ਆਬਕਾਰੀ ਵਿਭਾਗ ਨੇ ਫਗਵਾੜਾ ’ਚ ਕੀਤੀ ਛਾਪੇਮਾਰੀ ਆਬਕਾਰੀ ਵਿਭਾਗ ਨੇ ਫਗਵਾੜਾ ਚ ਵੱਖ ਵੱਖ ਥਾਵਾਂ ਤੇ ਕੀਤੀ ਛਾਪੇਮਾਰੀ
Publish Date: Fri, 23 Oct 2026 08:49 PM (IST)
Updated Date: Fri, 23 Oct 2026 08:51 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਮਾਣਯੋਗ ਉਪ ਕਮਿਸ਼ਨਰ (ਆਬਕਾਰੀ) ਜਲੰਧਰ ਜ਼ੋਨ, ਜਲੰਧਰ ਰਣਜੀਤ ਸਿੰਘ ਤੇ ਸਹਾਇਕ ਕਮਿਸ਼ਨਰ (ਆਬਕਾਰੀ), ਕਪੂਰਥਲਾ ਰੇਂਜ, ਕਪੂਰਥਲਾ ਨਵਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੁਖਜੀਤ ਸਿੰਘ ਦੀ ਅਗਵਾਈ ਵਿੱਚ ਆਬਕਾਰੀ ਨਿਰੀਖਕ ਮਨਜੀਤ ਕੌਰ, ਆਬਕਾਰੀ ਨਿਰੀਖਕ ਸਿਮਰਨਜੀਤ ਸਿੰਘ ਵੱਲੋਂ ਜ਼ਿਲ੍ਹਾ ਕਪੂਰਥਲਾ ਵਿੱਚ ਪੈਂਦੇ ਫਗਵਾੜਾ ਵਿਖੇ ਪੜਤਾਲ ਕੀਤੀ ਗਈ। ਪੜਤਾਲ ਦੌਰਾਨ ਫਗਵਾੜਾ ਵਿਖੇ ਪੈਂਦੇ ਪਿੰਡ ਸਤਨਾਮਪੁਰਾ, ਭਾਣੋਕੀ, ਚਾਚੋਕੀ ਆਦਿ ਪਿੰਡਾਂ ਵਿੱਚ ਖਾਲੀ ਪਈਆਂ ਬਿਲਡਿੰਗਾਂ ਵਿੱਚ ਵਿਸ਼ੇਸ਼ ਛਾਪੇਮਾਰੀ ਕੀਤੀ ਗਈ। ਟੀਮਾਂ ਵੱਲੋਂ ਤਲਾਸ਼ੀ ਲੈ ਕੇ ਉੱਥੇ ਦੀ ਲੁਕੇਵੀਂ ਥਾਵਾਂ ਤੇ ਨਾਜਾਇਜ਼ ਸ਼ਰਾਬ ਦੇ ਹੋਣ ਵਾਲੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਫਗਵਾੜਾ ਸਬ-ਡਿਵੀਜ਼ਨ ਵਿੱਚ ਪੈਂਦੇ ਬਾਰਜ਼ ਤੇ ਮੈਰਿਜ ਪੈਲੇਸਾਂ ਦੀ ਚੈਕਿੰਗ ਕੀਤੀ ਗਈ ਤੇ ਖਾਲੀ ਬੋਤਲਾਂ ਨੂੰ ਤੋੜਿਆ ਗਿਆ, ਤਾਂ ਜੋ ਕੋਈ ਕਿਸਮ ਦੀ ਗੈਰ-ਕਾਨੂੰਨੀ ਸਰਗਰਮੀ ਨੂੰ ਰੋਕਿਆ ਜਾ ਸਕੇ। ਆਬਕਾਰੀ ਵਿਭਾਗ ਵੱਲੋਂ ਨਾਜਾਇਜ਼ ਸ਼ਰਾਬ ਦੀ ਰੋਕਥਾਮ ਲਈ ਮੁਨਾਦੀ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਆਬਕਾਰੀ ਨਿਰੀਖਕ ਸਿਮਰਨਜੀਤ ਸਿੰਘ ਕਪੂਰਥਲਾ ਸਬ-ਡਿਵੀਜ਼ਨ ਤੇ ਜਤਿੰਦਰਪਾਲ ਸਿੰਘ ਸੁਲਤਾਨਪੁਰ ਲੋਧੀ ਸਬ-ਡਿਵੀਜ਼ਨ ਵੱਲੋਂ ਵੀ ਆਪਣੇ-ਆਪਣੇ ਸਰਕਲਾਂ ਅਧੀਨ ਆਉਂਦੇ ਇਲਾਕਿਆਂ ਵਿੱਚ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਅੱਗੇ ਵੀ ਨਾਜਾਇਜ਼ ਸ਼ਰਾਬ ਦੀ ਰੋਕਥਾਮ ਲਈ ਛਾਪੇਮਾਰੀ ਜਾਰੀ ਰਹੇਗੀ।