- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਟੀ ਵਾਲਮੀਕੀ ਸਭਾ ਨੇ ਆਪਣੀ ਮੰਗਾਂ ਨੂੰ ਲੈ ਕੇ ਡੀ.ਸੀ ਦੇ ਨਾਮ ਏ.ਡੀ.ਸੀ ਨੂੰ ਸੋਂਪਿਆ ਮੰਗ ਪੱਤਰ

ਗੁਰਵਿੰਦਰ ਕੌਰ, ਪੰਜਾਬੀ ਜਾਗਰਣ
ਕਪੂਰਥਲਾ : ਮੁਹੱਲਾ ਸ਼ਹਿਰੀਆਂ ਕੋਟੂ ਚੌਕ ਸਿਟੀ ਵਾਲਮੀਕਿ ਸਭਾ ਦੇ ਸੰਸਥਾਪਕ ਮਨੋਜ ਕੁਮਾਰ ਨਾਹਰ ਦੇ ਗ੍ਰਹਿ ਵਿਖੇ ਸਭਾ ਦੇ ਆਹੁਦੇਦਾਰਾ ਦੀ ਹੰਗਾਮੀ ਮੀਟਿੰਗ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਭਾ ਦੇ ਸਰਪ੍ਰਸਤ ਹਰਿੰਦਰ ਸ਼ੀਤਲ ਨੇ ਦੱਸਿਆ ਕਿ ਮੁਹੱਲਾ ਸ਼ਹਿਰੀਆਂ ਵਾ ਮੁਹੱਲਾ ਰਾਈਕਾ ਦਾ ਤਕਰੀਬਨ 45 ਸਾਲ ਦੇ ਜੰਝ ਘਰ ਤੇ ਪਿਛਲੇ 4 ਸਾਲਾਂ ਤੋਂ ਕਥਿਤ ਤੌਰ ’ਤੇ ਹੱਕ ਜਮਾਏ ਬੈਠੇ ਵਿਅਕਤੀ ਤੋਂ ਖਾਲੀ ਕਰਵਾਉਣ ਸਬੰਧੀ ਹਾਜ਼ਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਇਸ ਤੋਂ ਬਾਅਦ ਹਾਜ਼ਰ ਸਭਾ ਦੇ ਸਮੂਹ ਮੈਂਬਰਾਂ ਵੱਲੋ ਇੱਕ ਲਿਖਤੀ ਮੰਗ ਪੱਤਰ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਨਾਮ ਦਾ ਏਡੀਸੀ ਸ਼ਿਖਾ ਭਗਤ ਨੂੰ ਦਿੱਤਾ ਗਿਆ ਅਤੇ ਮੰਗ ਕੀਤੀ ਕਿ ਉਕਤ ਜੰਝ ਘਰ ਗਰੀਬ ਲੋਕਾਂ ਦੇ ਲੋੜ ਵਿੱਚ ਵਰਤਿਆ ਜਾਵੇ। ਇਸ ਦੌਰਾਨ ਸਭਾ ਦੇ ਸਰਪ੍ਰਸਤ ਹਰਿੰਦਰ ਸ਼ੀਤਲ, ਰੋਸ਼ਨ ਲਾਲ ਸਭਰਵਾਲ, ਸਰਪ੍ਰਸਤ ਤਜਿੰਦਰ ਭੰਡਾਰੀ, ਵਾਈਸ ਚੇਅਰਮੈਨ ਕੁਮਾਰ ਗੋਰਵ ਨਾਹਰ, ਕੈਸ਼ੀਅਰ ਅਰੁਣ ਨਾਹਰ, ਵਾਈਸ ਪ੍ਰਧਾਨ ਅਰੁਣ ਸਭਰਵਾਲ, ਜਨਰਲ ਸੈਕਟਰੀ ਨੀਲੂ ਗਿੱਲ, ਅਰਜਨ ਸਭਰਵਾਲ, ਮੁੱਖ ਸਲਾਹਕਾਰ ਸੀਨੀਅਰ ਵਾਲਮੀਕਿ ਆਗੂ ਤੀਰਥ ਰਾਮ ਨਾਹਰ, ਰਮਨ ਕਲਿਆਣ, ਕੈਲਾਸ਼ ਚੰਦ ਬਿੱਟੂ, ਰਣਜੀਤ ਲੱਧੜ, ਸੁਖਦੇਵ ਮਸੀਹ, ਕਰਣ ਥਾਪਰ ਆਦਿ ਸ਼ਾਮਲ ਸਨ।