ਢੰਡੇ ਜਠੇਰਿਆਂ ਦਾ ਸਲਾਨਾ ਮੇਲਾ ਸੰਪੰਨ ਪਿੰਡ ਖਜੂਰਲਾ ਵਿਖੇ ਢੰਡੇ ਜਠੇਰਿਆਂ ਦਾ ਸਲਾਨਾ ਮੇਲਾ ਅਮਿਟ ਯਾਦਾ ਛਡਦਾ ਹੋਇਆ ਸਮਾਪਤ
Publish Date: Sat, 10 Oct 2026 07:22 PM (IST)
Updated Date: Sat, 10 Oct 2026 07:23 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਫਗਵਾੜਾ ਦੇ ਨਜ਼ਦੀਕੀ ਪਿੰਡ ਖਜੂਰਲਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚਿੱਟੀ ਰੋੜੀ ਢੰਡੇ ਜਠੇਰਿਆਂ ਦਾ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਹਜ਼ਾਰਾਂ ਸੰਗਤਾਂ ਦੀ ਅਗਵਾਈ ਹੇਠ ਅਮਿਟ ਯਾਦਾਂ ਛੱਡਦਾ ਸਮਾਪਤ ਹੋਇਆ। ਇਹ ਮੇਲਾ ਪ੍ਰਬੰਧਕ ਕਮੇਟੀ, ਸਮੂਹ ਢੰਡੇ ਪਰਿਵਾਰਾਂ ਤੇ ਸੇਵਾਦਾਰ ਬਾਬਾ ਜੈ ਨਰਾਇਣ ਰਾਮ ਜੀ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਸੋਮ ਲਾਲ ਢੰਡਾ, ਕੈਪਟਨ ਗੁਰਬਖਸ਼ ਸਿੰਘ, ਓਮ ਪ੍ਰਕਾਸ਼ ਵਜੀਦੋਵਾਲ ਤੇ ਹੋਰ ਮੈਂਬਰਾਂ ਨੇ ਦੱਸਿਆ ਕਿ ਮੇਲੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਨਤਮਸਤਕ ਹੋਣ ਲਈ ਪੁੱਜੀਆਂ। ਸਵੇਰੇ 10 ਵਜੇ ਝੰਡੇ ਦੀ ਰਸਮ ਕੀਤੀ ਗਈ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਤੇ ਪਿਤਰਾਂ ਦੀ ਪੂਜਾ ਸਮੂਹ ਢੰਡੇ ਪਰਿਵਾਰਾਂ ਵੱਲੋਂ ਕੀਤੀ ਗਈ। ਉਪਰੰਤ ਧਾਰਮਿਕ ਸਟੇਜ ਸਜਾਈ ਗਈ, ਜਿਸ ਵਿਚ ਕੀਰਤਨੀ ਜਥਿਆਂ ਤੇ ਪ੍ਰਸਿੱਧ ਮਿਸ਼ਨਰੀ ਗਾਇਕਾਂ ਨੇ ਆਪਣੇ ਪ੍ਰਸਿੱਧ ਗੀਤਾਂ ਰਾਹੀਂ ਹਾਜ਼ਰੀ ਲਗਵਾਈ। ਉਪਰੰਤ ਸਮੂਹ ਪ੍ਰਬੰਧਕਾਂ ਵੱਲੋਂ ਆਏ ਹੋਏ ਕਲਾਕਾਰਾਂ ਤੇ ਪ੍ਰਮੁਖ ਸ਼ਖਸ਼ੀਅਤਾਂ ਨੂੰ ਸਿਰਪਾੳ ਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸੋਮ ਲਾਲ ਢੰਡਾ ਕੋਟਕਲਾਂ, ਗੁਰਬਖਸ਼ ਢੰਡਾ, ਮੀਤ ਪ੍ਰਧਾਨ ਸਾਬਕਾ ਸਰਪੰਚ ਉਮਪ੍ਰਕਾਸ ਵਜੀਦੋਵਾਲ, ਬਲਵਿੰਦਰ ਕੁਮਾਰ ਢੰਡਾ, ਜੋਗਾ ਰਾਮ ਢੰਡਾ, ਗੋਰਾ ਠੇਕੇਦਾਰ, ਰਾਮਲਾਲ, ਰਾਣਾ ਢੰਡਾ, ਵਰਿੰਦਰ ਢੰਡਾ, ਬਰਿੰਦਰ ਕੁਮਾਰ, ਦਵਿੰਦਰ ਢੰਡਾ, ਮਲਕੀਤ ਢੰਡਾ ਨੇ ਸਮੂਹ ਢੰਡੇ ਪਰਿਵਾਰਾਂ ਤੇ ਸੰਗਤਾਂ ਦਾ ਸਲਾਨਾ ਜੋੜ ਮੇਲੇ ਨੂੰ ਕਾਮਯਾਬ ਬਣਾਉਣ ਲਈ ਧੰਨਵਾਦ ਕੀਤਾ ਗਿਆ।