ਕੇਂਦਰ ਸਰਕਾਰ ਨੌਜਵਾਨਾਂ ’ਤੇ ਤਸ਼ੱਸਦ ਬੰਦ ਕਰੇ ਸੰਘਰਸ਼ਸ਼ੀਲ ਨੌਜਵਾਨਾਂ 'ਤੇ ਕੇਂਦਰ ਸਰਕਾਰ ਅੰਨ੍ਹਾ ਤਸ਼ੱਸਦ ਤੁਰੰਤ ਬੰਦ ਕਰੇ : ਲੋਕ ਹਿਤੈਸ਼ੀ ਕਾਫ਼ਲਾ
Publish Date: Fri, 16 Oct 2026 06:38 PM (IST)
Updated Date: Fri, 16 Oct 2026 06:39 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫ਼ਗਵਾੜਾ : ਜੰਤਰ ਮੰਤਰ ਦਿੱਲੀ ਵਿਖੇ ਵੋਟ ਚੋਰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਸੰਘਰਸ਼ਸ਼ੀਲ ਨੌਜਵਾਨਾਂ ਤੇ ਕੇਂਦਰ ਦੀ ਮੋਦੀ ਸਰਕਾਰ ਦੇ ਇਸ਼ਾਰੇ ’ਤੇ ਦਿੱਲੀ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਅੰਨ੍ਹੇਵਾਹ ਤਸ਼ੱਸ਼ਦ ਤੇ ਗ੍ਰਿਫਤਾਰੀਆਂ, ਪੰਜਾਬ ਵਿੱਚ ਨਸ਼ਿਆਂ ਵਿਰੁੱਧ ਅਸਲ ਵਿੱਚ ਲੜ ਰਹੇ ਪਰਵਿੰਦਰ ਸਿੰਘ ਝੋਟਾ ਦੇ ਨਸ਼ਾ ਤਸਕਰਾਂ ਵੱਲੋਂ ਕੀਤੇ ਕਤਲ ਦਾ ਵਿਰੋਧ ਕਰਦੇ ਹੋਏ ਲੋਕ ਹਿਤੈਸ਼ੀ ਕਾਫ਼ਲਾ ਫ਼ਗਵਾੜਾ ਦੇ ਆਗੂਆਂ ਸੁਖਦੇਵ ਸਿੰਘ, ਕੁਲਦੀਪ ਸਿੰਘ ਕੌੜਾ, ਹੰਸ ਰਾਜ ਬੰਗੜ, ਜਸਵਿੰਦਰ ਸਿੰਘ, ਹਰਚਰਨ ਭਾਰਤੀ, ਗੁਰਮੁਖ ਸਿੰਘ ਲੋਕ ਪ੍ਰੇਮੀ ਆਦਿ ਦੀ ਅਗਵਾਈ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਲੋਕ ਹਿਤੈਸ਼ੀ ਕਾਫ਼ਲਾ ਦੇ ਮੁੱਖ ਆਗੂਆਂ ਤੋਂ ਇਲਾਵਾ ਸੰਬੋਧਨ ਕਰਦੇ ਹੋਏ ਕਰਨੈਲ ਸਿੰਘ ਸੰਧੂ, ਗਿਆਨ ਚੰਦ ਨਈਅਰ, ਨਿਰਮੋਲਕ ਸਿੰਘ ਹੀਰਾ, ਸੁਰਿੰਦਰ ਵਿਰਦੀ ਯੂਕੇ, ਹਰਭਜਨ ਸੁਮਨ, ਪ੍ਰੋਫੈਸਰ ਜਸਕਰਨ ਸਿੰਘ, ਸੁਰਿੰਦਰ ਪਾਲ ਪੱਦੀ ਜਗੀਰ, ਮੱਖਣ ਰੱਤੂ, ਮਨਦੀਪ ਮਹਿਰਮ, ਸੁਖਜਿੰਦਰ ਕੌਰ, ਮੈਡਮ ਕਮਲੇਸ਼ ਸੰਧੂ, ਅਜੇ ਕੁਮਾਰ, ਪਰਮਿੰਦਰ ਪਾਲ ਸਿੰਘ ਆਦਿ ਨੇ ਸੰਬੋਧਨ ਕਰਦੇ ਹੋਏ ਜੰਤਰ ਮੰਤਰ ਦਿੱਲੀ ਵਿਖੇ ਨੌਜਵਾਨਾਂ ਦੇ ਸ਼ਾਂਤਮਈ ਸੰਘਰਸ਼ ਦਾ ਪੁਰਜ਼ੋਰ ਸਮਰਥਨ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਉਨ੍ਹਾਂ ’ਤੇ ਕੀਤੇ ਜਾ ਰਹੇ ਤਸ਼ੱਸਦ, ਗ੍ਰਿਫ਼ਤਾਰੀਆਂ ਤੇ ਕੇਸ ਦਰਜ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਮੰਗ ਕੀਤੀ ਕਿ ਨੌਜਵਾਨਾਂ ’ਤੇ ਕੀਤਾ ਜਾ ਰਿਹਾ ਤਸ਼ੱਸ਼ਦ ਤੇ ਗ੍ਰਿਫਤਾਰੀਆਂ ਤੁਰੰਤ ਬੰਦ ਕੀਤੀਆਂ ਜਾਣ, ਗ੍ਰਿਫਤਾਰ ਨੌਜਵਾਨਾਂ ਨੂੰ ਬਿਨਾ ਸ਼ਰਤ ਰਿਹਾਅ ਕਰਦੇ ਹੋਏ ਨੌਜਵਾਨਾਂ ਦੀ ਲੀਡਰਸ਼ਿਪ ਨਾਲ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਕਰਦੇ ਹੋਏ, ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਅਸਤੀਫ਼ਾ ਤੁਰੰਤ ਲਿਆ ਜਾਵੇ। ਇਸ ਦੇ ਨਾਲ ਹੀ ਹੁਣੇ ਹੁਣੇ ਨਸ਼ਿਆਂ ਵਿਰੁੱਧ ਸੱਚਮੁੱਚ ਯੁੱਧ ਕਰ ਰਹੇ ਪਰਵਿੰਦਰ ਸਿੰਘ ਝੋਟਾ ਦਾ ਨਸ਼ਾ ਤਸਕਰਾਂ ਤੇ ਪੁਲਿਸ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਕੀਤੇ ਗਏ ਕਤਲ ਦੀ ਜ਼ੋਰਦਾਰ ਨਿੰਦਾ ਕਰਦੇ ਹੋਏ ਉਨ੍ਹਾਂ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਝੋਟੇ ਦੇ ਕਤਲ ਦੀ ਨੈਤਿਕ ਤੌਰ ਤੇ ਜ਼ਿੰਮੇਵਾਰੀ ਲੈਂਦੇ ਹੋਏ ਆਪ ਸਰਕਾਰ ਤੁਰੰਤ ਅਸਤੀਫ਼ਾ ਦੇਵੇ। ਇਸ ਮੌਕੇ ਤੇ ਕਵੀ ਸੀਤਲ ਰਾਮ ਬੰਗਾ ਨੇ ਇਨਕਲਾਬੀ ਕਵਿਤਾ ਬੋਲਦੇ ਹੋਏ ਵਿਰੋਧ ਪ੍ਰਦਰਸ਼ਨ ਵਿੱਚ ਹਾਜ਼ਰੀ ਲਵਾਈ। ਇਸ ਮੌਕੇ ਜਸਪਾਲ ਸਿੰਘ ਗਰੇਵਾਲ, ਪ੍ਰਮੋਦ ਕੁਮਾਰ ਜੋਸ਼ੀ, ਰਤਨ ਸਿੰਘ, ਘਣਸ਼ਾਮ, ਸ਼ਾਮ ਲਾਲ, ਪ੍ਰਿੰਸੀਪਲ ਹਰਮੇਸ਼ ਪਾਠਕ, ਸੁਖਦੇਵ ਸਿੰਘ ਗੰਢਵਾਂ, ਹਰਬੰਸ ਲਾਲ ਵਿਰਕ, ਗੁਰਮੇਲ ਚੰਦ, ਸੁਰਜੀਤ ਸਿੰਘ ਮਾਹੀ, ਡਾ.ਤਰਲੋਕ ਸਿੰਘ, ਭਾਗ ਮੱਲ, ਹੇਮ ਰਾਜ, ਅਮਰਜੀਤ ਮੇਹਲੀ, ਜਗਰੂਪ ਸਿੰਘ, ਬਲਵਿੰਦਰ ਪ੍ਰੀਤ, ਅਵਿਨਾਸ਼ ਹਰਦਾਸਪੁਰ, ਰਵਿੰਦਰ ਸਿੰਘ, ਆਤਮਾ ਰਾਮ, ਕੁਲਵਿੰਦਰ ਰਾਏ, ਵਿਜੇ ਕੁਮਾਰ, ਮੋਹਣ ਲਾਲ, ਗੁਰਨਾਮ ਸਿੰਘ, ਸਰਵਣ ਰਾਮ ਬ੍ਰਿਹਾ, ਅਸ਼ੋਕ ਵਿਰਦੀ, ਗੁਰਨਾਮ ਅਕਾਲਗੜ੍ਹ, ਉਪਿੰਦਰ ਸੂਦ, ਸੁਰਿੰਦਰ ਪਾਲ ਦੋਸਾਂਝ, ਮਨਪ੍ਰੀਤ ਕੌਰ ਆਦਿ ਜੁਝਾਰੂ ਸਾਥੀ ਹਾਜ਼ਰ ਹੋਏ।