ਪੀਰ ਬਾਬਾ ਦੂਲ੍ਹੇ ਸ਼ਾਹ ਜੀ ਦਾ ਸਲਾਨਾ ਉਰਸ ਮਨਾਇਆ ਪਿੰਡ ਡਡਵਿੰਡੀ ਵਿਖੇ ਹਜ਼ਰਤ ਪੀਰ ਬਾਬਾ ਦੂਲ੍ਹੇ ਸ਼ਾਹ ਜੀ ਦਾ ਸਲਾਨਾ ਉਰਸ ਮੁਬਾਰਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
Publish Date: Sun, 09 Aug 2026 07:40 PM (IST)
Updated Date: Sun, 09 Aug 2026 07:41 PM (IST)
ਝੰਡਾ ਚੜ੍ਹਾਉਣ ਦੀ ਰਸਮ ਗੱਦੀਨਸ਼ੀਨ ਬਾਬਾ ਸੁਖਦੇਵ ਸ਼ਾਹ ਜੀ, ਸੇਵਾਦਾਰ ਸ਼ਨੀ ਤੇ ਸਮੂਹ ਮੇਲਾ ਪ੍ਰਬੰਧਕ ਕਮੇਟੀ ਨੇ ਸਾਂਝੇ ਤੌਰ ’ਤੇ ਨਿਭਾਈ ਸੂਫ਼ੀ ਕੱਵਾਲਾਂ ਤੇ ਗਾਇਕਾਂ ਨੇ ਬੰਨ੍ਹਿਆ ਰੰਗ, ਪਹਿਲਵਾਨਾਂ ਨੇ ਦਿਖਾਏ ਕੁਸ਼ਤੀ ਦੇ ਜੌਹਰ ਪਰਮਜੀਤ ਸਿੰਘ ਪੰਜਾਬੀ ਜਾਗਰਣ ਹੁਸੈਨਪੁਰ/ਡਡਵਿੰਡੀ : ਪਿੰਡ ਡਡਵਿੰਡੀ ਵਿਖੇ ਹਜ਼ਰਤ ਪੀਰ ਬਾਬਾ ਦੂਲ੍ਹੇ ਸ਼ਾਹ ਜੀ ਦਾ ਸਲਾਨਾ ਉਰਸ ਮੁਬਾਰਕ ਮੇਲਾ ਸਮੂਹ ਮੇਲਾ ਪ੍ਰਬੰਧਕ ਕਮੇਟੀ, ਨਗਰ ਨਿਵਾਸੀਆਂ, ਸਮੂਹ ਭਗਵਾਨ ਵਾਲਮੀਕਿ ਜੀ ਨੌਜਵਾਨ ਸਭਾ ਡਡਵਿੰਡੀ ਤੇ ਸਮੂਹ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਸਵੇਰੇ 8 ਵਜੇ ਗੱਦੀਨਸ਼ੀਨ ਬਾਬਾ ਸੁਖਦੇਵ ਸ਼ਾਹ ਜੀ, ਸੇਵਾਦਾਰ ਸ਼ਨੀ ਤੇ ਸਮੂਹ ਮੇਲਾ ਪ੍ਰਬੰਧਕ ਕਮੇਟੀ ਦੇ ਸਾਂਝੇ ਸਹਿਯੋਗ ਨਾਲ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਇਸ ਉਪਰੰਤ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਪ੍ਰਸਿੱਧ ਸੂਫ਼ੀ ਕਲਾਕਾਰ ਬੰਟੀ ਕੱਵਾਲ ਨੇ ਆਪਣੀ ਕਲਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਪ੍ਰਸਿੱਧ ਗਾਇਕ ਹਰਪ੍ਰੀਤ ਢਿੱਲੋਂ ਤੇ ਸਿੰਮ ਕੌਰ ਦੀ ਡਿਊਟ ਜੋੜੀ ਨੇ ਆਪਣੀਆਂ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਤੇ ਰਾਤ 9 ਵਜੇ ਤੋਂ 12 ਵਜੇ ਤੱਕ ਪ੍ਰਸਿੱਧ ਸੂਫ਼ੀ ਗਾਇਕ ਜਾਟ ਕੱਵਾਲ ਨੇ ਆਪਣੀ ਕਲਾ ਰਾਹੀਂ ਸੰਗਤਾਂ ਨੂੰ ਰੂਹਾਨੀ ਰੰਗ ਵਿੱਚ ਰੰਗਿਆ। ਮੇਲੇ ਦੌਰਾਨ ਸ਼ਾਮ 4 ਵਜੇ ਪਟਕੇ ਦੀਆਂ ਕੁਸ਼ਤੀਆਂ ਵੀ ਕਰਵਾਈਆਂ ਗਈਆਂ। ਇਸ ਮੌਕੇ ਪ੍ਰੀਤਪਾਲ ਫਗਵਾੜਾ ਤੇ ਮਹੇਸ਼ ਦਿੱਲੀ, ਤਾਜ ਰੌਣੀ ਤੇ ਮੁਕੇਸ਼ ਕੁਹਾਲੀ ਦਰਮਿਆਨ ਮੁਕਾਬਲੇ ਹੋਏ। ਇਸ ਤੋਂ ਇਲਾਵਾ ਦੂਜੇ ਨੰਬਰ ਦੀ ਪਟਕੇ ਦੀ ਕੁਸ਼ਤੀ ਦੀਪਾ ਡਡਵਿੰਡੀ ਤੇ ਮੰਨੂ ਜਲੰਧਰ ਵਿਚਕਾਰ ਹੋਈ। ਮੇਲੇ ਵਿੱਚ ਵੱਡੀ ਗਿਣਤੀ ਵਿੱਚ ਦੂਰ-ਦੁਰਾਡੇ ਦੇ ਪਿੰਡਾਂ ਵਿਚੋਂ ਸੰਗਤਾਂ ਨੇ ਹੁੰਮ ਹੁੰਮਾ ਕੇ ਸ਼ਿਰਕਤ ਕਰਕੇ ਪੀਰ ਬਾਬਾ ਦੂਲ੍ਹੇ ਸ਼ਾਹ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਬਾਬਾ ਜੀ ਦਾ ਲੰਗਰ ਅਟੁੱਟ ਵੀ ਵਰਤਾਇਆ ਗਿਆ ਤੇ ਠੰਢੇ-ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ ਤੇ ਇਸ ਮੌਕੇ ਮੇਲੇ ਦਾ ਲਾਈਵ ਟੈਲੀਕਾਸਟ ਵੀ ਕੀਤਾ ਗਿਆ, ਜਿਸ ਨਾਲ ਦੂਰ-ਦੁਰਾਡੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸੰਗਤਾਂ ਨੇ ਮੇਲੇ ਦਾ ਲਾਈਵ ਟੈਲੀਕਾਸਟ ਵੇਖਿਆ। ਇਸ ਮੌਕੇ ਗੱਦੀਨਸ਼ੀਨ ਬਾਬਾ ਸੁਖਦੇਵ ਸ਼ਾਹ ਜੀ, ਸੇਵਾਦਾਰ ਸ਼ਨੀ, ਸੁਨੀਲ ਕੁਮਾਰ ਗੋਰਾ, ਗੁਲਸ਼ਨ ਭੱਟੀ, ਸੁਖਵਿੰਦਰ ਸਿੰਘ ਸੁੱਖਾ, ਸੋਨੀ ਯੂਕੇ, ਕੁਲਵੰਤ ਸਿੰਘ ਕੰਤਾ, ਲਵਪ੍ਰੀਤ ਸਿੰਘ ਲੱਬੂ, ਸੁਖਦੇਵ ਲਾਲ ਨਿੱਕਾ, ਸਤਨਾਮ ਸਿੰਘ ਕੁਵੈਤ, ਸਤਪਾਲ ਸਿੰਘ ਕੁਵੈਤ, ਨਛੱਤਰ ਸਿੰਘ ਮਿਸਤਰੀ, ਸੋਢੀ ਘਾਰੂ, ਸਤਨਾਮ ਨਾਮੀ ਸਾਬਕਾ ਸਰਪੰਚ, ਕੁਲਵੰਤ ਸਿੰਘ ਸੋਢੀ, ਤਿਲਕਰਾਜ ਬਿਜਲੀ ਬੋਰਡ, ਲਵਪ੍ਰੀਤ ਸਿੰਘ ਲੱਬੁ ਬਿਜਲੀ ਬੋਰਡ, ਕੁਲਵਿੰਦਰ ਸਿੰਘ ਕਿੰਦੀ ਮਿਸਤਰੀ, ਪੰਕੂ ਆਦਿ ਹਾਜ਼ਰ ਸਨ।