- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੇਲ ਕੋਚ ਫੈਕਟਰੀ ਦੇ ਝੀਲ ਕੰਪਲੈਕਸ ਵਿੱਚ ਛੱਠ ਮਹਾਪਰਵ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ

ਕੈਪਸ਼ਨ: 16ਕੇਪੀਟੀ4, 5, 6, 7
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਰੇਲ ਕੋਚ ਫੈਕਟਰੀ (ਆਰਸੀਐੱਫ), ਕਪੂਰਥਲਾ ਸਥਿਤ ਝੀਲ ਕੰਪਲੈਕਸ ਵਿੱਚ ਲੋਕ ਆਸਥਾ ਦਾ ਮਹਾਪਰਵ ਛੱਠ ਪੂਜਾ ਬਹੁਤ ਹੀ ਸ਼ਰਧਾ, ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਪਵਿੱਤਰ ਮੌਕੇ 'ਤੇ ਵੱਡੀ ਗਿਣਤੀ ਵਿੱਚ ਛੱਠ ਵਰਤ ਰੱਖਣ ਵਾਲੇ ਸ਼ਰਧਾਲੂ ਝੀਲ ਕੰਪਲੈਕਸ ਵਿੱਚ ਇਕੱਠੇ ਹੋਏ, ਜਿੱਥੇ ਛੱਠ ਵਰਤੀਆਂ ਨੇ ਵਿਧੀ-ਵਿਧਾਨ ਨਾਲ ਭਗਵਾਨ ਸੂਰਜ ਦੀ ਉਪਾਸਨਾ ਤੇ ਪੂਜਾ-ਅਰਚਨਾ ਕਰਦਿਆਂ ਡੁੱਬਦੇ ਤੇ ਚੜ੍ਹਦੇ ਸੂਰਜ ਨੂੰ ਅਰਘ ਭੇਟ ਕੀਤਾ। ਇਸ ਮਾਣਮੱਤੇ ਮੌਕੇ 'ਤੇ ਰੇਲ ਕੋਚ ਫੈਕਟਰੀ ਦੇ ਜਨਰਲ ਮੈਨੇਜਰ ਅੰਜਨੀ ਨੰਦਨ ਤੇ ਪ੍ਰਿੰਸੀਪਲ ਚੀਫ ਮਕੈਨੀਕਲ ਇੰਜੀਨੀਅਰ ਰਵੀ ਕੁਮਾਰ ਆਪਣੀ ਅਧਿਕਾਰੀਆਂ ਦੀ ਟੀਮ ਸਮੇਤ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ। ਇਸ ਤੋਂ ਇਲਾਵਾ ਆਰਸੀਐੱਫ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ ਜੀ ਤੇ ਸੰਗਠਨ ਸਕੱਤਰ ਭਰਤ ਰਾਜ ਵੀ ਆਪਣੀ ਪੂਰੀ ਟੀਮ ਸਮੇਤ ਸਮਾਗਮ ਵਿੱਚ ਸ਼ਾਮਲ ਹੋਏ। ਛੱਠ ਮਹਾਪਰਵ ਦੇ ਮੌਕੇ 'ਤੇ ਲਗਾਏ ਗਏ ਵਿਸ਼ਾਲ ਲੰਗਰ ਦੇ ਪ੍ਰਬੰਧਾਂ ਵਿੱਚ ਆਰਸੀਐੱਫ ਇੰਪਲਾਈਜ਼ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਨੇ ਆਪਣੀ ਪੂਰੀ ਟੀਮ ਸਮੇਤ ਭਰਪੂਰ ਸਹਿਯੋਗ ਦਿੱਤਾ ਤੇ ਲੰਗਰ ਦੇ ਪ੍ਰਬੰਧਾਂ ਨੂੰ ਬਹੁਤ ਹੀ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ। ਇਸ ਸ਼ਾਨਦਾਰ ਸਮਾਗਮ ਨੂੰ ਸਫਲ ਬਣਾਉਣ ਲਈ ਆਰਸੀਐੱਫ ਦੀ ਪੂਰਵਾਂਚਲ ਵੈੱ
ਇਸ ਮੌਕੇ 'ਤੇ ਪੂਰਵਾਂਚਲ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਅਰਵਿੰਦ ਕੁਮਾਰ ਸਾਹ ਨੇ ਸਾਰੇ ਮਹਿਮਾਨਾਂ ਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ: "ਛੱਠ ਪੂਜਾ ਸਿਰਫ਼ ਇੱਕ ਤਿਉਹਾਰ ਨਹੀਂ, ਸਗੋਂ ਸਾਡੀ ਸੰਸਕ੍ਰਿਤੀ, ਸਫ਼ਾਈ ਤੇ ਸਮੂਹਿਕ ਏਕਤਾ ਦਾ ਪ੍ਰਤੀਕ ਹੈ। ਜਨਰਲ ਮੈਨੇਜਰ ਸਾਹਿਬ, ਉੱਚ ਅਧਿਕਾਰੀਆਂ ਤੇ ਯੂਨੀਅਨ ਦੇ ਅਹੁਦੇਦਾਰਾਂ ਦੀ ਮਾਣਮੱਤੀ ਹਾਜ਼ਰੀ ਨੇ ਇਸ ਸਮਾਗਮ ਦੀ ਸ਼ੋਭਾ ਵਧਾਈ ਹੈ। ਇਸ ਮੌਕੇ ਸੋਸਾਇਟੀ ਦੇ ਸਕੱਤਰ ਪੰਕਜ ਕੁਮਾਰ ਸਿੰਘ, ਕੈਸ਼ੀਅਰ ਹੰਸਰਾਜ ਹੰਸ, ਮੇਘਨਾਥ ਪਾਸਵਾਨ, ਮੰਨੂ ਕੁਮਾਰ, ਸਾਕੇਤ ਕੁਮਾਰ ਯਾਦਵ, ਸੁਮਨ ਸੌਰਵ, ਸੁਮਨ ਕੁਮਾਰ, ਪ੍ਰੇਮ ਕੁਮਾਰ, ਸੁਭਾਸ਼ ਕੁਮਾਰ, ਦੀਪਕ ਕੁਮਾਰ, ਸੰਜੇ ਕੁਮਾਰ, ਬਬਲੂ ਕੁਮਾਰ, ਸੋਨੂੰ ਪਾਸਵਾਨ, ਸਨੀ ਕੁਮਾਰ, ਵਿਸ਼ਰਾਂਤ, ਸੁਨੀਲ ਕੁਮਾਰ ਮਾਂਝੀ, ਰਾਜੀਵ ਕੁਮਾਰ, ਸੰਤੋਸ਼ ਪਾਸਵਾਨ, ਸੰਜੇ ਕੁਮਾਰ, ਵਿਵੇਕ ਕੁਮਾਰ, ਅਭੈ ਕੁਮਾਰ (ਸੀਨੀਅਰ ਸੈਕਸ਼ਨ ਇੰਜੀਨੀਅਰ, ਸਿਵਲ), ਜੈ ਪ੍ਰਕਾਸ਼ ਗੁਪਤਾ, ਗਿਆਨ ਪ੍ਰਕਾਸ਼ ਸਿੰਘ, ਅਰਵਿੰਦ ਕੁਮਾਰ ਰਾਏ, ਭਵੇਸ਼ ਰਾਏ ਤੇ ਹੋਰ ਮੈਂਬਰਾਂ ਨੇ ਅਹਿਮ ਭੂਮਿਕਾ ਨਿਭਾਈ।