ਭਾਜਪਾ ਦ੍ਰਿੜ੍ਹ ਇਰਾਦੇ ਨਾਲ ਨਸ਼ਿਆਂ ਦਾ ਕੋੜ੍ਹ ਵੱਢਣਾ ਚਾਹੁੰਦੀ : ਖੋਜੇਵਾਲ ਭਾਰਤੀ ਜਨਤਾ ਪਾਰਟੀ ਦ੍ਰਿੜ੍ਹ ਇਰਾਦੇ ਨਾਲ ਪੰਜਾਬ ’ਚੋਂ ਨਸ਼ਿਆਂ ਦਾ ਕੋੜ੍ਹ ਵੱਢਣਾ ਚਾਹੁੰਦੀ ਹੈ : ਖੋਜੇਵਾਲ
Publish Date: Fri, 25 Sep 2026 09:20 PM (IST)
Updated Date: Fri, 25 Sep 2026 09:21 PM (IST)
ਕਿਹਾ-ਨਸ਼ਾ ਮੁਕਤ ਪੰਜਾਬ ਯਾਤਰਾ ਨਸ਼ਿਆਂ ਦੇ ਖਾਤਮੇ ਲਈ ਮੀਲ ਦਾ ਪੱਥਰ ਸਾਬਿਤ ਹੋਵੇਗੀ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਭਾਜਪਾ ਵੱਲੋਂ ਸੂਬੇ ਭਰ ਵਿਚ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਦੇ 28 ਸਿਤੰਬਰ ਨੂੰ ਕਪੂਰਥਲਾ ਪਹੁੰਚਣ ’ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਦੀ ਅਗਵਾਈ ਹੇਠ ਕੀਤੇ ਜਾਣ ਵਾਲੇ ਸਵਾਗਤ ਨੂੰ ਸਫਲ ਬਣਾਉਣ ਦੇ ਲਈ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੇ ਵਲੋਂ ਹਲਕੇ ਦੇ ਵੱਖ ਵੱਖ ਪਿੰਡਾਂ ਵਿਚ ਕੀਤੀਆਂ ਜਾ ਰਹੀਆਂ ਮੀਟਿੰਗਾਂ ਦੇ ਤਹਿਤ ਭਾਜਪਾ ਮੰਡਲ ਦੋ ਦੇ ਪ੍ਰਧਾਨ ਲੱਕੀ ਸਰਪੰਚ ਦੇ ਵੱਲੋਂ ਇੱਕ ਹੰਗਾਮੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿਚ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਹਿੱਸਾ ਲੈਂਦਿਆਂ ਮੌਜੂਦ ਲੋਕਾਂ ਨੂੰ ਇਸ ਨਸ਼ਾ ਮੁਕਤ ਪੰਜਾਬ ਯਾਤਰਾ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਸਮੁੱਚੇ ਜ਼ਿਲ੍ਹਾ ਨਿਵਾਸੀਆਂ ਨੂੰ ਵੀ ਬੇਨਤੀ ਕੀਤੀ ਕਿ ਇਸ ਯਾਤਰਾ ਵਿਚ ਵੱਧ ਤੋਂ ਵੱਧ ਆਓ ਤਾਂ ਕਿ ਅਸੀਂ ਨੌਜਵਾਨ ਪੀੜੀ ਨੂੰ ਇਹ ਮੈਸੇਜ ਦੇ ਸਕੀਏ ਕਿ ਅਸੀਂ ਤੁਹਾਡੇ ਬਾਰੇ ਕਿੰਨੇ ਫਿਕਰਮੰਦ ਹਾਂ, ਤੁਸੀਂ ਸਮਾਜ ਲਈ ਕਿੰਨੇ ਕੀਮਤੀ ਹੋ। ਉਨ੍ਹਾਂ ਕਿਹਾ ਇਸ ਯਾਤਰਾ ਦੀ ਸਫਲਤਾ ਲਈ ਭਾਜਪਾ ਵੱਲੋਂ ਵਿਸ਼ੇਸ਼ ਰਣਨੀਤੀ ਤਿਆਰ ਕੀਤੀ ਗਈ ਹੈ, ਜਿਸ ਤਹਿਤ ਸਮੂਹ ਵਰਕਰਾਂ ਤੇ ਲੀਡਰਾਂ ਨੂੰ ਲਾਮਬੰਦ ਕਰ ਕੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਗਈ ਹੈ। ਖੋਜੇਵਾਲ ਨੇ ਨਸ਼ਾ ਮੁਕਤ ਪੰਜਾਬ ਯਾਤਰਾ ਮੁਹਿੰਮ ਬਾਰੇ ਵਿਸਥਾਰ ਪੂਰਵਕ ਦੱਸਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਨ ਪੰਜਾਬ ਦੀ ਨਿਘਰ ਰਹੀ ਹਾਲਾਤ ਬਾਰੇ ਬਹੁਤ ਫਿਕਰਮੰਦ ਹੈ। ਪੰਜਾਬ ਵਿਚ ਸਿੰਥੈਟਿਕ ਨਸ਼ਾ ਭਾਵ ਚਿੱਟੇ ਦੀ ਸਪਲਾਈ ਦੁੱਧ ਵਾਂਗੂ ਘਰ-ਘਰ ਹੋ ਰਹੀ ਹੈ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਹੈ। ਇਸ ਵਕਤ ਪੰਜਾਬ ਦੀ ਜਵਾਨੀ ਬੁਰੀ ਤਰ੍ਹਾਂ ਨਸ਼ੇ ਦੀ ਗਿਰਫਤ ਵਿਚ ਆ ਚੁੱਕੀ ਹੈ। ਉਨ੍ਹਾਂ ਕਿਹਾ ਅਜਿਹੇ ਹਾਲਾਤਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਨ ਵੱਲੋਂ ਪੰਜਾਬੀਆਂ ਦੀ ਬਾਂਹ ਫੜਨਾ ਸ਼ਲਾਘਾਯੋਗ ਹੈ, ਜਿਸ ਲਈ ਪੰਜਾਬ ਹਮੇਸ਼ਾ ਹੀ ਭਾਜਪਾ ਦਾ ਰਿਣੀ ਰਹੇਗਾ। ਉਨ੍ਹਾਂ ਨੇ ਕਿਹਾ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਜਨਤਾ ਦਾ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ। ਇਹ ਯਾਤਰਾ ਨਸ਼ਿਆਂ ਦੇ ਖਿਲਾਫ ਸੂਬੇ ਦੀ ਜਵਾਨੀ ਨੂੰ ਜਾਗਰੂਕ ਕਰਨ ’ਚ ਅਹਿਮ ਭੂਮਿਕਾ ਅਦਾ ਕਰ ਰਹੀ ਹੈ। ਇਹ ਨਸ਼ਾ ਮੁਕਤ ਪੰਜਾਬ ਯਾਤਰਾ ਸੂਬੇ ਅੰਦਰੋਂ ਨਸ਼ਿਆਂ ਦੇ ਖਾਤਮੇ ਕਰਨ ਲਈ ਮੀਲ ਦਾ ਪੱਥਰ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਸੂਬੇ ਅੰਦਰੋਂ ਨਸ਼ਿਆਂ ਦੇ ਕੋੜ੍ਹ ਨੂੰ ਖ਼ਤਮ ਕਰਨ ਲਈ ਪੂਰੀ ਤਰ੍ਹਾਂ ਵਨਨਬੱਧ ਹੈ ਤੇ ਇਸ ’ਚ ਉਹ ਕੋਈ ਕਸਰ ਬਾਕੀ ਨਹੀਂ ਛੱਡੇਗੀ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਕਪੂਰ ਚੰਦ ਥਾਪਰ, ਸੀਨੀਅਰ ਲੀਡਰ ਦਵਿੰਦਰ ਧੀਰ, ਸੀਨੀਅਰ ਲੀਡਰ ਮੱਸਾ ਸਿੰਘ, ਜ਼ਿਲ੍ਹਾ ਉਪ ਪ੍ਰਧਾਨ ਬਲਵਿੰਦਰ ਸਿੰਘ ਰਾਇਆਵਾਲ, ਜ਼ਿਲ੍ਹਾ ਯੂਥ ਪ੍ਰਧਾਨ ਸੰਨੀ ਬੈਂਸ, ਮੰਡਲ ਸਿਟੀ-1 ਪ੍ਰਧਾਨ ਕਮਲਜੀਤ ਪ੍ਰਭਾਕਰ, ਸ਼ਿੰਦਰ ਸਿੰਘ, ਸੁਰਿੰਦਰ ਸਿੰਘ, ਹਰੀਰਾਮ, ਅਰਜੁਨ, ਕਵਿਤਾ, ਬਾਬਾ ਜਸਪਾਲ ਸਿੰਘ, ਸ਼ਿੰਦਾ ਸਰਪੰਚ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।