ਬੈਂਸ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਸੰਪੰਨ
ਪਿੰਡ ਪੰਡੋਰੀ ਵਿਖੇ ਅਮਿੱਟ ਯਾਦਾਂ ਛੱਡਦਾ ਸੰਪਨ ਹੋਇਆ ਬੈਂਸ ਜਠੇਰਿਆਂ ਦਾ ਸਲਾਨਾ ਜੋੜ ਮੇਲਾ
Publish Date: Sun, 25 Jan 2026 07:26 PM (IST)
Updated Date: Sun, 25 Jan 2026 07:28 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਨਜ਼ਦੀਕੀ ਪਿੰਡ ਪੰਡੋਰੀ ਵਿਖੇ ਬੈਂਸ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਬੈਂਸ ਪਰਿਵਾਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ‘ਤੇ ਉਤਸ਼ਾਹ ਪੂਰਵਕ ਕਰਵਾਇਆ ਗਿਆ। ਸਵੇਰੇ ਝੰਡੇ ਤੇ ਚਿਰਾਗ਼ ਦੀ ਰਸਮ ਉਪਰੰਤ ਸਰਬੱਤ ਦੇ ਭਲੇ ਤੇ ਬੈਂਸ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਉਪਰੰਤ ਸਮੂਹ ਬੈਂਸ ਪਰਿਵਾਰਾਂ ਨੇ ਵੱਡੀ ਗਿਣਤੀ ਵਿਚ ਨਤਮਸਤਕ ਹੋ ਕੇ ਵੱਡੇ-ਵਢੇਰਿਆਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਦੁਪਿਹਰ ਨੂੰ ਸੱਭਿਆਚਾਰਕ ਸਟੇਜ ਸਜਾਈ ਗਈ, ਜਿਸ ਵਿਚ ਪ੍ਰਸਿੱਧ ਗਾਇਕ ਜੋੜੀ ਹਰਿੰਦਰ ਸੰਧੂ ਤੇ ਬੀਬਾ ਅਮਨ ਧਾਲੀਵਾਲ ਨੇ ਆਪਣੇ ਸੁਪਰਹਿਟ ਗੀਤਾਂ ਰਾਹੀਂ ਭਰਪੂਰ ਹਾਜ਼ਰੀ ਲਗਵਾਈ। ਉਨ੍ਹਾਂ ਸਰੋਤਿਆਂ ਦੀਆਂ ਫਰਮਾਇਸ਼ਾਂ ਵੀ ਪੂਰੀਆਂ ਕੀਤੀਆਂ। ਪ੍ਰਬੰਧਕਾਂ ਗਿਆਨ ਚੰਦ ਸਮਰਾੜੀ, ਹਰਨੇਕ ਸਿੰਘ ਜੰਡਿਆਲਾ, ਮੋਤੀ ਰਾਮ ਕਿੰਗਰਾ ਚੋਅ ਵਾਲਾ, ਮੇਜਰ ਸਿੰਘ ਆਲ੍ਹੋਵਾਲ, ਤਰਸੇਮ ਸਿੰਘ ਵਜੂਹਾ ਅਤੇ ਵਿੱਕੀ ਬੈਂਸ ਨੇ ਸਮੂਹ ਬੈਂਸ ਪਰਿਵਾਰਾਂ ਨੂੰ ਸਲਾਨਾ ਜੋੜ ਮੇਲੇ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਤੇ ਕਿਹਾ ਕਿ ਵੱਡੇ-ਵਢੇਰਿਆਂ ਦੇ ਅਸ਼ੀਰਵਾਦ ਸਦਕਾ ਹੀ ਅੱਜ ਬੈਂਸ ਪਰਿਵਾਰ ਭਾਰਤ ਸਮੇਤ ਦੁਨੀਆ ਭਰ ਵਿਚ ਤਰੱਕੀਆਂ ਮਾਣ ਰਹੇ ਹਨ। ਪ੍ਰਬੰਧਕਾਂ ਵੱਲੋਂ ਗਾਇਕ ਜੋੜੀ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਅਤੇ ਸਹਿਯੋਗੀਆਂ ਤੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਤੋਂ ਇਲਾਵਾ ਪਿਛਲੇ ਸਮੇਂ ਦੌਰਾਨ ਸਦੀਵੀਂ ਵਿਛੋੜਾ ਦੇਣ ਵਾਲੇ ਸਮੂਹ ਕਮੇਟੀ ਮੈਂਬਰਾਂ ਦੇ ਨੇਕ ਕੰਮਾਂ ਨੂੰ ਯਾਦ ਕਰਦਿਆਂ ਨਿੱਘੀ ਸ਼ਰਧਾਂਜਲੀ ਦਿੱਤੀ ਗਈ। ਸਟੇਜ ਦੀ ਸੇਵਾ ਦੀਪਾ ਥਲਾ ਵੱਲੋਂ ਬਾਖੂਬੀ ਨਿਭਾਈ ਗਈ। ਚਾਹ ਪਕੌੜੇ ਤੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਗਈ। ਇਸ ਮੌਕੇ ਮੂਰਤੀ ਰਾਮ ਕਿੰਗਰਾ, ਰਾਮ ਲੁਭਾਇਆ ਪਾਸਲਾ, ਹਰਨੇਕ ਜੰਡਿਆਲਾ, ਨੇਕ ਕੱਤਪਾਲੋ, ਕਮਲ ਚੰਦ ਜੰਡਿਆਲਾ, ਗੁਰਨਾਮ ਸਿੰਘ ਜੱਲੋਵਾਲ ਕਲੋਨੀ, ਸੋਖਾ ਰਾਏਪੁਰ ਰਾਈਆਂ, ਦੇਸਰਾਜ ਗੰਨਾ ਪਿੰਡ, ਸੁਖਵੀਰ ਸਿੰਘ ਆਹਲੋਵਾਲ, ਬੂਟਾ ਰਾਮ ਗੰਨਾ ਪਿੰਡ, ਗੁਰਮੀਤ ਬੈਂਸ, ਤਾਰੀ, ਸ਼ੇਰਾ ਬੈਂਸ, ਬਿੱਲੂ ਕਡਿਆਲਾ, ਪਰਮਿੰਦਰ ਬੈਂਸ, ਰਾਜੂ ਬੈਂਸ ਤੋਂ ਇਲਾਵਾ ਵੱਡੀ ਗਿਣਤੀ ‘ਚ ਪਹੁੰਚੇ ਬੈਂਸ ਪਰਿਵਾਰ ਹਾਜ਼ਰ ਸਨ।