ਪ੍ਰਕਾਸ਼ ਪੁਰਬ ਕੇਕ ਕੱਟ ਕੇ ਮਨਾਇਆ
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਕੇਕ ਕੱਟ ਕੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ
Publish Date: Tue, 24 Nov 2026 06:48 PM (IST)
Updated Date: Tue, 24 Nov 2026 06:49 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਹਿਊਮਨ ਰਾਈਟਸ ਕੌਂਸਲ ਇੰਡੀਆ ਦੀ ਫਗਵਾੜਾ ਟੀਮ ਵੱਲੋਂ ਨੈਸ਼ਨਲ ਪ੍ਰਧਾਨ ਆਰਤੀ ਰਾਜਪੂਤ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਹਿਲੀ ਪਾਤਸ਼ਾਹੀ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਟੇਟ ਪ੍ਰਧਾਨ (ਐਂਟੀ ਕਰੱਪਸ਼ਨ ਸੈੱਲ) ਰਮਨ ਨੇਹਰਾ ਤੇ ਜ਼ਿਲ੍ਹਾ ਪ੍ਰਧਾਨ ਮਾਨਵ-ਅਧਿਕਾਰ ਪ੍ਰੀਸ਼ਦ ਭਾਰਤ ਨੰਦ ਸੋਨੀ ਦੀ ਅਗਵਾਈ ਹੇਠ ਕੇਕ ਕੱਟ ਕੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿੱਚ ਨੈਸ਼ਨਲ ਪ੍ਰਧਾਨ ਆਰਤੀ ਰਾਜਪੂਤ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਐਂਟੀ ਕਰੱਪਸ਼ਨ ਸੈੱਲ ਦੇ ਉਪ-ਪ੍ਰਧਾਨ ਅਮਰਜੀਤ ਸਿੰਘ ਬਸੂਟਾ, ਜਨਰਲ ਸਕੱਤਰ ਇੰਦਰਜੀਤ ਸਿੰਘ, ਸਿਟੀ ਪ੍ਰਧਾਨ ਵਿਸ਼ਾਲ ਵਾਲੀਆ, ਅਸ਼ਵਨੀ ਕੁਮਾਰ, ਜਲੰਧਰ ਦੇ ਐੱਸਸੀ/ਐੱਸਟੀ ਸੈੱਲ ਦੇ ਪ੍ਰਧਾਨ ਵਰਿੰਦਰ ਅੰਗੁਰਾਲ, ਦੀਪਕ ਖਰਬੰਦਾ, ਵਿਪਨ ਖੁਰਾਨਾ, ਸ਼ਸ਼ੀ ਨਹਿਰਾ, ਦਵਿੰਦਰ ਕੌਸ਼ਲ, ਪਵਨ ਕੁਮਾਰ, ਮਾਸਟਰ ਪ੍ਰਿਯਾਂਸ਼ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ। ਸਮੂਹ ਮੈਂਬਰਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ, ਬਰਾਬਰਤਾ ਅਤੇ ਮਾਨਵਤਾ ਦੀ ਸੇਵਾ ਦੇ ਸੰਦੇਸ਼ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਦਰਸਾਏ ਮਾਰਗ ਤੇ ਚੱਲਣ ਦਾ ਸੰਕਲਪ ਲਿਆ।