ਖੁਆਜਾ ਜੀ ਦਾ ਮੇਲਾ ਸ਼ਰਧਾ ਨਾਲ ਮਨਾਇਆ ਦਰਬਾਰ ਖਿੱਜਰ ਖੁਆਜਾ ਸਾਹਿਬ ਜੀ ਦਾ ਮੇਲਾ ਸ਼ਰਧਾ ਨਾਲ ਮਨਾਇਆ ਗਿਆ
Publish Date: Tue, 22 Sep 2026 09:05 PM (IST)
Updated Date: Tue, 22 Sep 2026 09:06 PM (IST)
ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਦਰਬਾਰ ਬਾਬਾ ਖਿਜਰ ਖੁਆਜਾ ਸਾਹਿਬ ਜੀ ਦਾ ਸਲਾਨਾ ਮੇਲਾ ਤੇ ਭੰਡਾਰਾ ਕਾਂਜਲੀ ਪੁਲ, ਨਜ਼ਦੀਕ ਮੁੱਖ ਸੇਵਾਦਾਰ ਕੁਲਵੰਤ ਸਿੰਘ (ਕੁੱਕੂ) ਦੀ ਅਗੁਵਾਈ ਹੇਠ ਸਮੂਹ ਸੰਗਤਾਂ ਤੇ ਇਲਾਕਾ ਵਾਸੀਆ ਦੇ ਸਹਿਯੋਗ ਨਾਲ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਬਾਬਤ ਮੁੱਖ ਸੇਵਾਦਾਰ ਕੁਲਵੰਤ ਸਿੰਘ (ਕੁੱਕੂ) ਨੇ ਦੱਸਿਆ ਕਿ ਦਰਬਾਰ ਵਿਖੇ ਇੱਕ ਦਿਨ ਪਹਿਲਾ ਮਹਿੰਦੀ ਦੀ ਰਸਮ ਵੀ ਨਿਭਾਈ ਗਈ, ਜਿਸ ਵਿੱਚ ਵੱਡੀ ਗਿਣਤੀ ਚ ਇਲਾਕਾ ਵਾਸੀ ਤੇ ਸੇਵਾਦਾਰਾਂ ਨੇ ਭਾਗ ਲਿਆ। ਮੇਲੇ ਵਾਲੇ ਦਿਨ ਸਵੇਰੇ 10 ਵਜੇ ਦਰਬਾਰ ਵਿਖੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ। ਇਸਤੋਂ ਬਾਅਦ 10.30 ਵਜੇ ਚਾਦਰ ਦੀ ਰਸਮ ਨਿਭਾਈ ਗਈ। ਸਵੇਰੇ 11 ਵਜੇ ਬੇੜਾ ਤਾਰਨ ਦੀ ਰਸਮ ਅਦਾ ਕੀਤੀ ਗਈ ਤੇ ਦੁਪਹਿਰ 1 ਵਜੇ ਦਰਬਾਰ ਵਿੱਚ ਹਾਜ਼ਰ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਆਰੰਭ ਕੀਤੇ ਗਏ। ਇਸ ਤੋਂ ਬਾਅਦ ਸਭਿਆਚਾਰਕ ਪ੍ਰੋਗਰਾਮ ਸ਼ੁਰੂ ਕੀਤੀ ਗਏ। ਮੇਲੇ ਦੇ ਅੰਤ ਵਿੱਚ ਮੁੱਖ ਸੇਵਾਦਾਰ ਕੁਲਵੰਤ ਸਿੰਘ (ਕੁੱਕੂ) ਵੱਲੋ ਸ਼ਾਮਲ ਸਮੂਹ ਸੰਗਤਾਂ ਤੇ ਮੇਲੇ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੀਆਂ ਸਖਸ਼ੀਅਤਾਂ ਤੇ ਸੇਵਾਦਾਰਾਂ ਦਾ ਧੰਨਵਾਦ ਵੀ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਸੰਤ-ਮਹਾਪੁਰਸ਼ਾਂ ਵੱਲੋ ਮੁੱਖ ਸੇਵਾਦਾਰ ਕੁਲਵੰਤ ਸਿੰਘ (ਕੁੱਕੂ) ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪਵਨ ਸਾਈਂ, ਸੋਨੂੰ ਸਾਈਂ ਜਲੰਧਰ ਵਾਲੇ, ਦੀਪ, ਬਾਬਾ ਅਮਰਜੀਤ ਸਿੰਘ, ਬਾਬਾ ਜਸਵੀਰ ਸਿੰਘ, ਬਾਬਾ ਪੰਮੀ, ਨਰਿੰਦਰ ਕੁਮਾਰ, ਸੋਢੀ, ਰਣਜੀਤ ਚਿੰਟੂ, ਰਾਹੂਲ, ਕੁਲਵਿੰਦਰ ਸਿੰਘ, ਗੁਰਮੇਲ, ਦੀਪਾ ਮਹਾਜਨ, ਮੋਹਨ ਸਿੰਘ, ਕੌਂਸਲਰ ਅਟਵਾਲ, ਖਰੈਤੀ ਸ਼ਾਹ ਜੀ, ਬਲਬੀਰ ਜੀ, ਸੁਰਜੀਤ ਬਿੱਟੂ, ਰਵੀ ਨਾਹਰ ਤੇ ਹੋਰ ਸੰਗਤਾਂ ਹਾਜ਼ਰ ਸਨ।