‘ਮੰਚ ਤੋਂ ਲੋਕਾਂ ਤੱਕ’, ਪੁਸਤਕ ਕੀਤੀ ਲੋਕ ਅਰਪਿਤ ਨਾਟਕਰਮੀ ਸੰਜੀਵਨ ਸਿੰਘ ਦੁਆਰਾ ਸੰਪਾਦਿਤ ‘ਮੰਚ ਤੋਂ ਲੋਕਾਂ ਤੱਕ, ਪੁਸਤਕ ਲੋਕ ਅਰਪਿਤ
Publish Date: Fri, 09 Oct 2026 08:20 PM (IST)
Updated Date: Fri, 09 Oct 2026 08:20 PM (IST)
--ਪੁਸਤਕ ਨੂੰ ਪੰਜਾਬੀ ਤੋਂ ਇਲਾਵਾ ਹਿੰਦੀ ਤੇ ਅੰਗਰੇਜ਼ੀ ਵਿਚ ਵੀ ਛਾਪਿਆ ਜਾਵੇਗਾ : ਸੰਜੀਵਨ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਬੀਤੇ ਦਿਨੀ ਆਰਸੀਐੱਫ ਕਪੂਰਥਲਾ ਵਿਖੇ ਹੋਏ ਇਪਟਾ ਪੰਜਾਬ ਦੇ ਜਨਰਲ ਇਜਲਾਸ ਤੇ ਤਿੰਨ ਸਾਲਾ ਚੋਣ ਦੌਰਾਨ ਨਾਟਕਰਮੀ ਤੇ ਇਪਟਾ, ਪੰਜਾਬ ਦੇ ਮੁੱਖ ਸਰਪ੍ਰਸਤ ਸੰਜੀਵਨ ਸਿੰਘ ਦੁਆਰਾ ਸੰਪਾਦਿਤ ‘ਮੰਚ ਤੋਂ ਲੋਕਾਂ ਤੱਕ’ ਇਪਟਾ ਦੀ ਗਾਥਾ 1950-2026 ਦਾ ਲੋਕ-ਅਰਪਣ ਪੰਜਾਬ ਭਰ ਤੋਂ ਆਏ ਸੈਂਕੜੇ ਇਪਟਾ, ਕਾਰਕੁੰਨਾਂ ਦੀ ਮੌਜੂਦਗੀ ਵਿਚ ਇਪਟਾ ਦੇ ਰਾਸ਼ਟਰੀ ਸਕੱਤਰ ਸ਼ਲੈਦਰਾ (ਡਾਲਟੰਨ ਗੰਜ, ਝਾਰਖੰਡ), ਕੇਸੀ ਦਾਸ (ਭੁਵਨੇਸ਼ਵਰ,ਉੜੀਸਾ) ਤੇ ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਸਾਂਝੇ ਤੌਰ ’ਤੇ ਕੀਤਾ। ਸੰਜੀਵਨ ਸਿੰਘ ਨੇ ਇਸ ਮੌਕੇ ਕਿਹਾ ਕਿ ਇਸ ਪੁਸਤਕ ਵਿਚ ਇਪਟਾ, ਪੰਜਾਬ ਦੇ 76 ਸਾਲ ਦਾ ਇਤਿਹਾਸ ਸਾਂਭਣ ਦਾ ਯਤਨ ਕੀਤਾ ਗਿਆ ਹੈ। ਇਸ ਇਤਿਹਾਸਕ ਪੁਸਤਕ ਨੂੰ ਤਿੰਨ ਭਾਸ਼ਾਵਾ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵਿਚ ਵੀ ਛਾਪਿਆ ਜਾਵੇਗਾ, ਤਾਂ ਜੋ ਸਾਰੇ ਦੇਸ਼ ਦੇ ਇਪਟਾ ਕਾਰਕੁੰਨ ਇਪਟਾ, ਪੰਜਾਬ ਦੇ ਇਤਿਹਾਸ ਤੋਂ ਜਾਣੂੰ ਹੋ ਸਕਣ। ਇਸ ਕਿਤਾਬ ਦੇ ਸਹਿ ਸੰਪਾਦਕ ਰੰਗਕਰਮੀ (ਅੰਮ੍ਰਿਤਸਰ) ਦਲਜੀਤ ਸੋਨਾ ਤੇ ਪੁਨੀਤ ਵਾਟਿਸ (ਅਬੋਹਰ) ਹਨ। ਇਹ ਜਾਣਕਾਰੀ ਦਿੰਦਿਆ ਇਪਟਾ, ਪੰਜਾਬ ਦੇ ਮੌਜੂਦਾ ਪ੍ਰਧਾਨ ਇੰਦਰਜੀਤ ਰੂਪੋਵਾਲੀ ਤੇ ਇਪਟਾ ਕਪੂਰਥਲਾ ਦੇ ਪ੍ਰਧਾਨ ਡਾ. ਹਰਭਜਨ ਸਿੰਘ ਨੇ ਦੱਸਿਆ ਕਿ 1950 ਵਿਚ ਤੇਰਾ ਸਿੰਘ ਚੰਨ ਨੇ ਪੰਜਾਬ ’ਚ ਇਪਟਾ ਦਾ ਬਾਨਣੂ ਸੁਰਿੰਦਰ ਕੌਰ (ਲੋਕ-ਗਾਇਕਾ), ਜਗਦੀਸ਼ ਫਰਿਆਦੀ, ਨਿਰੰਜਣ ਸਿੰਘ ਮਾਨ, ਹਰਨਾਮ ਸਿੰਘ ਨਰੂਲਾ, ਜੋਗਿੰਦਰ ਬਾਹਰਲਾ, ਹੁਕਮ ਚੰਦ ਖਲੀਲੀ ਸਮੇਤ ਅਨਕਾਂ ਰੰਗਮੰਚੀ ਤੇ ਸਭਿਆਚਾਰਕ ਕਾਰਕੁੰਨਾਂ ਦੇ ਸਰਗਰਮ ਸਹਿਯੋਗ ਨਾਲ ਬੰਨ੍ਹਿਆ। ਇਪਟਾ ਦੇ ਇਨ੍ਹਾਂ ਰੰਗਕਰਮੀਆਂ ਨੇ ਨਾਟਕਾਂ, ਓਪੇਰਿਆਂ ਤੇ ਗਾਇਕੀ ਰਾਹੀਂ ਲੋਕ-ਮਸਲੇ ਲੋਕ-ਮੁਹਾਵਰੇ ਵਿਚ ਲੋਕਾਂ ਸਾਹਮਣੇ ਰੱਖੇ। ਇਸ ਰੰਗਮੰਚੀ ਤੇ ਸਭਿਆਚਰਕ ਟੋਲੀ ਨੇ ਪੰਜਾਬ ਦੇ ਸਭਿਆਚਾਰ ਵਿੱਚ ਇਨਕਲਾਬੀ ਤੇ ਸਿਫ਼ਤੀ ਤਬਦੀਲੀ ਲਿਆਂਦੀ। ਇਸ ਮੌਕੇ ਇਪਟਾ ਦੇ ਕਾਰਕੁੰਨ, ਰੰਗਮੰਚ ਤੇ ਫਿਲਮਾਂ ਅਦਾਕਾਰ ਕਮਲ ਨੈਨ ਸਿੰਘ ਸੇਖੋਂ, ਇਪਟਾ, ਪੰਜਾਬ ਦੇ ਮੌਜੂਦਾ ਜਨਰਲ ਸਕੱਤਰ ਵਿੱਕੀ ਮਹੇਸ਼ਵਰੀ, ਰੰਜੀਵਨ ਸਿੰਘ, ਕੁੱਕੂਦੀਵਾਨ, ਸੋਢੀ ਰਾਣਾ, ਦਿਲਬਾਰ ਸਿੰਘ, ਸਰਬਜੀਤ ਰੂਪੋਵਾਲੀ, ਗੁਰਵਿੰਦਰ ਬੈਦਵਾਣ, ਦੀਪਕ ਨਾਹਰ, ਅਨਿਲ, ਸੋਨੂ ਆਦਿ ਸ਼ਾਮਲ ਸਨ। ਮੰਚ ਸੰਚਾਲਣ ਇਪਟਾ ਕਪੂਰਥਲਾ ਦੀ ਜਨਰਲ ਸਕੱਤਰ ਸਵਰਾਜ ਕੌਰ ਨੇ ਕੀਤਾ।