ਸ਼੍ਰੀ ਰਾਧਾ ਰਾਣੀ ਦਾ ਜਨਮੋਤਸਵ ਧੂਮਧਾਮ ਨਾਲ ਮਨਾਇਆ ਸ਼ਿਵ ਮੰਦਰ ਪੱਕਾ ਬਾਗ ਵਿਖੇ ਸ਼੍ਰੀ ਰਾਧਾ ਰਾਣੀ ਸਰਕਾਰ ਦਾ ਜਨਮੋਤਸਵ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ
Publish Date: Sun, 27 Sep 2026 09:32 PM (IST)
Updated Date: Sun, 27 Sep 2026 09:33 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸ਼ਿਵ ਮੰਦਰ ਸੇਵਾਦਾਰ ਕਮੇਟੀ ਤੇ ਸ਼ਿਵ ਮੰਦਰ ਮੈਨੇਜਮੈਂਟ ਕਮੇਟੀ ਵੱਲੋਂ ਸ਼੍ਰੀ ਰਾਧਾ ਰਾਣੀ ਸਰਕਾਰ ਦਾ ਜਨਮੋਤਸਵ ਸ਼ਿਵ ਮੰਦਰ ਪੱਕਾ ਬਾਗ, ਫਗਵਾੜਾ ਵਿਖੇ ਬੜੀ ਧੂਮਧਾਮ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸ਼ਿਵ ਮੰਦਰ ਨੂੰ ਰੰਗ-ਬਿਰੰਗੀਆਂ ਲਾਈਟਾਂ ਤੇ ਫੁੱਲਾਂ ਨਾਲ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ। ਸਮਾਗਮ ਦੌਰਾਨ ਭਜਨ ਸਮਰਾਟ ਟੀਨੂੰ ਸਿੰਘ ਨੇ ਜਿਵੇਂ ਹੀ ਸ਼੍ਰੀ ਰਾਧਾ ਰਾਣੀ ਸਰਕਾਰ ਦੀ ਮਹਿਮਾ ਦਾ ਗੁਣਗਾਨ ਆਰੰਭ ਕੀਤਾ ਤਾਂ ਹਾਜ਼ਰ ਸੰਗਤ ਭਜਨਾਂ ਦੀ ਧੁਨ ’ਤੇ ਝੂਮ ਉੱਠੀ ਤੇ ਸ਼੍ਰੀ ਰਾਧਾ ਰਾਣੀ ਦੇ ਨਾਮ ਦੀ ਭਗਤੀ ਵਿੱਚ ਲੀਨ ਹੋ ਗਈ। ਭਜਨਾਂ ਦਾ ਸਿਲਸਿਲਾ ਦੇਰ ਰਾਤ ਤੱਕ ਜਾਰੀ ਰਿਹਾ। ਸਮਾਗਮ ਦੀ ਸਮਾਪਤੀ ਰਾਤ ਨੂੰ ਸ਼੍ਰੀ ਰਾਧਾ ਰਾਣੀ ਦੀ ਆਰਤੀ ਨਾਲ ਹੋਈ। ਇਸ ਮੌਕੇ ਵੱਖ-ਵੱਖ ਪ੍ਰਕਾਰ ਦੇ ਪਕਵਾਨਾਂ ਦਾ ਭੋਗ ਲਗਾਇਆ ਗਿਆ ਤੇ ਭੰਡਾਰੇ ਦਾ ਪ੍ਰਸ਼ਾਦ ਸੰਗਤ ਵਿੱਚ ਵਰਤਾਇਆ ਗਿਆ। ਇਸ ਮੌਕੇ ਸੰਸਦ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਫਗਵਾੜਾ ਹਲਕਾ ਇੰਚਾਰਜ ਡਾ. ਰਾਜ ਕੁਮਾਰ ਚੱਬੇਵਾਲ, ਫਗਵਾੜਾ ਦੇ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਫਗਵਾੜਾ ਦੇ ਮੇਅਰ ਰਾਮਪਾਲ ਉੱਪਲ, ਸਮਾਜ ਸੇਵਿਕਾ ਅਨੀਤਾ ਸੋਮਪ੍ਰਕਾਸ਼, ਵਿਨੋਦ ਵਰਮਾਨੀ, ਜਤਿੰਦਰ ਵਰਮਾਨੀ, ਸ਼ਿਵ ਸੈਨਾ ਆਗੂ ਇੰਦਰਜੀਤ ਕਰਵਲ, ਪੰਕਜ ਚਾਵਲਾ, ਸੰਜੀਵ ਖੁਰਾਣਾ, ਸਨੀ ਸ਼ਰਮਾ, ਰਿਸ਼ੀ ਚੋਪੜਾ, ਕੈਲਾਸ਼ ਸ਼ਰਮਾ ਤੇ ਜਸਵਿੰਦਰ ਕੌਰ ਸਮੇਤ ਹੋਰ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਕਮੇਟੀ ਮੈਂਬਰਾਂ ਵੱਲੋਂ ਸਮਾਗਮ ਵਿੱਚ ਪਹੁੰਚੇ ਆਗੂਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸ਼ਾਲੂ ਓਹਰੀ, ਸੰਦੀਪ ਸੋਂਧੀ, ਦੀਪਕ ਸੋਂਧੀ, ਦੀਪਕ ਸ਼ਰਮਾ, ਬਾਬਾ ਪੰਕਜ ਕਾਲੜਾ, ਰੋਹਿਤ ਖੁਰਾਣਾ, ਦੀਪਕ ਨਿਸ਼ਚਲ, ਅਸ਼ਵਨੀ ਸ਼ਰਮਾ, ਰਾਜੂ ਬਜਾਜ ਤੇ ਬਿੱਟੂ ਬਜਾਜ ਨੇ ਆਪਣੇ ਪਰਿਵਾਰਾਂ ਸਮੇਤ ਜੋਤੀ ਪੂਜਨ ਕੀਤਾ। ਇਸ ਮੌਕੇ ਇੰਦਰਜੀਤ ਕਾਲੜਾ, ਲਕਸ਼ਮੀਕਾਂਤ ਪ੍ਰਭਾਕਰ, ਰਮਨ ਛਾਬੜਾ, ਸੌਰਵ ਸੂਦ, ਅਨੁਜ ਮਦਾਨ, ਪਵਨ ਕੱਕੜ, ਪ੍ਰਮੋਦ ਜਲੋਟਾ, ਅਮਿਤ ਕਪੂਰ, ਕਮਲ ਪਾਠਕ, ਦਵਿੰਦਰ ਡੀਕੇ, ਮਾਨਵ ਕੌੜਾ, ਦੀਪਕ ਕੁਮਾਰ, ਹੈਪੀ, ਰਿਸ਼ੀ ਸ਼ਰਮਾ, ਵਿੱਕੀ ਮੇਹਰਾ, ਬਿੱਟਾ ਸੋਮਰਾ, ਰਾਜਨ ਚੋਪੜਾ, ਕਮੇਸ਼ ਸੁਧੀਰ, ਸਕਸ਼ਮ ਜੋਸ਼ੀ, ਸਾਹਿਲ ਭਾਂਬਰੀ, ਕੁਮਾਰ ਗੌਰਵ, ਕ੍ਰਿਸ਼ ਘਈ, ਸ਼ਮਾ ਕਾਲੜਾ, ਊਸ਼ਾ ਸਹਿਦੇਵ, ਰਚਨਾ ਸੋਂਧੀ, ਸੀਮਾ ਸੋਂਧੀ, ਰੀਮਾ ਓਹਰੀ, ਵੰਦਨਾ ਜੋਸ਼ੀ, ਸਵਿਤਾ ਛਾਬੜਾ, ਆਰਤੀ ਛਾਬੜਾ, ਪ੍ਰਭਾ ਮਲਹੋਤਰਾ, ਸੀਮਾ ਬਜਾਜ, ਨੀਰੂ ਗੁਪਤਾ, ਤਮੰਨਾ ਪਾਠਕ, ਮਮਤਾ ਪੱਬੀ ਅਤੇ ਰਾਧਿਕਾ ਕਾਲੜਾ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।