ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਸਟਾਫ ਨੇ ਮਹਾਂ ਬੰਦ ਦਾ ਕੀਤਾ ਸਮਰਥਨ
ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਸਮੁੱਚੇ ਸਟਾਫ਼ ਵੱਲੋਂ ਸਮੂਹਿਕ ਛੁੱਟੀ ਲੈ ਕੇ ਮਹਾਂ ਬੰਦ ਦਾ ਕੀਤਾ ਸਮਰਥਨ
Publish Date: Wed, 26 Aug 2026 08:27 PM (IST)
Updated Date: Wed, 26 Aug 2026 08:31 PM (IST)
ਕੁਲਬੀਰ ਸਿੰਘ ਮਿੰਟੂ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਾਂਝੇ ਮੁਲਾਜ਼ਮ ਫਰੰਟ ਪੰਜਾਬ ਵੱਲੋਂ 27 ਅਗਸਤ ਦੇ ਦਿੱਤੇ ਮਹਾਂ ਬੰਦ ਦੇ ਸੱਦੇ ਨੂੰ ਭਰਵਾਂ ਸਮਰਥਨ ਦਿੰਦਿਆਂ ਸਿਵਲ ਹਸਪਤਾਲ ਸੁਲਤਾਨਪੁਰ ਦੇ ਸਮੁੱਚੇ ਸਟਾਫ਼ ਨੇ ਇਸ ਦਿਨ ਸਮੂਹਿਕ ਛੁੱਟੀ ਲੈ ਕੇ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ। ਇਸ ਮੌਕੇ ਹਸਪਤਾਲ ਦੇ ਸਮੁੱਚੇ ਮੁਲਾਜ਼ਮਾਂ ਨੇ ਸਮੂਹਿਕ ਛੁੱਟੀ ਲੈਣ ਸੰਬੰਧੀ ਐੱਸਐੱਮਓ ਡਾਕਟਰ ਸੁਸ਼ੀਲ ਜੇਤਲੀ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਆਗੂਆਂ ਨੇ ਐਲਾਨ ਕੀਤਾ ਕਿ ਉਹ ਪੰਜਾਬ ਦੇ ਮੁਲਾਜ਼ਮਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਅਤੇ ਉਨ੍ਹਾਂ ਵੱਲੋਂ ਦਿੱਤੇ ਹਰ ਐਕਸ਼ਨ ਦਾ ਹਿੱਸਾ ਬਣਨਗੇ। ਆਗੂਆਂ ਨੇ ਦੱਸਿਆ ਕਿ ਓਪੀਡੀ, ਲੈਬ ਐਕਸਰੇ, ਫਾਰਮੇਸੀ ਸਮੇਤ ਸਾਰੇ ਵਿਭਾਗ ਬੰਦ ਰਹਿਣਗੇ। ਇਸ ਮੌਕੇ ਡਾ. ਹਰਪ੍ਰੀਤ ਸਿੰਘ, ਡਾ. ਜਸਪ੍ਰੀਤ ਸਿੰਘ, ਡਾ. ਸੁਖਵਿੰਦਰ ਕੌਰ, ਡਾ. ਪੁਨੀਤ ਕੌਰ, ਡਾ. ਅਸ਼ੀਸ਼ ਸਰਾਫ, ਡਾ. ਅਮਿਤ ਆਨੰਦ, ਡਾ. ਨਵਨੀਤ ਕੌਰ, ਡਾ. ਨਵਜੋਤ ਕੌਰ, ਬਲਜੀਤ ਕੌਰ ਨਰਸਿੰਗ ਅਫਸਰ, ਸੰਨੀ ਸੀਨੀਅਰ ਅਸਿਸਟੈਂਟ, ਰਾਜਵਿੰਦਰ ਕੌਰ, ਕੰਚਨ ਅਰਾਧਨਾ, ਪਵਨਦੀਪ ਕੌਰ, ਸੰਦੀਪ ਕੌਰ, ਮਨਦੀਪ ਕੌਰ, ਰਵਿੰਦਰ ਕੌਰ, ਸੁਰਜੀਤ ਕੌਰ, ਸਾਹਿਲ, ਬਲਿਹਾਰ ਸਿੰਘ, ਅਜੀਤਪਾਲ ਸਿੰਘ, ਸੁਨੀਲ, ਅਮਰਜੀਤ ਸਿੰਘ, ਗੁਰਦਰਸ਼ਨ ਸਿੰਘ ਆਦਿ ਹਾਜ਼ਰ ਸਨ।