ਯਾਦਗਾਰੀ ਹੋ ਨਿੱਬੜਿਆ ਮਸੀਤਾਂ ਦਾ ਸੱਭਿਆਚਾਰਕ ਮੇਲਾ ਮਸੀਤਾਂ ਦਾ ਸੱਭਿਆਚਾਰਕ ਮੇਲਾ ਯਾਦਗਾਰੀ ਹੋ ਨਿਬੜਿਆ
Publish Date: Sun, 04 Oct 2026 08:37 PM (IST)
Updated Date: Mon, 05 Oct 2026 04:08 AM (IST)
ਸੱਭਿਆਚਾਰ ਮੇਲੇ ’ਚ ਸਰਘੀ ਮਾਨ ਤੇ ਹੋਰ ਕਲਾਕਾਰਾਂ ਸਰੋਤਿਆਂ ਨੂੰ ਕੀਲਿਆ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਪਿੰਡ ਮਸੀਤਾਂ ਵਿਖੇ ਭਗਤਪੁਰ, ਡੌਲਾ ਅਤੇ ਕਾਲੇਵਾਲ ਦੀਆਂ ਸਮੂਹ ਪੰਚਾਇਤਾਂ ਤੇ ਸੰਗਤਾਂ ਵੱਲੋਂ ਪੀਰ ਬਾਬਾ ਅਹਿਮਦ ਸ਼ਾਹ ਬੁਖਾਰੀ ਜੀ ਦੀ ਯਾਦ ਵਿੱਚ ਕਰਵਾਇਆ ਗਿਆ ਸਲਾਨਾ ਮੇਲਾ ਯਾਦਗਾਰੀ ਹੋ ਨਿੱਬੜਿਆ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਮੌਕੇ ਐਨਆਰਆਈ ਵੀਰ ਪ੍ਰਤਾਪ ਸਿੰਘ ਮੋਮੀ ਯੂਕੇ ਵੱਲੋਂ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਸੱਭਿਆਚਾਰਕ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਵੱਖ-ਵੱਖ ਸਖਸ਼ੀਅਤਾਂ ਵੱਲੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਗਈ ਅਤੇ ਮੇਲੇ ਦਾ ਆਨੰਦ ਮਾਣਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਅਤੇ ਉਹਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੀਰਾਂ ਫਕੀਰਾਂ ਦੀਆਂ ਦਰਗਾਹਾਂ ਤੇ ਲੱਗਣ ਵਾਲੇ ਇਹ ਜੋੜ ਮੇਲੇ ਸਾਡੇ ਅਮੀਰ ਵਿਰਸੇ ਦੀ ਨਿਸ਼ਾਨੀ ਹਨ ਜਿਨਾਂ ਨੂੰ ਯਾਦ ਕਰਕੇ ਅਸੀਂ ਇਹ ਦਿਹਾੜਾ ਮਨਾਉਂਦੇ ਹਾਂ। ਸੱਭਿਆਚਾਰ ਪ੍ਰੋਗਰਾਮ ਵਿੱਚ ਡੀਐਸਪੀ ਬਲਜਿੰਦਰ ਸਿੰਘ, ਡੀਐਸਪੀ ਮਨਜੀਤ ਸਿੰਘ,ਚੇਅਰਮੈਨ ਮਾਰਕੀਟ ਕਮੇਟੀ ਅਰਸ਼ਦੀਪ ਸਿੰਘ, ਜੱਸੀ ਸੂਹੀਆਵਾਲਾ, ਚੇਅਰਮੈਨ ਇੰਪਰੂਵਮੈਂਟ ਟਰੱਸਟ ਨਾਭਾ, ਅਜੇ ਪਾਲ ਸਿੰਘ ਅੰਮ੍ਰਿਤਸਰ, ਸੋਡੀ ਦੱਤੀ, ਮੰਨੂ ਸ਼ਰਮਾ, ਜ਼ਿਲਾ ਪਰਿਸ਼ਦ ਮੈਂਬਰ ਅਮਰਜੀਤ ਸਿੰਘ ਖਿੰਡਾ, ਜਿਲਾ ਪਰਿਸ਼ਦ ਮੈਂਬਰ ਜਸਵਿੰਦਰ ਕੌਰ ਆਦਿ ਨੇ ਵੀ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਅਤੇ ਐਨਆਰਆਈ ਵੀਰਾਂ ਵਿਸ਼ੇਸ਼ ਤੌਰ ਤੇ ਪ੍ਰਤਾਪ ਸਿੰਘ ਮੋਮੀ ਵੱਲੋਂ ਕਰਵਾਏ ਇਸ ਮੇਲੇ ਦੀ ਸ਼ਲਾਘਾ ਕੀਤੀ ਅਤੇ ਸਮੂਹ ਨਗਰ ਨਿਵਾਸੀਆਂ ਨੂੰ ਮੇਲੇ ਦੀ ਵਧਾਈ ਦਿੱਤੀ। ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਤਾਪ ਸਿੰਘ ਮੋਮੀ ਯੂਕੇ, ਜੋਗਾ ਸਿੰਘ ਨੰਬਰਦਾਰ ਕਾਲੇਵਾਲ ,ਸੁਖਦੇਵ ਸਿੰਘ ਯੂਐਸਏ, ਸੋਡੀ ਯੂਕੇ, ਮੰਨੂ ਸ਼ਰਮਾ ਆਦਿ ਵੱਲੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਚੇਅਰਮੈਨ ਸੱਜਣ ਸਿੰਘ ਚੀਮਾ, ਡੀਐਸਪੀ ਬਲਜਿੰਦਰ ਸਿੰਘ, ਡੀਐਸਪੀ ਮਨਜੀਤ ਸਿੰਘ ਤੇ ਹੋਰ ਸ਼ਖਸ਼ੀਅਤਾਂ ਨੂੰ ਸਿਰੋਪਾਓ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਸੱਭਿਆਚਾਰਕ ਪ੍ਰੋਗਰਾਮ ਵਿੱਚ ਪੰਜਾਬੀ ਗਾਇਕਾ ਸਰਘੀ ਮਾਨ ਨੇ ਆਪਣੇ ਗੀਤਾਂ ਨਾਲ ਸਰੋਤਿਆਂ ਨੂੰ ਕੀਲ ਦਿੱਤਾ। ਇਸ ਤੋਂ ਇਲਾਵਾ ਪੰਜਾਬੀ ਗਾਇਕ ਨਛੱਤਰ ਗਿੱਲ,ਇੰਦਰਬੀਰ, ਹਾਕਮ ਦੰਦੀਵਾਲ, ਮਨੀ ਲੌਂਗੀਆ, ਬਲਦੇਵ ਔਜਲਾ ਬੁਲਟ ਨੇ ਆਪਣੇ ਚਰਚਿਤ ਕੀਤਾ ਰਾਹੀਂ ਦਰਸ਼ਕਾਂ ਨੂੰ ਨੱਚਣ ਤੇ ਮਜਬੂਰ ਕਰ ਦਿੱਤਾ। ਇਸ ਮੌਕੇ ਨੰਬਰਦਾਰ ਜੋਗਾ ਸਿੰਘ ਕਾਲੇਵਾਲ, ਸਰਪੰਚ ਰਮੇਸ਼ ਸਿੰਘ, ਸਾਬਕਾ ਸਰਪੰਚ ਬਲਬੀਰ ਸਿੰਘ, ਸਾਬਕਾ ਸਰਪੰਚ ਕੁਲਵੰਤ ਸਿੰਘ, ਸਾਬਕਾ ਸਰਪੰਚ ਚਰਨ ਸਿੰਘ, ਸਾਬਕਾ ਸਰਪੰਚ ਸ਼ੇਰ ਸਿੰਘ ਮਸੀਤਾਂ, ਮੁਖਤਾਰ ਸਿੰਘ ਭਗਤਪੁਰ, ਜਗਜੀਤ ਸਿੰਘ ਚੰਦੀ, ਸਰਪੰਚ ਮਨਜੀਤ ਸਿੰਘ ਗੋਲਡੀ, ਨਰਿੰਦਰ ਸਿੰਘ ਬਾਜਵਾ, ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਬੂਲੇ ,ਅਕਾਲੀ ਆਗੂ ਸਤਨਾਮ ਸਿੰਘ ਰਾਮੇ, ਸਾਬਕਾ ਸਰਪੰਚ ਕੁਲਦੀਪ ਸਿੰਘ ਦੁਰਗਾਪੁਰ, ਪੰਚ ਰਣਜੀਤ ਸਿੰਘ, ਰਾਜੂ ਘੁੰਮਣ,ਸੁਰਜੀਤ ਸਾਗਰ, ਸਰਬਜੀਤ ਸਿੰਘ, ਪਿਆਰਾ ਸਿੰਘ,ਪੰਚ ਸ਼ਿੰਦਰ ਸਿੰਘ, ਪੰਚ ਸੁਖਵਿੰਦਰ, ਪਰਮਜੀਤ ਸਿੰਘ ਪੰਚ, ਰੁਪਿੰਦਰ ਸਿੰਘ ਦੰਦੂਪੁਰ, ਪਰਮਿੰਦਰ ਸਿੰਘ ,ਬਲਵਿੰਦਰ ਸਿੰਘ ਨੰਬਰਦਾਰ, ਦਰਸ਼ਨ ਸਿੰਘ, ਚਰਨ ਸਿੰਘ, ਬੱਗਾ ਸਿੰਘ, ਪਵਨ ਮਸੀਤਾਂ, ਰਾਜਪਾਲ ਮੈਂਬਰ, ਆਦਿ ਸਮੇਤ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਹਾਜ਼ਰ ਸਨ। ਇਸ ਮੌਕੇ ਸੰਗਤ ਲਈ ਲੰਗਰ ਅਤੁੱਟ ਵਰਤਾਏ ਗਏ।