ਬਾਬਾ ਫਤਿਹ ਸਿੰਘ ਵੈੱਲਫੇਅਰ ਸੁਸਾਇਟੀ ਨੇ ਯਾਤਰਾ ਕਰਵਾਈ ਬਾਬਾ ਫਤਿਹ ਸਿੰਘ ਵੈਲਫੇਅਰ ਸੁਸਾਇਟੀ ਵਲੋਂ ਸੰਗਤਾਂ ਨੂੰ ਗੁਰਧਾਮਾਂ ਦੀ ਯਾਤਰਾ ਕਰਵਾਈ ਗਈ ।
Publish Date: Tue, 13 Oct 2026 07:09 PM (IST)
Updated Date: Tue, 13 Oct 2026 07:11 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਬਾਬਾ ਫਤਿਹ ਸਿੰਘ ਵੈੱਲਫੇਅਰ ਸੁਸਾਇਟੀ (ਰਜ਼ਿ.) ਬਾਬਾ ਫਤਿਹ ਸਿੰਘ ਨਗਰ ਫਗਵਾੜਾ ਵੱਲੋਂ ਬੀਬੀ ਨਿਰਮਲ ਕੌਰ ਤੇ ਸਮੂਹ ਸਾਧ ਸੰਗਤ ਫਗਵਾੜਾ ਦੇ ਭਰਪੂਰ ਸਹਿਯੋਗ ਨਾਲ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ, ਧੰਨ ਧੰਨ ਸ੍ਰੀ ਹਰਿਰਾਏ ਸਾਹਿਬ ਤੇ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨ ਛੋਹ ਗੁਰਧਾਮਾਂ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ, ਗਰੁਦੁਆਰਾ ਸ੍ਰੀ ਨਾਢਾ ਸਾਹਿਬ, ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਨਾਹਨ, ਗੁਰਦੁਆਰਾ ਸ੍ਰੀ ਤੀਰਗੜੀ ਸਾਹਿਬ ਪਾਤਸ਼ਾਹੀ ਦਸਵੀਂ, ਗੁਰਦੁਆਰਾ ਸ੍ਰੀ ਭੰਗਾਣੀ ਸਾਹਿਬ, ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ, ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਅੰਬਾਲਾ ਦੀ ਯਾਤਰਾ ਕਰਵਾਈ ਗਈ। ਸੁਸਾਇਟੀ ਵੱਲੋਂ ਸਮੇਂ-ਸਮੇਂ ’ਤੇ ਸੰਗਤਾਂ ਨੂੰ ਗੁਰਧਾਮਾਂ ਦੀ ਯਾਤਰਾ ਕਰਵਾਈ ਜਾਂਦੀ ਹੈ। ਇਸੇ ਲੜੀ ਅਧੀਨ ਇਸ ਵਾਰ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੋਬਿੰਦ ਸਾਹਿਬ ਜੀ, ਧੰਨ ਧੰਨ ਸ਼੍ਰੀ ਹਰਿਰਾਏ ਸਾਹਿਬ ਤੇ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨ ਛੋਹ ਗੁਰਧਾਮਾਂ ਦੀ ਯਾਤਰਾ ਕਰਵਾਈ ਗਈ ਤੇ ਸੰਗਤਾਂ ਨੂੰ ਇਨ੍ਹਾਂ ਗੁਰਧਾਮਾਂ ਦੇ ਮਾਣਮੱਤੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਜਤਿੰਦਰ ਸਿੰਘ ਖਾਲਸਾ, ਅਰਵਿੰਦਰ ਸਿੰਘ ਨੀਟਾ, ਦਲਜੀਤ ਸਿੰਘ ਕਾਲਾ, ਰਜਿੰਦਰ ਸਿੰਘ, ਕੁਲਵੰਤ ਸਿੰਘ, ਪਰਸੋਤਮ ਲਾਲ, ਗੁਰਰਾਜ ਸਿੰਘ, ਬੀਬੀ ਪਰਮਿੰਦਰ ਕੌਰ ਖਾਲਸਾ, ਬੇਟੀ ਸੁਖਲੀਨ ਕੌਰ, ਬੇਟੀ ਜਸਮੀਤ ਕੌਰ, ਬੀਬੀ ਅਮਨਦੀਪ ਕੌਰ, ਬੀਬੀ ਪੁਸ਼ਪਿੰਦਰ ਕੌਰ, ਬੀਬੀ ਕੁਲਵਿੰਦਰ ਕੌਰ, ਬੀਬੀ ਗਗਨਦੀਪ ਕੌਰ, ਬੀਬੀ ਅਮਨਦੀਪ ਕੌਰ ਆਦਿ ਹਾਜ਼ਰ ਸਨ।