ਬੀਬੀ ਬਲਵੀਰ ਕੌਰ ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਸਰਦਾਰਨੀ ਬਲਵੀਰ ਕੌਰ ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ
Publish Date: Fri, 02 Oct 2026 10:22 PM (IST)
Updated Date: Fri, 02 Oct 2026 10:22 PM (IST)
ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਬਲਵੀਰ ਕੌਰ ਸੁਪਤਨੀ ਕੁਲਵੀਰ ਸਿੰਘ ਧੰਜੂ, ਜਿਨ੍ਹਾਂ ਦਾ ਬੀਤੀ 26 ਸਤੰਬਰ ਨੂੰ ਦਿਹਾਂਤ ਹੋ ਗਿਆ ਸੀ, ਦੀ ਆਤਮਿਕ ਸ਼ਾਂਤੀ ਲਈ ਉਨ੍ਹਾਂ ਦੇ ਗ੍ਰਹਿ ਨਿਵਾਸ ਪਿੰਡ ਪਰਮਜੀਤਪੁਰ (ਆਲੂਪੁਰ), ਤਹਿਸੀਲ ਸੁਲਤਾਨਪੁਰ ਲੋਧੀ ਵਿਖੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਉਪਰੰਤ ਭਾਈ ਜੋਬਨਪ੍ਰੀਤ ਸਿੰਘ ਤੇ ਸਾਥੀਆਂ ਵੱਲੋਂ ਗੁਰਬਾਣੀ ਕੀਰਤਨ ਤੇ ਵੈਰਾਗਮਈ ਸ਼ਬਦਾਂ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸਾਕ-ਸਬੰਧੀਆਂ ਤੇ ਇਲਾਕਾ ਨਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ। ਸੰਗਤਾਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਇਸ ਮੌਕੇ ਕੁਲਬੀਰ ਸਿੰਘ ਪਤੀ, ਦਲਜਿੰਦਰ ਸਿੰਘ ਤੇ ਰਮਨਦੀਪ ਕੌਰ ਸਪੁੱਤਰ-ਨੂੰਹ, ਜਸਪਾਲ ਸਿੰਘ ਯੂਕੇ ਤੇ ਪਰਮਿੰਦਰ ਕੌਰ ਸਪੁੱਤਰ-ਨੂੰਹ ਸਮੇਤ ਪਰਿਵਾਰਕ ਮੈਂਬਰ, ਕੁਲਬੀਰ ਸਿੰਘ ਧੰਜੂ, ਹਰਜਿੰਦਰ ਸਿੰਘ, ਜਸਪਾਲ ਸਿੰਘ ਧੰਜੂ ਯੂਕੇ, ਦਲਜਿੰਦਰ ਸਿੰਘ ਧੰਜੂ, ਹਰਜਿੰਦਰ ਸਿੰਘ, ਜਗੀਰ ਸਿੰਘ, ਨੰਬਰਦਾਰ ਮਨਜੀਤ ਸਿੰਘ, ਪਰਮਿੰਦਰ ਸਿੰਘ ਕਾਨੂੰਗੋ, ਮਾਸਟਰ ਤਰਲੋਚਨ ਸਿੰਘ ਜਸਬੀਰ ਸਿੰਘ, ਕੁਲਵੰਤ ਸਿੰਘ, ਨਛੱਤਰ ਸਿੰਘ, ਕਸ਼ਮੀਰ ਸਿੰਘ ਆੜਤੀਆ, ਜਗੀਰ ਸਿੰਘ, ਗੁਰਮੇਲ ਸਿੰਘ, ਗੁਰਵਿੰਦਰ ਸਿੰਘ ਸ਼ਾਹ, ਹੈੱਡ ਗ੍ਰੰਥੀ ਸ਼ਹੀਦਾਂ ਸਾਹਿਬ ਅੰਮ੍ਰਿਤਸਰ ਸੁਰਜੀਤ ਸਿੰਘ ਸਭਰਾਵ ਆਦਿ ਹਾਜ਼ਰ ਸਨ।