ਭਾਰਤ ਤੇ ਸੰਨੀ ਦੀ ਨਿਯੁਕਤੀ ਇੱਕ ਦੂਰਦਰਸ਼ੀ ਕਦਮ : ਖੋਜੇਵਾਲ ਭਾਰਤ ਮਹਾਜਨ ਤੇ ਸੰਨੀ ਬੈਂਸ ਦੀ ਨਿਯੁਕਤੀ ਇੱਕ ਦੂਰਦਰਸ਼ੀ ਕਦਮ ਹੈ ਜੋ ਸੰਗਠਨ ਨੂੰ ਹੋਰ ਮਜ਼ਬੂਤ ਕਰੇਗਾ : ਖੋਜੇਵਾਲ
Publish Date: Fri, 30 Oct 2026 07:25 PM (IST)
Updated Date: Fri, 30 Oct 2026 07:28 PM (IST)
ਭਾਰਤ ਮਹਾਜਨ ਤੇ ਸੰਨੀ ਬੈਂਸ ਦਾ ਖੋਜੇਵਾਲ ਨੇ ਕੀਤਾ ਸਨਮਾਨ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਵਿਰਾਸਤੀ ਸ਼ਹਿਰ ਦੇ ਸਮਾਜਿਕ ਤੇ ਧਾਰਮਿਕ ਕਾਰਜਾਂ ਵਿੱਚ ਮੋਹਰੀ ਸ਼ਖਸੀਅਤ ਭਾਰਤ ਮਹਾਜਨ ਨੂੰ ਯੂਥ ਭਾਜਪਾ ਦਾ ਸੂਬਾ ਜਨਰਲ ਸਕੱਤਰ ਤੇ ਸੰਨੀ ਬੈਂਸ ਸੂਬਾ ਸਪੋਕਸਮੈਨ ਨਿਯੁਕਤ ਕੀਤੇ ਜਾਣ ਤੇ ਸਾਬਕਾ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਭਾਜਪਾ ਹਾਈ ਕਮਾਂਡ ਤੇ ਸੂਬਾ ਲੀਡਰਸ਼ਿਪ ਦਾ ਧੰਨਵਾਦ ਕੀਤਾ। ਉਨ੍ਹਾਂ ਇਸ ਫੈਸਲੇ ਨੂੰ ਇੱਕ ਦੂਰਦਰਸ਼ੀ ਕਦਮ ਦੱਸਿਆ ਜੋ ਸੰਗਠਨ ਨੂੰ ਹੋਰ ਮਜ਼ਬੂਤ ਕਰੇਗਾ। ਇਸ ਮੌਕੇ ਖੋਜੇਵਾਲ ਨੇ ਭਾਰਤ ਮਹਾਜਨ ਤੇ ਸੰਨੀ ਬੈਂਸ ਨੂੰ ਸਿਰਪਾਓ ਤੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਨਮਾਨਿਤ ਕੀਤਾ ਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਖੋਜੇਵਾਲ ਨੇ ਕਿਹਾ ਕਿ ਭਾਰਤ ਮਹਾਜਨ ਤੇ ਸੰਨੀ ਬੈਂਸ ਲੰਬੇ ਸਮੇਂ ਤੋਂ ਇੱਕ ਸਮਰਪਿਤ, ਮਿਹਨਤੀ ਤੇ ਇਮਾਨਦਾਰ ਵਰਕਰ ਵਜੋਂ ਪਾਰਟੀ ਦੀ ਸੇਵਾ ਕਰ ਰਹੇ ਹਨ। ਭਾਰਤ ਮਹਾਜਨ ਤੇ ਸੰਨੀ ਬੈਂਸ ਨੇ ਵੱਖ-ਵੱਖ ਅਹੁਦਿਆਂ ’ਤੇ ਰਹਿੰਦਿਆਂ ਜ਼ਮੀਨੀ ਪੱਧਰ ’ਤੇ ਸੰਗਠਨ ਨੂੰ ਮਜ਼ਬੂਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ। ਖੋਜੇਵਾਲ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਭਾਰਤ ਮਹਾਜਨ ਤੇ ਸੰਨੀ ਬੈਂਸ ਦੀ ਅਗਵਾਈ ਹੇਠ, ਯੂਥ ਭਾਜਪਾ ਸੂਬੇ ਭਰ ਵਿਚ ਨਵੀਆਂ ਉਚਾਈਆਂ ਤੇ ਪਹੁੰਚੇਗੀ। ਉਨ੍ਹਾਂ ਦੀ ਅਗਵਾਈ ਹੇਠ ਸੰਗਠਨ ਪੰਜਾਬ ਤੇ ਹੋਰ ਵੀ ਮਜ਼ਬੂਤ ਹੋਵੇਗਾ।