਆਂ ਸੰਗਤਾਂ ਤੇ ਸਮੂਹ ਦੇਸ਼ ਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ। ਸਮਾਗਮ ਦੌਰਾਨ ਰਾਤ ਸਮੂਹ ਸੰਗਤਾਂ ਲਈ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਮਾਸਟਰ ਸਰਵਣ ਸਿੰਘ ਸਿੱਧੂ, ਡਾ. ਪ੍ਰੇਮ ਲਾਲ ਗਿੱਲ, ਪ੍ਰਵੀਨ ਕੁਮਾਰ, ਬਲਵਿੰਦਰ ਸਿੰਘ ਵਿਰਦੀ, ਰਾਕੇਸ਼ ਕੁਮਾਰ ਪੱਲੀ, ਰਿੰਕੂ ਸਰਨਾ, ਮਹੇਸ਼ ਕੁਮਾਰ ਸਰਨਾ, ਨਰਿੰਦਰ ਸਿੱਧੂ, ਰੇਸ਼ਮ ਲਾਲ ਗਿੱਲ, ਅਰਜੁਣ ਮਠਾੜੂ, ਮਾਸਟਰ ਪ੍ਰਮੋਦ ਕੁਮਾਰ ਪੱਲੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।